ਮਾਪਿਆਂ ਅਤੇ ਅਧਿਆਪਕਾਂ ਨੂੰ ਬੱਚਿਆਂ ਨੂੰ ਸਰੀਰਕ ਤੌਰ ਤੇ ਸਜਾ ਦੇਣ ਦਾ ਕੋਈ ਹੱਕ ਨਹੀਂ

Wednesday, December 26, 20120 comments

ਪਟਿਆਲਾ - ‘‘ਸਕੂਲ ਅਧਿਆਪਕਾਂ ਅਤੇ ਮਾਪਿਆਂ ਨੂੰ ਬੱਚਿਆਂ ਦੇ ਮਾਸੂਮ ਮਨਾਂ ਵਿੱਚ ਸਾਕਾਰਾਤਮਕ ਸੋਚ, ਕਲਪਨਾ ਉਡਾਰੀ ਅਤੇ ਵੱਡੇ ਸੁਪਨੇ ਬੀਜਣੇ ਚਾਹੀਦੇ ਹਨ। ਬੱਚਿਆਂ ਨੂੰ ਉਨ•ਾਂ ਦੀ ਮੰਜ਼ਿਲ ਅਤੇ ਜੀਵਨ ਮੰਤਵ ਨੂੰ ਲਿਖਤੀ ਰੂਪ ਵਿੱਚ ਲਿਖਣ ਲਈ ਪ੍ਰੇਰਤ ਕਰਨ ਦਾ ਕੰਮ ਸਕੂਲ ਪੱਧਰ ਤੇ ਹੀ ਅਧਿਆਪਕਾਂ ਨੂੰ ਕਰਨਾ ਚਾਹੀਦਾ ਹੈ। ਮਾਪਿਆਂ ਅਤੇ ਅਧਿਆਪਕਾਂ ਨੂੰ ਬੱਚਿਆਂ ਨੂੰ ਸਰੀਰਕ ਤੌਰ ਤੇ ਸਜਾ ਦੇਣ ਦਾ ਕੋਈ ਹੱਕ ਨਹੀਂ ਬਲਕਿ ਉਨ•ਾਂ ਨੂੰ ਪਿਆਰ ਤੇ ਪ੍ਰੇਰਨਾ ਨਾਲ ਨੈਤਿਕਤਾ ਦਾ ਪਾਠ ਪੜ•ਾਉਣਾ ਚਾਹੀਦਾ ਹੈ’’। ਇਹ ਗੱਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਆਈ.ਏ.ਐਸੱ. ਟ੍ਰੇਨਿੰਗ ਸੈਂਟਰ ਦੇ ਡਾਇਰੈਕਟਰ ਡਾ: ਹਰਜਿੰਦਰ ਵਾਲੀਆ ਨੇ ਸਿਵਲ ਸੇਵਾਵਾਂ ਜਾਗਰੂਕ ਭਾਸਨਾਂ ਦੀ ਲੜੀ ਅਧੀਨ ਪ੍ਰਿੰਸੀਪਲ ਨਿਰਮਲਾ ਗੋਇਲ  ਦੀ ਅਗਵਾਈ ਵਿੱਚ ਆਏ ਸਕੂਲ ਅਧਿਆਪਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਹੀ। ਡਾ: ਵਾਲੀਆ ਦਾ ਕਹਣਿਾ ਸੀ ਕਿ ਸਕੂਲ ਵਿੱਚ ਪੜ•ਾ ਰਹੀਆਂ ਮਹਿਲਾਵਾਂ ਨੂੰ ਚਲੰਤ ਮਾਮਲੇ ਅਤੇ ਸਿਆਸੀ ਅਮਲਿਆਂ ਵਿੱਚ ਦਿਲਚਸਪੀ ਲੈਕੇ ਬੱਚਿਆਂ ਦੇ ਆਮ ਗਿਆਨ ਵਿੱਚ ਵਾਧਾ ਕਰਨਾ ਚਾਹੀਦਾ ਹੈ। ਬੱਚਿਆਂ ਨੇ ਟੀ.ਵੀ. ਵਿੱਚ ਕੀ ਵੇਖਣਾ ਹੈ ਅਤੇ ਅਖ਼ਬਾਰਾਂ ਵਿੱਚ ਕੀ ਪੜ•ਨਾ ਹੈ, ਇਸ ਗੱਲ ਵਿੱਚ ਸਕੂਲ ਅਧਿਆਪਕਾਂ ਨੂੰ ਅਗਵਾਈ ਕਰਨੀ ਚਾਹੀਦੀ ਹੈ। ਹਰ ਅਧਿਆਪਕ ਹਰ ਰੋਜ਼ 15 ਮਿੰਟ ਲਈ ਬੱਚਿਆਂ ਦੀ ਨੇਤਿਕ ਸਿੱਖਿਆ ਵੱਲ ਲਗਾਵੇ ਅਤੇ ਰੋਜ਼ਾਨਾ ਅਖ਼ਬਾਰ ਪੜ•ਨ ਦੀ ਆਦਤ ਪਾਉਣੀ ਵੀ ਜ਼ਰੂਰੀ ਹੈ। ਡਾ: ਹਰਜਿੰਦਰ ਵਾਲੀਆ ਨੇ ਕਿਹਾ ਕਿ ਸਮਾਜ ਵਿਚੋਂ ਹਿੰਸਾ ਅਤੇ ਨਾਕਾਰਾਤਮਕ ਸੋਚ, ਨਸ਼ੇ ਅਤੇ ਹੋਰ ਗਲਤ ਅਲਾਮਤਾਂ ਨੂੰ ਖਤਮ ਕਰਨ ਹਿਤ ਅਧਿਆਕਾਂ ਨੂੰ ਉਚੇਚੇ ਯਤਨ ਕਰਨੇ ਪੈਣਗੇ। ਰੋਜ਼ਾਨਾ ਅਖ਼ਬਾਰਾਂ ਦੇ ਨਾਂਲ-ਨਾਲ ਚੰਗਾ ਸਾਹਿਤ ਪੜ•ਨ ਵਿੱਚ ਦਿਲਚਸਪੀ ਜਗਾਉਣ ਦਾ ਕੰਮ ਵੀ ਸਕੂਲ ਪੱਧਰ ਤੋਂ ਸ਼ੁਰ੍ਵੂ ਹੋ ਜਾਣਾ ਚਾਹੀਦਾ ਹੈ। ਡਾ: ਵਾਲੀਆ ਨੇ ਅਧਿਆਪਕਾਂ ਨੂੰ ਆਈ.ਏ.ਐਸੱ., ਪੀ.ਸੀ.ਐਸੱ. ਅਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ•ਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦਾ ਸੈਂਟਰ ਹੁਣ ਇਸ ਲੜੀ ਅਧੀਨ ਪੰਜਾਬ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਜਾਕੇ ਬੱਚਿਆਂ ਅਤੇ ਅਧਿਆਪਕਾਂ ਨੂੰ ਜਾਗਰੂਕ ਕਰੇਗਾ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger