ਇਸ ਮੌਕੇ ਸ਼੍ਰੀ ਸ਼ਰਮਾ ਨੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਇਹ ਇਕ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਮਨੁੱਖੀ ਦਿਮਾਗ ਫੋਟੋ ਅਧਾਰਿਤ ਸਿਖਲਾਈ ਰਾਹੀਂ ਜ਼ਿਆਦਾ ਅਤੇ ਜਲਦੀ ਪਕੜ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਸੰਸਥਾ ਵਿਚ ਪ੍ਰੋਜੈਕਟਰ ਸਥਾਪਿਤ ਹੋਣ ਨਾਲ ਜ਼ਿਲ੍ਹੇ ਵਿਚਲੇ ਸਿਖਿਆਰਥਿਆਂ ਨੂੰ ਅਟੁੱਲ ਦਰਜੇ ਦੀ ਤਕਨੀਕ ਅਤੇ ਇਟਰਨੈਂਟ ਉਤੇ ਉਪਲਬਧ ਉਦਮਤਾ ਵਿਕਾਸ, ਸਖ਼ਸ਼ੀਅਤ ਦਾ ਵਿਕਾਸ ਅਤੇ ਮੋਟੀਵੇਸ਼ਨਲ ਪ੍ਰੋਗਰਾਮਾਂ ਰਾਹੀਂ ਬਹੁਤ ਹੀ ਉਚ ਪੱਧਰ ਦੀ ਸਿਖਲਾਈ ਮਿਲੇਗੀ। ਉਨ੍ਹਾਂ ਸਿਖਿਆਰਥੀਆਂ ਨੂੰ ਕਿਹਾ ਕਿ ਉਹ ਇਸ ਦੀ ਸਿਖਲਾਈ ਵਿੱਚ ਵਧੇਰੇ ਰੁੱਚੀ ਲੈਣ ਤਾਂ ਜੋ ਸਿਖਲਾਈ ਤੋਂ ਬਾਅਦ ਉਹ ਆਪਣਾ ਕੰਮ-ਧੰਦਾ ਸ਼ੁਰੂ ਕਰ ਸਕਣ, ਜਿਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੈਕਾਂ ਨੂੰ ਕਰਜੇ ਦੇਣ ਲਈ ਪਹਿਲਾਂ ਹੀ ਹਦਾਇਤ ਕੀਤੀ ਜਾ ਚੁੱਕੀ ਹੈ। ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਹਰਿੰਦਰ ਸਿੰਘ ਸਰਾਂ ਨੇ ਸਿੱਖਿਆਰਥੀਆਂ ਨੂੰ ਕਿਹਾ ਕਿ ਉਹ ਸਿਖਲਾਈ ਤੋਂ ਬਾਅਦ ਮਿਹਨਤ ਅਤੇ ਇਮਾਨਦਾਰੀ ਨਾਲ ਆਪਣੇ ਕੰਮ-ਧੰਦੇ ਸਥਾਪਿਤ ਕਰਨ। ਸੰਸਥਾ ਦੀ ਕਾਰਗੁਜਾਰੀ ਬਾਰੇ ਦੱਸਦਿਆਂ ਡਾਇਰੈਕਟਰ ਸ਼੍ਰੀ ਈਸ਼ਵਰ ਦਾਸ ਨੇ ਕਿਹਾ ਕਿ ਉਹ ਮਾਨ ਮਹਿਸੂਸ ਕਰਦੇ ਹਨ ਕਿ ਨਵੰਬਰ 2009 ਵਿੱਚ ਸੰਸਥਾ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਮਾਰਚ 2012 ਤੱਕ ਇਸ ਸੰਸਥਾ ਵੱਲੋਂ 304 ਸਿੱਖਿਆਰਥਿਆਂ ਨੂੰ ਸਿਖਲਾਈ ਦਿੱਤੀ ਗਈ ਸੀ ਪਰੰਤੂ ਮਈ 2012 ਤੋਂ ਬਾਅਦ ਇਸ ਸੰਸਥਾ ਦਾ ਨਾਂ ਪਿੰਡ-ਪਿੰਡ ਪਹੁੰਚਣ ਕਰਕੇ ਇਸ ਸਾਲ ਲਗਭਗ 450 ਸਿੱਖਿਆਰਥਿਆਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਨੇੜੇ ਦੇ ਪਿੰਡ ਬੁਰਜਹਰੀ, ਘਰਾਂਗਣਾ, ਬਾਜੇਵਾਲਾ ਅਤੇ ਫਫੜੇ ਪਿੰਡਾਂ ਵਿੱਚ ਮੁਬਾਇਲ ਰਿਪੇਅਰ ਦੀਆਂ ਦੁਕਾਨਾਂ ਕਰਕੇ ਆਪਣੇ ਪਰਿਵਾਰ ਦੀ ਆਰਥਿਕ ਦਸ਼ਾ ਸੁਧਾਰ ਚੁੱਕੇ ਸਿੱਖਿਆਰਥੀ ਇਸੇ ਸੰਸਥਾ ਦੀ ਹੀ ਦੇਣ ਹਨ। ਉਨ੍ਹਾਂ ਕਿਹਾ ਕਿ ਮਾਖਾ, ਜਟਾਨਾ, ਕੁਸ਼ਲਾ, ਖਾਰਾ ਅਤੇ ਸੰਘਾਣੀਆਂ ਪਿੰਡਾਂ ਵਿੱਚ ਮੋਟਰਾਂ ਬੱਣਨ ਅਤੇ ਬਿਜਲੀ ਮੁਰੰਮਤ ਦਾ ਕੰਮ ਕਰ ਰਹੇ ਸਿਖਿਆਰਥੀ ਵੀ ਇਸੇ ਸੰਸਥਾ ਦਾ ਨਾਮ ਉਚਾਰਦੇ ਹਨ। ਉਨ੍ਹਾਂ ਕਿਹਾ ਕਿ ਪਿੰਡ ਮਲਕੋਂ ਅਤੇ ਕੁਸਲਾ ਦੇ ਦੋ ਸਿੱਖਿਆਰਥੀ ਇਸੇ ਸੰਸਥਾ ਦੇ ਸਰਟੀਫਿਕੇਟ ਦੇ ਆਧਾਰ 'ਤੇ ਕੰਪਨੀਆਂ ਵਿੱਚ ਭਰਤੀ ਹੋ ਚੁੱਕੇ ਹਨ। ਸ਼੍ਰੀ ਦਾਸ ਨੇ ਕਿਹਾ ਕਿ ਘੱਟੋ-ਘੱਟ 200 ਲੜਕੀਆਂ ਇਥੋਂ ਸਿਖਲਾਈ ਲੈ ਕੇ ਆਪਣੇ ਖੁਦ ਦੇ ਸਿਖਲਾਈ ਦੇ ਧੰਦੇ ਅਪਣਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲ ਵਿਚ ਇਸ ਸੰਸਥਾ ਵੱਲੋਂ 750 ਸਿਖਿਆਰਥੀਆਂ ਲਈ ਪੂਰੇ ਸਾਲ ਵਿੱਚ 25 ਪ੍ਰੋਗਰਾਮ ਉਲੀਕੇ ਗਏ ਹਨ, ਜਿਨ੍ਹਾਂ ਵਿੱਚ ਬਿਜਲੀ ਮੁਰੰਮਤ, ਸਕੂਟਰ ਮਕੈਨਿਕ, ਮੋਟਰ ਬਣਨਾ, ਸਿਲਾਈ ਕਢਾਈ ਅਤੇ ਮੁਬਾਇਲ ਰਿਪੇਅਰ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਮੁਬਾਇਲ ਰਿਪੇਅਰ ਦਾ ਪਹਿਲਾ ਪ੍ਰੋਗਰਾਮ 6 ਅਪ੍ਰੈਲ 2013 ਨੂੰ ਸ਼ੁਰੂ ਹੋਵੇਗਾ। ਉਦਘਾਟਨ ਸਮਾਰੋਹ ਮੌਕੇ ਇੱਕ ਵਿਕਲਾਂਗ ਲੜਕੀ ਜਸ਼ਪ੍ਰੀਤ ਕੌਰ ਪਿੰਡ ਝੇਗਿਆਵਾਲੀ ਨੂੰ ਸਿਲਵਰ ਦੀਆਂ ਵਿਸਾਖੀਆਂ ਵੀ ਭੇਂਟ ਕੀਤੀਆ ਗਈਆਂ। ਇਸ ਮੌਕੇ ਰੁਪਿੰਦਰ ਕੌਰ, ਹਰਪ੍ਰੀਤ ਕੌਰ, ਸੋਨੀਆ, ਅਸ਼ੋਕ ਕੁਮਾਰ, ਮਿਸ ਬਤੇਰੀ, ਕਿਰਨਪਾਲ ਕੌਰ ਅਕਲੀਆ ਅਤੇ ਕਮਲਜੀਤ ਕੌਰ ਘੁੰਮਣ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿੱਖਿਆਰਥੀ ਹਾਜ਼ਰ ਸਨ।
ਸਿੱਖਿਆਰਥੀਆਂ ਨੂੰ ਫੋਟੋ ਅਧਾਰਿਤ ਮਾਧਿਅਮ ਰਾਹੀਂ ਸਿਖਲਾਈ ਦੇਣ ਲਈ ਕੀਤੀ ਪ੍ਰੋਜੈਕਟਰ ਦੀ ਸਥਾਪਨਾ
Monday, March 11, 20130 comments
ਮਾਨਸਾ, 11 ਮਾਰਚ (ਸਫਲਸੋਚ ) : ਸਥਾਨਕ ਸਟੇਟ ਬੈਂਕ ਆਫ਼ ਪਟਿਆਲਾ ਦੀ ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਸੰਸਥਾ ਵਿੱਚ ਸਿੱਖਿਆਰਥੀਆਂ ਨੂੰ ਨਵੀਆਂ ਤਕਨੀਕਾਂ ਨਾਲ ਜੋੜਨ ਅਤੇ ਸਿਖਲਾਈ ਪ੍ਰੋਗਰਾਮਾਂ ਨੂੰ ਫੋਟੋ ਅਧਾਰਿਤ ਮਾਧਿਅਮ ਰਾਹੀਂ ਸਿਖਲਾਈ ਦੇਣ ਲਈ ਪ੍ਰੋਜੈਕਟਰ ਦੀ ਸਥਾਪਨਾ ਕੀਤੀ ਗਈ, ਜਿਸ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਹਰਿੰਦਰ ਸਿੰਘ ਸਰਾਂ ਵੀ ਮੌਜੂਦ ਸਨ।
Post a Comment