ਮਹਾਰਾਣੀ ਪ੍ਰਨੀਤ ਕੌਰ ਨੇ ਆਰੀਆਂ ਸੀਨੀਅਰ ਸੈਕੰਡਰੀ ਸਕੂਲ ਨੂੰ 3 ਲੱਖ ਰੂਪੈ ਦੀ ਗ੍ਰਾਂਟ ਦਾ ਚੈਕ ਭੇਂਟ ਕੀਤਾ

Thursday, October 25, 20120 comments



ਨਾਭਾ, 25 ਅਕਤੂਬਰ (ਜਸਬੀਰ ਸਿੰਘ ਸੇਠੀ) - ਕੇਂਦਰੀ ਵਿਦੇਸ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨੇ ਅੱਜ ਆਪਣੇ ਅਖਤਿਆਰੀ ਕੋਟੇ ਵਿੱਚੋਂ ਸਥਾਨਕ ਆਰੀਆਂ ਸੀਨੀਅਰ ਸੈਕਡਰੀ ਸਕੂਲ ਨੂੰ ਐਲਾਨ ਕੀਤੀ 5 ਲੱਖ ਰੂਪੈ ਦੀ ਗ੍ਰਾਂਟ ਵਿੱਚੋ 3 ਲੱਖ ਰੂਪੈ ਦੀ ਪਹਿਲੀ ਕਿਸਤ ਦਾ ਚੈਕ ਹਲਕਾ ਵਿਧਾਇਕ ਸਾਧੂ ਸਿੰਘ ਧਰਮਸੌਤ ਦੀ ਮੌਜੂਦਗੀ ਵਿੱਚ ਸਕੂਲ ਦੇ ਪ੍ਰਿੰਸੀਪਲ ਜਗਮੋਹਨ ਬਾਂਸਲ ਅਤੇ ਸਕੂਲ ਦੀ ਮਨੈਜਿਗ ਕਮੇਟੀ ਨੂੰ ਭੇਂਟ ਕੀਤਾ । ਇਸ ਮੌਕੇ ਪ੍ਰਿੰਸੀਪਲ ਜਗਮੋਹਨ ਬਾਂਸਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਗ੍ਰਾਂਟ ਦੇਣ ਤੇ ਮਹਾਰਾਣੀ ਪ੍ਰਨੀਤ ਕੌਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨਾਂ ਅੱਗੇ ਤੋਂ ਸਕੂਲ ਲਈ ਹਰ ਪੱਖੋ ਮਦਦ ਕਰਨ ਦਾ ਵਿਸਵਾਸ ਵੀ ਦਵਾਇਆ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਸੰਮਤੀ ਨਾਭਾ ਦੇ ਸਾਬਕਾ ਚੇਅਰਮੈਨ ਮਹੰਤ ਹਰਵਿੰਦਰ ਖਨੌੜਾ , ਲੋਕਲ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਸੂਰਜਭਾਨ ਸਿੰਗਲਾ , ਵਾਇਸ ਚੇਅਰਪਰਸਨ ਸੂਦਰਨਾ ਸੂਦ , ਸੀਨੀਅਰ ਮੈਬਰਜ ਵੀ ਪੀ ਡੱਲਾ , ਸੁਰਿੰਦਰਬੀਰ ਸਿੰਘ ਸੇਠੀ , ਸੁਨੀਲ ਕੁਮਾਰ ਗੁਪਤਾ , ਪੀ ਟੀ ਏ ਗੁਲਨ ਕੁਮਾਰ , ਸਕੂਲ ਇੰਚਾਰਜ ਸੁਖਰਾਜ ਗਿੱਲ ਸਮੇਤ ਹੋਰ ਕਮੇਟੀ ਮੈਬਰਜ ਵੀ ਮੌਜੂਦ ਸਨ ।


ਕੇਂਦਰੀ ਵਿਦੇਸ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਆਰੀਆਂ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਜਗਮੋਹਨ ਬਾਂਸਲ ਨੂੰ 3 ਲੱਖ ਰੂਪੈ ਦੀ ਗ੍ਰਾਂਟ ਦਾ ਚੈ¤ਕ ਭੇਂਟ ਕਰਦੇ ਹੋਏ । ਫੋਟੋ : ਜਸਬੀਰ ਸਿੰਘ ਸੇਠੀ


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger