ਸਕੂਲ ਮੈਨੇਜਮੈਂਟ ਟ੍ਰੇਨਿੰਗਾਂ ਦਾ ਮੁੱਖ ਮੰਤਵ ਸਿੱਖਿਆ ਦਾ ਹੋਕਾ ਘਰ ਘਰ ਦੇਣਾ ਹੈ- ਹਰਿੰਦਰ ਕੌਰ

Thursday, October 25, 20120 comments


ਨਾਭਾ, 25 ਅਕਤੂਬਰ (ਜਸਬੀਰ ਸਿੰਘ ਸੇਠੀ)- ਸਰਵ ਸਿੱਖਿਆ ਅਭਿਆਨ ਵੱਲੋਂ ਰਾਜ ਅੰਦਰ ਸਰਕਾਰੀ ਸਕੂਲਾਂ ਵਿੱਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਲੋਕਾਂ ਤਕ ਪਹੁੰਚਾਉਣ ਲਈ ਸਕੂਲ ਮੈਨੇਜਮੈਂਟ ਕਮੇਟੀ ਟ੍ਰੇਨਿੰਗਾਂ ਲਗਾਈਆਂ ਜਾ ਰਹੀਆਂ ਹਨ ਜਿਨਾਂ ਰਾਂਹੀ ਬਲਾਕ ਪੱਧਰ ਤੇ ਬਲਾਕ ਸਿੱਖਿਆ ਅਫਸਰਾਂ ਦੀ ਅਗਵਾਈ ਹੇਠ ਸਮਾਗਮ ਕਰਵਾ ਕੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸੇ ਤਹਿਤ ਅੱਜ ਮਿਲਨ ਪੈਲੇਸ ਨਾਭਾ ਵਿਖੇ ਵੀ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀਮਤੀ ਬਲਕਾਰ ਕੌਰ ਦੀ ਅਗਵਾਈ ਹੇਠ ਸਕੂਲ ਮੈਨੇਜਮੈਂਟ ਕਮੇਟੀ ਟ੍ਰੇਨਿੰਗ ਲਗਾਈ ਗਈ ਜਿਸ ਵਿੱਚ ਬਲਾਕ ਅਧੀਨ ਆਉਂਦੇ 1 ਸੌ ਤੋਂ ਵੀ ਵਧ ਸਕੂਲਾਂ ਦੇ ਅਧਿਆਪਕਾਂ, ਬੱਚਿਆਂ ਦੇ ਮਾਪਿਆਂ, ਸਕੂਲ ਮੈਨੇਜਮੈਂਟ ਕਮੇਟੀ ਦੇ ਨੁਮਾਇੰਦਿਆਂ ਸਮੇਤ ਸਕੂਲੀ ਬੱਚਿਆਂ ਨੇ ਸ਼ਿਰਕਤ ਕੀਤੀ। ਸਮਾਗਮ ਮੌਕੇ ਜਿਲਾ ਸਿੱਖਿਆ ਅਫਸਰ ਸ੍ਰੀਮਤੀ ਹਰਿੰਦਰ ਕੌਰ ਤੇ ਸਰਕਾਰੀ ਸੈਕੰਡਰੀ ਸਕੂਲ ਲੜਕੇ ਡਾ: ਜਰਨੈਲ ਸਿੰਘ ਧਾਲੀਵਾਲ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਜਿਲਾ ਸਿੱ੍ਯਖਿਆ ਅਫਸਰ ਸ੍ਰੀਮਤੀ ਹਰਿੰਦਰ ਕੌਰ ਨੇ ਕਿਹਾ ਕਿ ਇਨਾਂ ਟ੍ਰੇਨਿੰਗਾਂ ਦਾ ਮੁੱਖ ਮਕਸਦ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਲੋਕ ਤਕ ਪਹੁੰਚਾਉਣਾ ਹੈ ਤਾਂ ਜੋ ਪਿੰਡਾਂ/ਸ਼ਹਿਰਾਂ ਦੇ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਅੰਦਰ ਦਾਖਲ ਕਰਵਾਉਣ। ਉਨਾ ਦੱਸਿਆ ਕਿ ਸਰਵ ਸਿੱਖਿਆ ਅਭਿਆਨ ਤੇ ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਸਰਕਾਰੀ ਸਕੂਲਾਂ ਅੰਦਰ ਮੁਫਤ ਦਾਖਲਾ,ਮੁਫਤ ਵਰਦੀ, ਮੁਫਤ ਕਿਤਾਬਾਂ, ਦੁਪਹਿਰ ਦਾ ਖਾਣਾ ਮੁਫਤ, ਵਜੀਫਾ ਸਕੀਮ ਸਮੇਤ ਕਈ ਹੋਰ ਸਕੀਮਾਂ ਚਲਾਈਆਂ ਗਈਆਂ ਹਨ ਜਿਨਾਂ ਦਾ ਲਾਹਾ ਲੈ ਕੇ ਬੱਚੇ ਆਪਣਾ ਜੀਵਨ ਪੱਧਰ ਉਚਾ ਚੁੱਕ ਸਕਣ। ਇਸ ਮੌਕੇ ਡਾ: ਜਰਨੈਲ ਸਿੰਘ ਧਾਲੀਵਾਲ ਪ੍ਰਿੰਸੀਪਲ ਸਰਕਾਰੀ ਸੈਕੰਡਰੀ ਸਕੂਲ ਲੜਕੇ ਨਾਭਾ ਨੇ ਕਿਹਾ ਕਿ ਪੰਜਾਬ ਸਰਕਾਰ ਬੱਚਿਆਂ ਦੇ ਉਜਵਲ ਭਵਿੱਖ ਲਈ ਹਮੇਸ਼ਾ ਤਿਆਰ ਬਰ ਤਿਆਰ ਹੈ। ਉਨਾ ਕਿਹਾ ਕਿ ਸਕੂਲਾ ਅੰਦਰ ਪੜਨ ਵਾਲੇ ਬੱਚਿਆਂ ਨੂੰ ਅਧਿਆਪਕ ਹੀ ਸਹੀ ਸੇਧ ਦੇ ਸਕਦਾ ਹੈ। ਉਨਾ ਅਧਿਆਪਕਾਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਖੇਡਾਂ ਵਿੱਚ ਜਿਲਾ ਪੱਧਰ ਤੇ ਰਾਜ ਪੱਧਰ ਤੇ ਪੁਜ਼ੀਸਨਾਂ ਲੈਣ ਵਾਲੇ ਬੱਚਿਆਂ ਦਾ ਸਨਮਾਨ ਵੀ ਕੀਤਾ ਗਿਆ। ਸਕੂਲੀ ਬੱਚਿਆਂ ਵੱਲੋਂ ਸੱਭਿਆਚਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਨਾਂ ਦੀ ਸਰੋਤਿਆਂ ਨੇ ਰੱਜ ਕੇ ਸ਼ਲਾਘਾ ਕੀਤੀ। ਪ੍ਰਬੰਧਕਾਂ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਬਲਾਕ ਸਿੱਖਿਆ ਅਫਸਰ ਬਲਕਾਰ ਕੌਰ, ਅਸ਼ੋਕ ਬਿੱਟੂ ਐਮ.ਸੀ ਨਾਭਾ,  ਹਰਦੀਪ ਕੌਰ ਤਰਖੇੜੀ, ਬਲਜੀਤ ਕੌਰ ਲੌਟ, ਬਲਜੀਤ ਕੌਰ ਖੋਖ,ਮੈਡਮ ਫਰੀਦਾ ਰੇਲਵੇ ਕਲੋਨੀ, ਮਨਜੀਤ ਕੌਰ ਅਜਨੌਦਾ, ਜਰਨੈਲ ਸਿੰਘ ਮਟੌਰੜਾ, ਗੁਰਮੇਲ ਸਿੰਘ ਮੱਲਵਾਲ,  ਗੁਰਮੇਲ ਸਿੰਘ ਗੋਬਿੰਦਪੁਰਾ ਸਾਰੇ ਸੈਂਟਰ ਇੰਚਾਰਜ, ਸੁਰਜੀਤ ਸਿੰਘ ਮਟੋਰੜਾ, ਹਰਵੇਲ ਸਿੰਘ ਭੰਗੂ, ਗੁਰਪ੍ਰੀਤ ਸਿੰਘ ਬੱਬਨ, ਗੁਰਪ੍ਰੀਤ ਸਿੰਘ ਗੁਰੂ, ਗੁਰਸੇਵਕ ਸਿੰਘ ਚਾਸਵਾਲ, ਪਰਮਿੰਦਰ ਸਿੰਘ ਅਸਿਸਟੈਂਟ ਸਮੇਤ ਬਲਾਕ ਦੇ ਅਫਸਰ ਤੇ ਪਿੰਡਾਂ ਦੇ ਨੁਮਾਇੰਦੇ ਹਾਜ਼ਰ ਸਨ। ਟ੍ਰੇਨਿੰਗ ਦੌਰਾਨ ਬੱਚਿਆਂ ਤੇ ਮਾਪਿਆਂ ਲਈ ਖਾਣੇ ਦਾ ਵਿਸ਼ੇਸ ਪ੍ਰਬੰਧ ਕੀਤਾ ਗਿਆ ਸੀ। 


ਸਕੂਲ ਮੈਨੇਜਮੈਟ ਟ੍ਰੇਨਿੰਗ ਦੌਰਾਨ ਜਿਲਾ ਸਿੱਖਿਆ ਅਫਸਰ ਪਟਿਆਲਾ ਦਾ ਸਨਮਾਨ ਕਰਦੇ ਹੋਏ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਲਕਾਰ ਕੌਰ ਤੇ ਸਮੂਹ ਸੈਂਟਰ ਇੰਚਾਰਜ ।    




Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger