ਸਨੋਰ 25 ਅਕਤੂਬਰ (ਪਟਵਾਰੀ )ਦੁਸਹਿਰੇ ਦੇ ਤਿਉਹਾਰ ਮੋਕੇ ਬੱਸ ਸਟੈਡ ਸਨੋਰ ਵਿਖੇ ਟੈਪੂ ਯੂਨੀਅਨ ਸਨੋਰ, ਸੁਰ ਸਾਂਝ ਪੰਜਾਬੀ ਸਭਿਆਚਾਰ ਕਲੱਬ ਅਤੇ ਸੋਹੀ ਡੈਅਰੀ ਵਲੋ ਇਕ ਸਾਮ ਮਸਤਾ ਦੇ ਨਾਮ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਬਤੋਰ ਮੁੱਖ ਮਹਿਮਾਨ ਐਸ ਐਚ ਓ ਥਾਨਾ ਸਨੋਰ ਡਾ. ਜਗਬੀਰ ਸਿੰਘ ਅਤੇ ਭੁਪਿੰਦਰ ਸਿੰਘ ਹਾਂਡਾ ਪੁੱਜੇ। ਇਸ ਪ੍ਰੋਗਰਾਮ ਵਿਚ ਸੂਫੀ ਗਾਇਕ ਕੰਵਰ ਗਰੇਵਾਲ ਮਲੋਰਕੋਟਲਾ ਵਾਲਿਆ ਵਲੋ ਕਵਾਲੀਆਂ ਗਾਈਆ ਗਈਆ। ਇਸ ਪ੍ਰੋਗਰਾਮ ਵਿਚ ਸਟੇਜ ਸੰਭਾਲਨ ਦੀ ਜਿੰਮੇਵਾਰੀ ਰਾਜ ਕੁਮਾਰ ਡੰਮੀ ਵਲੋ ਬਾਖੂਬੀ ਨਿਭਾਈ ਗਈ । ਇਸ ਮੋਕੇ ਬਾਬਾ ਪਰਮਜੀਤ ਸਿੰਘ ਪੰਮਾ, ਦਰਸਨ ਸਿੰਘ ਪ੍ਰਧਾਨ ਟੈਪੂ ਯੂਨੀਅਨ, ਜੀਵਨ ਸਿੰਘ, ਜਤਿੰਦਰ ਸਿੰਘ ਸੋਹੀ , ਰਿੰਕੂ, ਕੁਲਜੀਤ , ਗਗਨ ਵਾਸਨ, ਸੈਲੀ, ਸੰਨੀ, ਵਿਜੇ ਕੁਮਾਰ , ਗੁਰਜੀਤ ਸਿੰਘ ਸੋਹੀ ਅਤੇ ਹੋਰ ਵੀ ਮੈਬਰ ਮੋਜੂਦ ਸਨ। ਆਏ ਹੋਏ ਸਾਰੇ ਹੀ ਮਹਿਮਾਨਾ ਨੂੰ ਆਯੋਜਕਾਂ ਵਲੋ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ।
Post a Comment