ਦੁਸਹਿਰਾ ਧੂਮ ਧਾਮ ਨਾਲ ਮਨਾਇਆ ਗਿਆ

Thursday, October 25, 20120 comments


ਸਨੌਰ  25 ਅਕਤੂਬਰ (ਪਟਵਾਰੀ ) ਹਰ ਸਾਲ ਦੀ ਤਰਾ ਇਸ ਸਾਲ ਵੀ ਮਹਾਂਦੇਵ ਮੰਦਰ ਕਮੇਟੀ ਨੇੜੇ ਗੂਗਾ ਮਾਂੜੀ ਪਟਿਆਲਾ ਰੌਡ ਸਨੌਰ ਵਲੋ ਇਸ ਸਾਲ ਵੀ ਦੁਸਹਿਰੇ ਦਾ ਤਿਉਹਾਰ ਬੜੀ ਸਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ । ਇਸ ਮੋਕੇ ਮੰਦਰ ਕਮੇਟੀ ਵਲੋ ਰਾਵਨ ਦਾ ਪੁੱਤਲਾ ਤਿਆਰ ਕੀਤਾ ਗਿਆ। ਜਿਸ ਨੂੰ ਅਗਨੀ ਭੇਟ ਕਰਨ ਲਈ ਸ਼੍ਰੀ ਰਾਮ,  ਲਛਮਨ ਅਤੇ ਹਨੂਮਾਨ ਦੇ ਰੂਪ ਵਿਚ ਕਲਾਕਾਰਾ ਨੂੰ ਸਜਾਇਆ ਗਿਆ।  ਇਸ ਮੋਕੇ ਮੁੱਖ ਮਹਿਮਾਨ ਇੰਦਰ ਕੁਮਾਰ ਛਿੰਦੀ ਪ੍ਰਧਾਨ ਨਗਰ ਕੋਸਲ ਸਨੋਰ ਪੁੱਜੇ। ਉਹਨਾ ਨਾਲ ਵਿਸੇਸ ਤੋਰ ਤੇ ਲਾਲ ਸਿੰਘ  ਐਮ ਸੀ, ਅਮ੍ਰਿਤ ਸਿੰਘ ਵਾਸਨ, ਪ੍ਰਿਤਪਾਲ ਸਿੰਘ ਐਮ ਸੀ, ਰਤਨ ਸਿੰਘ ਵਿਰਕ , ਦਲਵਿੰਦਰ ਸਿੰਘ , ਚਰਨਜੀਤ ਸਿੰਘ ਮੀਤ ਪ੍ਰਧਾਨ ਨਗਰ ਕੋਸਲ ਸਨੋਰ ਅਤੇ ਭੋਲਾ ਸਾਬਕਾ ਐਮ ਸੀ ਉਹਨਾਂ ਨਾਲ ਵਿਸੇਸ ਤੋਰ ਤੇ ਪੁੱਜੇ। ਇਸ ਮੋਕੇ ਇੰਦਰ ਕੁਮਾਰ ਛਿੰਦੀ ਨੇ ਸ੍ਰੀ ਰਾਮ , ਲਛਮਨ ਅਤੇ ਹਨੂੰਮਾਨ ਦੀ ਪੂਜਾ ਕੀਤੀ ਅਤੇ ਅਖੀਰ ਵਿਚ ਰਾਵਨ ਦੇ ਪੁੱਤਲੇ ਨੂੰ ਅਗਨੀ ਭੇਟ ਕੀਤਾ ਗਿਆ। ਇਸ ਮੋਕੇ ਮਹਾਦੇਵ ਮੰਦਰ ਕਮੇਟੀ ਦੇ ਪ੍ਰਧਾਨ ਪ੍ਰਦੀਪ ਸਰਮਾ ਪਿੰਕੀ, ਪ੍ਰਿਸਾ ਕ੍ਰਿਸਨ ਗੋਡ ਪ੍ਰਧਾਨ ਗੂਗਾ ਮਾੜੀ ਮੰਦਰ ਕਮੇਟੀ , ਮੋਹਣ ਲਾਲ, ਮਹੇਸ ਸਿੰਗਲਾ ਬੱਬੂ,  ਅਨਿਲ , ਸੁਖਵਿੰਦਰ ਸਿੰਘ ਸੁੱਖੀ ਤੋ ਇਲਾਵਾ ਸਾਰੇ ਹੀ ਮੰਦਰ ਕਮੇਟੀ ਮੈਂਬਰ ਮੋਜੂਦ ਸਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger