ਸ਼ਹਿਣਾ/ਭਦੌੜ 25 ਨਵੰਬਰ (ਸਾਹਿਬ ਸੰਧੂ) ਬੀਤੇ ਦਿਨ ਕਸ਼ਬਾ ਪੱਖੋ ਕੈਂਚੀਆਂ ਵਿਖੇ ਤੇਜ਼ ਗਤੀ ਰਫਤਾਰ ਆਪਸ ਵਿੱਚ ਟਕਰਾ ਗਏ। ਜਿਸ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀ ਹੋਇਆ ਪੰ੍ਰਤੂ ਵਾਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਬਰਨਾਲਾ ਸਾਇਡ ਤੋਂ ਇੱਕ ਸਫਿਵਟ ਡਿਜ਼ਾਇਰ ਗੱਡੀ ਸ਼ਹਿਣੇ ਨੂੰ ਆ ਰਹੀ ਸੀ ਜਿਸ ਨੂੰ ਅਮਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਚਲਾ ਰਿਹਾ ਸੀ ਤੇ ਪੱਖੋ ਕੈਂਚੀਆਂ ਤੋਂ ਚੀਮੇ ਨੂੰ ਨਿਕਲ ਰਿਹਾ ਇੱਕ ਸਵਰਾਜ਼ ਟਰੈਕਟਰ ਜਿਸ ਨੂੰ ਅਜੈਬ ਸਿੰਘ ਪੁੱਤਰ ਜੰਗ ਸਿੰਘ ਚਲਾ ਰਿਹਾ ਸੀ ਤਾਂ ਪੱਖੋ ਕੈਂਚੀਆਂ ਕੋਲ ਤੇਜ਼ ਰਫਤਾਰ ਗੱਡੀ ਨਾਲ ਟਕਰਾ ਗਿਆ ਤੇ ਇਹ ਟੱਕਰ ਏਨੀ ਜ਼ੋਰ ਨਾਲ ਹੋਈ ਕਿ ਟਰੈਕਟਰ ਦੇ ਦੋ ਟੁੱਕੜੇ ਹੋ ਗਏ। ਇਸ ਟੱਕਰ ਦੌਰਾਨ ਇੱਕ ਹੋਰ ਵਾਹਨ ਇਹਨਾਂ ਨਾਲ ਟੱਕਰਾ ਗਿਆ। ਖ਼ਬਰ ਲਿਖੇ ਜਾਣ ਤੱਕ ਤਿੰਨੇ ਧਿਰਾਂ ਵਿੱਚ ਆਪਸ ਵਿੱਚ ਸਮਝੋਤਾ ਹੋ ਚੁੱਕਿਆ ਸੀ।
Post a Comment