ਕਰੰਟ ਲੱਗਣ ਨਾਲ ਠੇਕੇਦਾਰ ਦੀ ਮੌਤ, ਲੜਕਾ ਗੰਭੀਰ ਜਖ਼ਮੀ
Sunday, November 25, 20120 comments
ਸ਼ਹਿਣਾ/ਭਦੌੜ 25 ਨਵੰਬਰ (ਸਾਹਿਬ ਸੰਧੂ) ਦੇਰ ਸਾਮ ਪਿੰਡ ਕੈਰੇ ਵਿਖੇ ਇੱਕ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਣਜੀਤ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਕੈਰੇ ਜੋ ਕਿ ਪੱਖੋਕੇ ਅਤੇ ਕੈਰਿਆਂ ਵਿਚਕਾਰ ਲੋਹੇ ਦੇ ਪੋਲ ਪੱਟ ਰਿਹਾ ਸੀ ਤਾਂ ਅਚਾਨਕ ਇੱਕ ਪੋਲ ਬਿਜ਼ਲੀ ਦੀਆਂ ਤਾਰਾਂ ਤੇ ਡਿਗ ਪਿਆ ਤੇ ਇਸ ਕਾਰਨ ਰਣਜੀਤ ਸਿੰਘ ਨੂੰ ਕਰੰਟ ਲੱਗ ਗਿਆ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਉਸ ਨੂੰ ਬਚਾਉਣ ਲੱਗਿਆ ਉਸ ਦਾ ਇੱਕ ਲੜਕਾ ਅਤੇ ਮਜਦੂਰ ਵੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ।
Post a Comment