ਲੁਧਿਆਣਾ, 25 ਨਵੰਬਰ (ਸਤਪਾਲ ਸੋਨ)- ਕਰਬਲਾ ਦੇ ਮੈਦਾਨ ਵਿਚ ਹਜ਼ਰਤ ਇਮਾਮ ਹੁਸੈਨ ਸ਼ਹੀਦ (ਰਜਿ.) ਨੇ ਇਨਸਾਨੀਅਤ ਨੂੰ ਜਾਲਿਮਾਂ ਦੇ ਖਿਲਾਫ਼ ਹਕ ਦੀ ਆਵਾਜ਼ ਬੁ¦ਦ ਕਰਨ ਦਾ ਉਹ ਸਬਕ ਦਿੱਤਾ ਹੈ, ਜਿਸਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ। ਇਹ ਗਲ ਅੱਜ ਇਥੇ ਜਾਮਾ ਮਸਜਿਦ ਵਿਖੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ-ਉਰ-ਰਹਿਮਾਨ ਸਾਨੀ ਲੁਧਿਆਣਵੀ ਨੇ ਯੌਮੇ ਆਸ਼ੂਰਾ 10 ਮੁਹੱਰਮ ਦੇ ਮੌਕੇ ’ਤੇ ਆਯੋਜਿਤ ਧਾਰਮਿਕ ਸਮਾਗਮ ਵਿਚ ਮੁਸਲਮਾਨਾਂ ਦੇ ਭਾਰੀ ਜਨਸਮੂਹ ਨੂੰ ਸੰਬੋਧਨ ਕਰਦਿਆਂ ਕਹੀ। ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਆਸ਼ੂਰਾ ਦਾ ਦਿਨ ਬੜੀਆਂ ਹੀ ਬਰਕਤਾਂ ਅਤੇ ਰਹਿਮਤਾਂ ਵਾਲਾ ਦਿਨ ਹੈ। ਉਨ•ਾਂ ਕਿਹਾ ਕਿ ਅੱਜ ਦੇ ਦਿਨ ਰੋਜਾ ਰੱਖਣਾ ਅਲੱਾਹ ਦੇ ਰਸੂਲ ਹਜ਼ਰਤ ਮੁਹੱਮਦ ਸਾਹਿਬ (ਸ.) ਦੀ ਸੁੰਨਤ ਹੈ। ਉਨ•ਾਂ ਕਿਹਾ ਕਿ ਅੱਜ ਦਾ ਦਿਨ ਸਾਨੂੰ ਵੱਧ ਤੋਂ ਵੱਧ ਇਬਾਦਤ ’ਚ ਲਗਾਉਣਾ ਚਾਹੀਦਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਜਿਹੜੇ ਲੋਕ ਇਹ ਸਮਝਦੇ ਹਨ ਕਿ ਸਿਰਫ ਦਾਨ ਦੇ ਕੇ ਉਹ ਰੱਬ ਨੂੰ ਰਾਜੀ ਕਰ ਲੈਣਗੇ ਤਾਂ ਉਹ ਗਲਤ ਸੋਚਦੇ ਹਨ। ਦਾਨ ਦੇਣ ਤੋਂ ਪਹਿਲਾਂ ਆਪਣੇ ਕਰਮ ਅਲੱਾਹ ਦੇ ਹੁਕਮ ਅਨੁਸਾਰ ਕਰਨੇ ਹੋਣਗੇ। ਸ਼ਾਹੀ ਇਮਾਮ ਨੇ ਕਿਹਾ ਕਿ ਯੌਮੇ ਆਸ਼ੂਰਾ ਦੇ ਦਿਨ ਹੀ ਅਲੱਾਹ ਪਾਕ ਨੇ ਜ਼ਮੀਨ, ਆਸਮਾਨ, ਹਵਾ, ਪਾਣੀ, ਇਨਸਾਨ ਅਤੇ ਹਰ ਚੀਜ ਨੂੰ ਬਣਾਇਆ ਅਤੇ 10 ਮੁਹੱਰਮ ਯੌਮੇ ਆਸ਼ੂਰਾ ਦੇ ਦਿਨ ਹੀ ਕਿਆਮਤ ਆਵੇਗੀ। ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਦੇ ਦਿਨ ਸਾਨੂੰ ਆਪਣੇ ਘਰਵਾਲਿਆਂ ’ਤੇ ਦਿਲ ਖੋਲ ਕੇ ਖਰਚ ਕਰਨਾ ਚਾਹੀਦਾ ਅਤੇ ਇਸ ਦਿਨ ਗਰੀਬਾਂ ਦੀ ਮਦਦ ਵੀ ਕਰਨੀ ਚਾਹੀਦੀ ਹੈ। ਉਨ•ਾਂ ਕਿਹਾ ਕਿ ਜਿਹੜਾ ਮੁਸਲਮਾਨ ਕਿਸੇ ਯਤੀਮ ਨੂੰ ਚੰਗਾ ਖਾਣਾ ਖਿਲਾਉਂਦਾ ਹੈ, ਚੰਗੇ ਕੱਪੜੇ ਪਹਿਨਾਉਂਦਾ ਹੈ ਅਤੇ ਬਾਅਦ ਵਿਚ ਉਸ ਯਤੀਮ ਦੇ ਸਿਰ ’ਤੇ ਪਿਆਰ ਨਾਲ ਹੱਥ ਫੇਰਦਾ ਹੈ ਤਾਂ ਜਿਨ•ੇ ਵੀ ਬਾਲ ਉਸ ਹੱਥ ਦੇ ਹੇਠਾਂ ਨਿਕਲਣਗੇ, ਅਲੱਾਹ ਪਾਕ ਉਸਨੂੰ ਹਰ ਬਾਲ ਦੇ ਬਦਲੇ ਵਿਚ ਨੇਕੀਆਂ ਦਿੰਦੇ ਹਨ। ਉਨ•ਾਂ ਕਿਹਾ ਕਿ ਕਰਬਲਾ ਦੇ ਮੈਦਾਨ ਵਿਚ ਜੋ ਕੁਝ ਵੀ ਹੋਇਆ, ਉਸ ਤੋਂ ਨੌਜੁਆਨ ਨਸਲ ਨੂੰ ਸਬਕ ਲੈਣਾ ਚਾਹੀਦਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਸਾਡੇ ਬਚਿਆਂ ਨੂੰ ਇਹ ਪੱਤਾ ਹੋਣਾ ਚਾਹੀਦਾ ਹੈ ਕਿ ਇਸਲਾਮ ਧਰਮ ਲਈ ਇਮਾਮ ਹੁਸੈਨ (ਰਜਿ.) ਨੇ ਕਿਹੋ ਜਿਹੀਆਂ ਕੁਰਬਾਨੀਆਂ ਦਿੱਤੀਆਂ ਹਨ। ਉਨ•ਾਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ, ਉਨਾਂ ਦਾ ਬਜੂਦ ਖਤਮ ਹੋ ਜਾਂਦਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਮੁਸਲਮਾਨ ਇਸ ਗੱਲ ਨੂੰ ਚੰਗੀ ਤਰ•ਾਂ ਸਮਝ ਲੈਣ ਕਿ ਕਰਬਲਾ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ। ਉਨ•ਾਂ ਕਿਹਾ ਕਿ ਹਜ਼ਰਤ ਇਮਾਮ ਹੁਸੈਨ (ਰਜਿ.) ਦਾ ਰੁਤਬਾ ਬਹੁਤ ਵੱਡਾ ਹੈ, ਇਮਾਮ ਹੁਸੈਨ (ਰਜਿ.) ਹਜ਼ਰਤ ਮੁਹੱਮਦ ਸਾਹਿਬ (ਸ.) ਦੇ ਨਵਾਸੇ ਹਨ ਅਤੇ ਹਜ਼ਰਤ ਮੁਹੱਮਦ ਸਾਹਿਬ (ਸ.) ਨੂੰ ਇਨ•ਾਂ ਨਾਲ ਬਹੁਤ ਪਿਆਰ ਸੀ। ਉਨ•ਾਂ ਕਿਹਾ ਕਿ ਸ਼ਹੀਦ ਸਭ ਦੇ ਸਾਂਝੇ ਹੁੰਦੇ ਹਨ ਉਹ ਕੌਮ ਦਾ ਸਰਮਾਇਆ ਹੁੰਦੇ ਹਨ, ਉਨ•ਾਂ ਵੰਡਿਆ ਨਹੀਂ ਜਾ ਸਕਦਾ। ਸ਼ਾਹੀ ਇਮਾਮ ਮੌਲਾਨਾ ਹਬੀਬ-ਉਰ-ਰਹਿਮਾਨ ਨੇ ਕਿਹਾ ਕਿ ਹਜ਼ਰਤ ਹੁਸੈਨ (ਰਜਿ.) ਨੇ ਕਰਬਲਾ ਦੇ ਮੈਦਾਨ ਤੋਂ ਜੋ ਸਿੱਖਿਆ ਸਾਨੂੰ ਦਿੱਤੀ ਹੈ, ਉਸ ’ਤੇ ਅਮਲ ਕਰਨ ਦੀ ਜ਼ਰੂਰਤ ਹੈ। ਉਨ•ਾਂ ਕਿਹਾ ਕਿ ਹੱਕ ਦੀ ਆਵਾਜ਼ ਬੁ¦ਦ ਕਰਨ ਵਾਲੇ, ਜਾਲਿਮਾਂ ਦੇ ਖਿਲਾਫ਼ ਆਵਾਜ਼ ਉਠਾਉਣ ਵਾਲੇ ਹੀ ਇਮਾਮ ਹੁਸੈਨ (ਰਜਿ.) ਦੇ ਸੱਚੇ ਆਸ਼ਿਕ ਹਨ। ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਯੌਮੇ ਆਸ਼ੂਰਾ ਦਾ ਦਿਨ ਜਿਥੇ ਸਾਨੂੰ ਹਜ਼ਰਤ ਇਮਾਮ ਹੂਸੈਨ (ਰਜਿ.) ਦੀਆਂ ਕੁਰਬਾਣੀਆਂ ਤੋਂ ਸਬਕ ਦਿੰਦਾ ਹੈ, ਉਥੇ ਆਪਣੇ ਦੇਸ਼ ਦੇ ਪ੍ਰਤੀ ਵੀ ਕੁਰਬਾਨੀ ਦੇਣ ਦੀ ਪ੍ਰੇਰਣਾ ਦਿੰਦਾ ਹੈ। ਇਸ ਮੌਕੇ ’ਤੇ ਸ਼ਾਹੀ ਇਮਾਮ ਪੰਜਾਬ ਨੇ ਦੇਸ਼ ਵਿਚ ਆਪਸੀ ਭਾਈਚਾਰੇ ਅਤੇ ਅਮਨ ਸ਼ਾਤੀ ਦੇ ਲਈ ਦੁਆ ਵੀ ਕਰਵਾਈ। ਇਸ ਮੌਕੇ ਬਜਮੇ ਹਬੀਬ ਦੇ ਪ੍ਰਧਾਨ ਗੁਲਾਮ ਹਸਨ ਕੈਸਰ, ਇਤਿਹਾਸਿਕ ਮਸਜਿਦ ਦੋ ਮੰਜਿਲਾ ਦੇ ਇਮਾਮ ਕਾਰੀ ਅਲਤਾਫ-ਉਰ-ਰਹਿਮਾਨ ਲੁਧਿਆਣਵੀ, ਕਾਰੀ ਮੁੱਹਮਦ ਮੌਹਤਰਮ ਸਹਾਰਨਪੁਰੀ, ਮੌਲਾਨਾ ਰਾਫੇ ਕਾਸਮੀ, ਮੌਲਾਨਾ ਅਤੀਕ-ਉਰ-ਰਹਿਮਾਨ ਫੈਜਾਬਾਦੀ, ਮੌਲਾਨਾ ਉਸਮਾਨ ਰਹਿਮਾਨੀ ਨਾਇਵ ਸ਼ਾਹੀ ਇਮਾਮ ਪੰਜਾਬ, ਮੁਫ਼ਤੀ ਮੁੱਹਮਦ ਜਮਾਲੁਦੀਨ, ਮੌਲਾਨਾ ਕਾਰੀ ਮੁੱਹਮਦ ਇਬ੍ਰਾਹਿਮ, ਮੌਲਾਨਾ ਦਿਲਸ਼ਾਦ ਬਿਜਨੌਰੀ, ਅਜੁੰਮ ਅਸਗਰ, ਤਨਵੀਰ ਖਾਂ, ਸ਼ਾਕਿਰ ਆਲਮ, ਮੁਹੱਮਦ ਖਾਲਿਦ, ਅਬਦੁਲ ਸ਼ੁਬਾਨ ਅਤੇ ਸ਼ਾਹੀ ਇਮਾਮ ਦੇ ਸਕੱਤਰ ਮੁੱਹਮਦ ਮੁਸਤਕੀਮ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸੀ।

Post a Comment