ਭੂੰਡ ਆਸਕਾਂ ਦੀ ਪੁਲਸ ਨੇ ਕੀਤੀ ਛਿਤਰਪ੍ਰੇਡ

Saturday, December 22, 20120 comments


ਭੀਖੀ 22 ਦਸੰਬਰ (ਬਹਾਦਰ ਖਾਨ) ਭੀਖੀ ਪੁਲਸ ਨੇ ਐਸਐਚਓ ਹਰਵਿੰਦਰ ਸਿੰਘ ਸਰਾ ਦੀ ਅਗਵਾਈ ਹੇਠ ਬਸ ਸਟੈਡ ਦੇ ਨੇੜੇ ਅਤੇ ਸਕੂਲਾਂ ਦੇ ਆਲੇ ਦੁਆਲੇ ਮੰਡਰਾਉਣ ਵਾਲੇ ਭੂੰਡ ਆਸਕਾਂ ਦੀ ਸਾਰ ਲੈਦੇਂ ਹੋਏ ਉਨਾਂ ਦੀ ਛਿੱਤਰਪ੍ਰੇਡ ਕੀਤੀ।ਜਿਕਰਯੋਗ ਹੈ ਕਿ ਇਹ ਆਸ਼ਕ ਸਵੇਰੇ ਤੋਂ ਹੀ ਵਾਲਾਂ ਤੇ ਜੈਲ ਲਾਕੇ ਮੋਟਰਸਾਇਕਲਾਂ ਤੇ ਸਵਾਰ ਹੋਕੇ ਸਕੂਲ ਜਾਂਦੀਆਂ ਲੜਕੀਆਂ ਨੂੰ ਤੰਗ ਪ੍ਰੇਸਾਨ ਕਰਦੇ ਰਹਿੰਦੇ ਹਨ।ਥਾਣਾ ਮੁਖੀ ਹਰਵਿੰਦਰ ਸਿੰਘ ਸਰਾ ਨੇ ਦੱਸਿਆ ਕਿ ਅਜਿਹੇ ਭੂੰਡ ਆਸਕਾਂ ਦੀ ਭੁਗਤ ਸਵਾਰਨ ਲਈ ਜਿੱਥੇ ਭੀਖੀ ਪੁਲਸ ਦੇ ਮੁਲਾਜ਼ਮ ਸਕੂਲਾਂ ਦੇ ਆਲੇ ਦੁਆਲੇ ਛੁੱਟੀ ਦੇ ਵਕਤ ਸਿਵਲ ਵਰਦੀ ਵਿੱਚ ਤਾਇਨਾਤ ਕੀਤੇ ਜਾਣਗੇ ਉ¤ਥੇ ਪੁਲਸ ਵੱਲੋਂ ਇਸ ਮੌਕੇ ਗਸਤ ਵੀ ਤੇਜ ਕੀਤੀ ਜਾਵੇਗੀ।ਉਨਾਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸਿਆ ਨਹੀ ਜਾਵੇਗਾ।ਇਸ ਦੋਰਾਨ ਸਥਾਨਕ ਸਰਕਾਰੀ ਸੰਕੈਡਰੀ ਸਕੂਲ ਲੜਕੀਆ ਵਿਖੇ ਲੜਕੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਸਰਾ ਨੇ ਕਿਹਾ ਕਿ ਲੜਕੀਆਂ ਨੂੰ ਕਿਸੇ ਗੱਲੋਂ ਘਬਰਾਉਣ ਦੀ ਕੋਈ ਜਰੂਰਤ ਨਹੀ ਪੁਲਸ ਹਮੇਸਾ ਉਨਾਂ ਦੇ ਨਾਲ ਹੈ।ਉਨਾਂ ਕਿਹਾ ਕਿ ਅਗਰ ਕੋਈ ਉਨਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਤਾਂ ਉਹ ਉਸਦਾ ਵਹੀਕਲ ਨੰਬਰ ਨੋਟ ਕਰਕੇ ਉਸਦੀ ਸੂਚਨਾਂ ਤੁਰੰਤ ਪੁਲਸ ਨੂੰ ਦੇਣ ਤਾਂ ਕਿ ਅਹਿਜੇ ਅਨਸਰਾਂ ਖਿਲਾਫ ਤੁਰੰਤ ਕਾਰਵਾਈ ਅਮਲ ਵਿੱਚ ਲਿਆਦੀ ਜਾ ਸਕੇ।ਇਸ ਮੌਕੇ ਉਨਾਂ ਨਾਲ ਸਹਾਇਕ ਸਬ ਇੰਸਪੈਕਟਰ ਸਿਵਜੀ ਰਾਮ, ਗੁਰਦੀਪ ਸਿੰਘ , ਭਗਵੰਤ ਸਿੰਘ,ਪ੍ਰਵੀਨ ਕੁਮਾਰ ,ਐਚਸੀ ਸਤਪਾਲ ਸਿੰਘ,ਰਾਮਫਲ,ਲੇਡੀਜ ਕਾਂਸਟੇਬਲ ਸਰਬਜੀਤ ਕੌਰ ਅਤੇ ਹਰਪ੍ਰੀਤ ਕੌਰ ਆਦਿ ਹਾਜ਼ਰ ਸਨ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger