ਪਿੰਡ ਸੰਧੂ ਕਲਾਂ ਅਤੇ ਭਦੌੜ ਵਿਖੇ ਵੀ ਕਈ ਲੋਕਾਂ ਤੇ ਕੀਤਾ ਹਮਲਾ
ਭਦੌੜ 21 ਦਸੰਬਰ (ਸਾਹਿਬ ਸੰਧੂ) ਕਸ਼ਬਾ ਭਦੌੜ ਅਤੇ ਸੰਧੂ ਕਲਾਂ ਵਿਖੇ ਇੱਕ ਅਵਾਰਾ ਸੂਰ ਵੱਲੋਂ ਇੱਕ ਔਰਤ ਨੂੰ ਗੰਭੀਰ ਰੂਪ ਵਿੱਚ ਜਖ਼ਮੀ ਅਤੇ ਕਈ ਹੋਰ ਵਿਅਕਤੀਆਂ ਤੇ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਪਿੰਡ ਸੰਧੂ ਕਲਾਂ ਦੇ ਜੇ. ਈ ਗੁਰਦੀਪ ਸਿੰਘ ਨੇ ਦੱਸਿਆ ਕਿ ਦੁਪਿਹਰ ਦੇ ਵਕਤ ਇੱਕ ਕਾਲਾ ਰੰਗ ਦੇ ਸੂਰ ਨੇ ਪਾਣੀ ਲਗਾ ਰਹੇ ਰਾਮ ਸਿੰਘ ਉਰਫ ਰਾਮੀ ਪੁੱਤਰ ਜੰਗੀਰ ਸਿੰਘ ਵਾਸੀ ਸੰਧੂ ਕਲਾਂ ਤੇ ਹਮਲਾ ਕਰ ਉਸ ਨੂੰ ਗੰਭੀਰ ਰੂਪ ਵਿੱਚ ਜਖ਼ਮੀ ਕਰ ਦਿੱਤਾ। ਬਆਦ ਵਿੱਚ ਇੱਕਠੇ ਹੋਏ ਪਿੰਡ ਵਾਸੀਆਂ ਨੇ ਉਕਤ ਜਾਨਵਰ ਨੂੰ ਭਾਲਣਾ ਸ਼ੁਰੂ ਕਰ ਦਿੱਤਾ ਤੇ ਭਦੌੜ ਪੁਲਿਸ ਨੂੰ ਸੂਚਿਤ ਕੀਤਾ।ਇਸ ਤੋਂ ਬਆਦ ਉਕਤ ਸੂਰ ਨੇ ਭਦੌੜ ਵਿਖੇ ਇੱਕ 70 ਸਾਲਾਂ ਬਜ਼ੁਰਗ ਔਰਤ ਕੁਲਵੰਤ ਕੌਰ ਪਤਨੀ ਗੁਰਚਰਨ ਸਿੰਘ ਨੂੰ ਗੰਭੀਰ ਰੂਪ ਵਿੱਚ ਜਖ਼ਮੀ ਕਰ ਦਿੱਤਾ ਤੇ ਉਸ ਦੀ ਦਿਲ ਵਾਲੀ ਜਗ•ਾ ਦੇ ਕਰੀਬ 6 ਇੰਚ ਦਾ ਬੁਰਕ ਕੱਢ ਗੰਭੀਰ ਰੂਪ ਵਿੱਚ ਜਖ਼ਮੀ ਕਰ ਦਿੱਤਾ ਤੇ ਉਕਤ ਔਰਤ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾ ਦਿੱਤਾ ਜਿਥੇ ਡਾਕਟਰਾਂ ਵੱਲੋਂ ਜਖ਼ਮੀ ਔਰਤ ਦੀ ਸਰਜ਼ਰੀ ਕੀਤੀ ਜਾ ਰਹੀ ਸੀ। ਭਦੌੜ ਪੁਲਿਸ ਨੇ ਉਕਤ ਜਾਨਵਰ ਨੂੰ ਭਾਲਣਾ ਸ਼ੁਰੂ ਕਰ ਦਿੱਤਾ ਤਦ ਤੱਕ ਉਕਤ ਜਾਨਵਰ ਕਿਧਰੇ ਗਾਇਬ ਹੋ ਚੁੱਕਿਆ ਸੀ। ਪਿੰਡ ਵਾਸੀਆਂ ਵਿੱਚ ਉਕਤ ਜਾਨਵਰ ਨਾਲ ਕਾਫੀ ਸਹਿਮ ਪਾਇਆ ਜਾ ਰਿਹਾ ਸੀ।

Post a Comment