ਪੰਜਾਬ ਚ ਹੋ ਰਹੀਆਂ ਘਟਨਾਵਾਂ ਨੂੰ ਕਾਬੂ ਕਰਨ ਵਿੱਚ ਸੂਬਾ ਸਰਕਾਰ ਫੇਲ੍ਹ : ਪ੍ਰਨੀਤ ਕੌਰ

Sunday, December 23, 20120 comments


ਨਾਭਾ, 23 ਦਸੰਬਰ (ਜਸਬੀਰ ਸਿੰਘ ਸੇਠੀ)-ਸੂਬਾ ਸਰਕਾਰ ਵੱਲੋਂ ਯੂਥ ਕਾਂਗਰਸੀ ਵਰਕਰਾਂ ਤੇ ਜੋ ਝੂਠੇ ਪਰਚੇ ਦਰਜ ਕੀਤੇ ਗਏ ਹਨ ਉਹ ਬਹੁਤ ਹੀ ਨਿੰਦਨਯੋਗ ਕਾਰਵਾਈ ਹੈ ਕਿਉ ਜੋ ਕਾਂਗਰਸੀ ਵਰਕਰ ਕੇਦਰੀ ਸਕੀਮ ਤਹਿਤ ਪੰਜਾਬ ਦੇ ਹਸਪਤਾਲਾ ਨੂੰ ਮਿਲੀਆ ਐਮਬੂਲੈਂਸਾਂ ਤੇ ਦੇਸ ਦੇ ਪ੍ਰਧਾਨ ਮੰਤਰੀ ਸ ਮਨਮੋਹਨ ਸਿੰਘ ਦੀ ਫੋਟੋ ਲਗਾ ਰਹੇ ਸਨ ਜੋ ਕਿ ਫੋਟੋ ਲੱਗਣੀ ਬਿਲਕੁਲ ਜਾਇਜ ਹੈ ਇਹ ਵਿਚਾਰ ਕੇਦਰੀ ਵਿਦੇਸ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨੇ ਆਪਣੇ ਨਾਭਾ ਦੋਰੇ ਦੌਰਾਨ ਬਾਬੂ ਸੂਰਜ ਭਾਨ ਸਿੰਗਲਾ ਦੇ ਗ੍ਰਹਿ ਵਿਖੇ ਚੋਣਵੇ ਪੱਤਰਕਾਰਾ ਨਾਲ ਗੱਲ ਕਰਦਿਆ ਕਹੇ, ਉਹਨਾ ਕਿਹਾ ਕਿ ਪਿਛਲੇ ਦਿਨੀ ਹੋਈਆ ਹਿਮਾਚਲ ਦੀਆ ਵਿਧਾਨ ਸਭਾ ਚੋਣਾ ਦੇ ਨਤੀਜਿਆ ਨੇ ਐਨ.ਡੀ.ਏ. ਨੂੰ ਸੋਚਨ ਲਈ ਮਜਬੂਰ ਕਰ ਦਿੱਤਾ ਹੈ ਕਿਉ ਜੋ ਦੇਸ ਦੀ ਜਨਤਾ ਨੇ ਭਾਜਪਾ ਨੂੰ ਮੁਢੋ ਹੀ ਨਕਾਰ ਦਿੱਤਾ ਹੈ। ਸੂਬਾ ਸਰਕਾਰ ਤੇ ਵਰਦਿਆ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਅੱਜ ਪੰਜਾਬ ਦੀ ਹਾਲਤ ਬਿਹਾਰ ਤੋ ਵੀ ਬੱਦਤਰ ਹੋ ਗਈ ਹੈ ਜਿਸ ਲਈ ਸਿੱਧੇ ਸਿੱਧੇ ਸੂਬਾ ਸਰਕਾਰ ਜਿੰਮੇਵਾਰ ਹੈ ਨਿਤ ਦਿਨ ਵੱਧ ਰਹੀਆ ਘਟਨਾਵਾਂ ਤੇ ਬੋਲਦਿਆ ਉਹਨਾ ਕਿਹਾ ਕਿ ਸੂਬਾ ਸਰਕਾਰ ਇਨ੍ਹਾ ਘਟਨਾਵਾ ਤੇ ਕਾਬੂ ਪਾਉਣ ਵਿੱਚ ਬੁਰੀ ਤਰ੍ਹਾ ਫੇਲ੍ਹ ਸਾਬਿਤ ਹੋਈ ਹੈ। ਇਸ ਮੌਕੇ ਉਹਨਾ ਨਾਲ ਵਿਸੇਸ ਤੌਰ ਤੇ ਪਹੁੰਚੇ ਮੈਬਰ ਪਾਰਲੀਮੈਟ ਸੰਗਰੂਰ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਉਹ ਕਾਂਗਰਸੀ ਵਰਕਰਾ ਨਾਲ ਹੋ ਰਹੀ ਧੱਕੇਸਾਹੀ ਨੂੰ ਕਿਸੇ ਵੀ ਕੀਮਤ ਤੇ ਸਹਿਣ ਨਹੀ ਕਰਨਗੇ ਅਤੇ ਸਮੁੱਚੀ ਕਾਂਗਰਸ ਲੀਡਰਸਿਪ ਵਰਕਰਾ ਦੇ ਨਾਲ ਹੈ। ਇਸ ਮੌਕੇ ਹੋਰਨਾਤੋ ਇਲਾਵਾ ਬਾਬੂ ਸੂਰਜ ਭਾਨ ਸਿੰਗਲਾ, ਸਾਧੂ ਸਿੰਘ ਧਰਮਸੋਤ ਹਲਕਾ ਵਿਧਾਇਕ, ਦਰਸਨ ਕੁਮਾਰ ਅਰੋੜਾ, ਰਜਨੀਸ ਸੈਂਟੀ ਸੀ. ਕੌਸਲਰ, ਅਮਰਦੀਪ ਖੰਨਾ ਕੌਸਲਰ, ਪਵਨ ਕੁਮਾਰ ਗਰਗ ਸਾਬਕਾ ਪ੍ਰਧਾਨ ਨਗਰ ਕੌਂਸਲ, ਨਰਿੰਦਰਜੀਤ ਸਿੰਘ ਭਾਟੀਆ ਕੌਸਲਰ, ਮੁਕੇਸ ਗੋਇਲ, ਮਨਜੀਤ ਸਿੰਘ, ਵੇਦ ਪ੍ਰਕਾਸ ਡੱਲਾ, ਸੁਖਦੇਵ ਸਿੰਘ ਢੀਂਡਸਾ, ਬੰਨੀ ਖੋਰਾ, ਅਸੋਕ ਕੁਮਾਰ ਬਿੱਟੂ ਸੀ. ਕੌਸਲਰ, ਹਰਬੰਸ ਸਿੰਘ ਬੁੱਟਰ ਤੋ ਇਲਾਵਾ ਹੋਰ ਵੀ ਕਾਂਗਰਸੀ ਵਰਕਰ ਮੌਜੂਦ ਸਨ।

: ਨਾਭਾ ਵਿਖੇ ਕੇਦਰੀ ਵਿਦੇਸ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਨਾਲ ਬੈਠੇ ਹਨ ਮੈਬਰ ਪਾਰਲੀਮੈਟ ਸੰਗਰੂਰ ਵਿਜੈਇੰਦਰ ਸਿੰਗਲਾ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger