ਲੁਧਿਆਣਾ 9 ਜਨਵਰੀ: (ਸਤਪਾਲ ਸੋਨ9) ਸ੍ਰੀ ਰਾਹੁਲ ਤਿਵਾੜੀ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸੇਵਾ ਹਿੱਤ ਸ਼ੁਰੂ ਕੀਤੀ ਗਈ ‘ ਐਬੂਲੈਂਸ ਸੇਵਾ ਨੰ: 108 ‘ ਸਕੀਮ ਤਹਿਤ ਚੱਲ ਰਹੀਆਂ ਜ਼ਿਲ•ੇ ਦੀਆਂ ਸਾਰੀਆਂ ਸਰਕਾਰੀ ਐਂਬੂਲੈਂਸਾਂ ਦੀ ਦੇਖ-ਰੇਖ ਸਹੀ ਢੰਗ ਨਾਲ ਕਰਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਸਿਵਲ ਸਰਜਨ ਲੁਧਿਆਣਾ ਵੱਲੋ ਇਸ ਸਬੰਧ ਵਿੱਚ ਇੱਕ ਨੋਡਲ ਅਫ਼ਸਰ ਨਿਯੁਕਤ ਕੀਤਾ ਜਾਵੇ। ਉਹਨਾਂ ਕਿਹਾ ਕਿ ਨੋਡਲ ਅਫ਼ਸਰ ਇਹਨਾਂ ਐਂਬੂਲੈਂਸਾਂ ਦੇ ਰੋਜ਼ਾਨਾ ਕੰਮ-ਕਾਰ ‘ਤੇ ਨਜ਼ਰ ਰੱਖੇਗਾ ਅਤੇ ਇਸ ਸਬੰਧੀ ਰੋਜ਼ਾਨਾ ਰਿਪੋਰਟ ਉਹਨਾਂ ਦੇ ਕੈਂਪ ਦਫ਼ਤਰ ਵਿਖੇ ਸ਼ਾਮ ਤੱਕ ਪਹੁੰਚਦੀ ਕੀਤੀ ਜਾਣੀ ਯਕੀਨੀ ਬਣਾਏਗਾ।
Post a Comment