ਲੁਧਿਆਣਾ ( ਸਤਪਾਲ ਸੋਨੀ ) ਇੰਡਸਟਰੀ ਵਿੱਚ ਕਪਿਊਟਰ ਸਿਖਿਆ ਦੀ ਰੋਜ਼ਾਨਾ ਵੱਧ ਰਹੀ ਮੰਗ ਨੂੰ ਦੇਖਦਿਆਂ ਹੋਇਆਂ ਮੋਹਨੀ ਰਿਸੋਰਟ ਚੰਡੀਗੜ੍ਹ ਰੋਡ ਵਿੱਖੇ ਡਾਨ ਕਪਿਊਟਰ ਵਲੋਂ ਇਕ ਸੈਮੀਨਾਰ ਦਾ ਆਯੋਜਨ ਕਰਵਾਇਆ ਗਿਆ ਜਿਸ ਦਾ ਉਦਘਾਟਨ ਜ਼ਿਲਾ ਯੋਜਨਾ ਬੋਰਡ ਦੇ ਚੈਅਰਮੈਨ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਕੀਤਾ ।ਇਸ ਮੌਕੇ ਪਤਰਕਾਰਾਂ ਨਾਲ ਗਲਬਾਤ ਦੌਰਾਨ ਡਾਨ ਕਪਿਊਟਰ ਦੇ ਸੂਰਜ ਸਿੰਘ ਗੋਬਤੀ,ਗੋਪਾਲ ਕੁਮਾਰ ਅਤੇ ਗੌਰਵ ਕੁਮਾਰ ਨੇ ਦਸਿਆ ਕਿ ਜਲਦੀ ਹੀ ਪੰਜਾਬ ਦੇ ਬਾਕੀ ਸ਼ਹਿਰਾਂ ਵਿੱਚ ਵੀ ਡਾਨ ਕਪਿਊਟਰ ਦੀਆਂ ਬਰਾਂਚਾਂ ਖੋਲੀਆਂ ਜਾਣਗੀਆਂ, ਉਨ੍ਹਾਂ ਦਾ ਮਕਸਦ ਵਿਦਿਆਰਥੀਆਂ ਨੂੰ ਹਾਰਡਵੇਅਰ,ਸੋਫਟਵੇਅਰ ਅਤੇ ਇਗਲਸ਼ ਸਪੀਕਿੰਗ ਕੋਰਸ ਦੀ ਸਮਾਪਤੀ ਤੇ ਨੌਕਰੀ ਦਿਵਾਉਣਾ ਵੀ ਹੋਵੇਗਾ, ਕੋਰਸ ਕੰਪਲੀਟ ਹੋਣ ਤੋਂ ਬਾਦ ਉਨ੍ਹਾਂ ਦੇ ਨਾਲ ਜੁੜੀ ਹੋਈ ਜਾਬ ਮੈਗਾਮਾਰਟ ਹਰੇਕ ਵਿਦਿਆਰਥੀ ਨੂੰ ਨੌਕਰੀ ਦਿਵਾਵੇਗੀ । ਇਸ ਮੌਕੇ ਵਿਧਾਇਕ ਰਣਜੀਤ ਸਿੰਘ ਢਿਲੋਂ,ਕੌਂਸਲਰ ਪਾਲ ਸਿੰਘ ਗਰੇਵਾਲ,ਕੌਂਸਲਰ ਬਲਵਿੰਦਰ ਸਿੰਘ,ਸ਼੍ਰੀ ਰਵਿੰਦਰ ਵਰਮਾ,ਸ਼੍ਰੀ ਮਤੀ ਵੀਨਾ ਜੈਰਥ,ਵਿਪੁਲ ਬਾਂਸਲ ,ਮਹੇਸ਼ ਠਾਕੁਰ,ਡਾ: ਸਾਹਿਲ,ਜਾਬ ਮੈਗਾਮਾਰਟ ਦੇ ਕੁਮਾਰ ਸੌਰਵ ਅਤੇ ਉਂਕਾਰ ਸਿੰਘ ਆਦਿ ਸ਼ਾਮਿਲ ਸਨ ।
Post a Comment