ਮਲਸੀਆਂ, 5 ਜਨਵਰੀ (ਸਚਦੇਵਾ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੇਵਾਲ ਖਹਿਰਾ ਦੇ ਸ਼੍ਰੀ ਕਸ਼ਮੀਰੀ ਲਾਲ (ਲੈਕਚਰਾਰ ਪੰਜਾਬੀ), ਜੋ ਕਿ ਬੀਤੀ 31 ਦਸੰਬਰ ਨੂੰ ਸੇਵਾ ਮੁਕਤ ਹੋ ਗਏ ਹਨ । ਉਨ•ਾਂ ਦੇ ਸਨਮਾਨ ਵਿੱਚ ਸ਼ਨੀਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੇਵਾਲ ਖਹਿਰਾ ਵਿਖੇ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ । ਇਸ ਮੌਕੇ ਕਰਵਾਏ ਗਏ ਸਮਾਗਮ ‘ਚ ਸੰਬੋਧਨ ਕਰਦਿਆ ਸਕੂਲ ਇੰਚਾਰਜ ਪਲਵਿੰਦਰ ਸਿੰਘ, ਸਵਰਨ ਸਿੰਘ ਕਲਿਆਣ ਜਨਰਲ ਸਕੱਤਰ ਐਸ.ਸੀ/ਬੀ.ਸੀ ਅਧਿਆਪਕ ਯੂਨੀਅਨ ਪੰਜਾਬ, ਮਾਸਟਰ ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐਮ.ਸੀ ਸ਼ਾਹਕੋਟ, ਮਾਸਟਰ ਕੁਲਦੀਪ ਕੁਮਾਰ ਸਚਦੇਵਾ, ਮਾਸਟਰ ਸਾਹਿਬ ਗਿੱਲ, ਹੈੱਡਮਾਸਟਰ ਦਰਬਾਰਾ ਸਿੰਘ ਨਵਾਂ ਪਿੰਡ ਅਕਾਲੀਆ, ਸਕੂਲ ਮੁੱਖੀ ਸਵਰਨ ਸਿੰਘ ਨੰਗਲ ਅੰਬੀਆਂ, ਮਾਸਟਰ ਗੁਰਪ੍ਰੀਤ ਸਿੰਘ ਢੋਟ, ਮੈਡਮ ਮਨਜੀਤ ਕੌਰ ਪ੍ਰਧਾਨ ਮਹਿਲਾ ਸ਼ਕਤੀ ਸੰਸਥਾ ਸ਼ਾਹਕੋਟ ਆਦਿ ਨੇ ਲੈਕਚਰਾਰ ਕਸ਼ਮੀਰੀ ਲਾਲ ਦੀ ਜੀਵਨੀ ਬਾਰੇ ਦੱਸਿਆ ਕਿਹਾ ਕਿ ਸਿੱਖਿਆ ਦੇ ਖੇਤਰ ‘ਚ ਲੈਕਚਰਾਰ ਕਸ਼ਮੀਰੀ ਲਾਲ ਦੀ ਬਹੁਤ ਵੱਡੀ ਦੇਣ ਹੈ । ਇਨ•ਾਂ ਪਾਸੋਂ ਪੜ•ਾਈ ਕਰਕੇ ਬਹੁਤ ਸਾਰੇ ਵਿਦਿਆਰਥੀ ਅੱਜ ਚੰਗੇ ਅਹੁਦਿਆ ‘ਤੇ ਕੰਮ ਕਰ ਰਹੇ ਹਨ । ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ । ਇਸ ਮੌਕੇ ਸਕੂਲ ਇੰਚਾਰਜ ਲੈਕਚਰਾਰ ਪਲਵਿੰਦਰ ਸਿੰਘ. ਸਮੂਹ ਸਟਾਫ ਅਤੇ ਸਕੂਲ ਮੈਨਜਮੈਂਟ ਕਮੇਟੀ ਦੇ ਚੇਅਰਮੈਨ ਦਰਬਾਰਾ ਸਿੰਘ ਖਹਿਰਾ ਵੱਲੋਂ ਲੈਕਚਰਾਰ ਕਸ਼ਮੀਰੀ ਲਾਲ ਅਤੇ ਉਨ•ਾਂ ਦੀ ਪਤਨੀ ਮੈਡਮ ਗੁਰਮੀਤ ਕੌਰ ਨੂੰ ਯਾਦਗਾਰੀ ਚਿੰਨ• ਭੇਟ ਕਰਕੇ ਸਨਮਾਨਿਤ ਕੀਤਾ ਗਿਆ । ਸਮਾਰੋਹ ਦੇ ਅੰਤ ਵਿੱਚ ਲੈਕਚਰਾਰ ਕਸ਼ਮੀਰੀ ਲਾਲ ਅਤੇ ਉਨ•ਾਂ ਦੀ ਪਤਨੀ ਮੈਡਮ ਗੁਰਮੀਤ ਕੌਰ ਨੇ ਸਕੂਲ ਸਟਾਫ ਅਤੇ ਸਕੂਲ ਮੈਨਜਮੈਂਟ ਕਮੇਟੀ ਦਾ ਧੰਨਵਾਦ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਗੌਰਵ ਧਾਲੀਵਾਲ, ਸੁਰਜੀਤ ਸਿੰਘ ਰਿਟਾਇਰਡ ਐਸ.ਐਚ.ਓ, ਸਕੂਲ ਮੁੱਖੀ ਸਵਰਨ ਸਿੰਘ ਨੰਗਲ ਅੰਬੀਆ, ਗੁਰਮੇਜ ਲਾਲ ਅਹੀਰ ਜਿਲ•ਾਂ ਪ੍ਰਧਾਨ ਐਸ.ਸੀ/ਬੀ.ਸੀ ਅਧਿਆਪਕ ਯੂਨੀਅਨ, ਨਿਰਮਲ ਸਿੰਘ, ਜਤਿੰਦਰਪਾਲ ਸਿੰਘ ਬੱਲਾ, ਮਹਿੰਦਰਪਾਲ ਸਿੰਘ ਏ.ਐਸ.ਆਈ ਰੇਵਲੇ ਵਿਭਾਗ ਜਲੰਧਰ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਢੋਟ, ਚੇਅਰਮੈਨ ਦਰਬਾਰਾ ਸਿੰਘ ਖਹਿਰਾ, ਲੈਕਚਰਾਰ ਬਲਕਾਰ ਸਿੰਘ, ਰਾਜਵਿੰਦਰ ਸਿੰਘ ਧੰਜੂ, ਅੰਮ੍ਰਿਤਪਾਲ ਸਿੰਘ ਥਿੰਦ, ਮੋਹਿਤ ਪ੍ਰਤਾਪ, ਅਮਰੀਕ ਸਿੰਘ, ਸਾਹਿਬ ਗਿੱਲ, ਅਜ਼ਾਦ ਸਿੰਘ, ਕੁਲਦੀਪ ਕੁਮਾਰ ਸਚਦੇਵਾ, ਹੈੱਡਮਾਸਟਰ ਦਰਬਾਰਾ ਸਿੰਘ, ਹੈੱਡਮਾਸਟਰ ਬਲਜਿੰਦਰ ਸਿੰਘ ਮੁਰੀਦਵਾਲ, ਸੰਦੀਪ ਕੁਮਾਰ, ਮਾਸਟਰ ਸੁਰਜੀਤ ਸਿੰਘ, ਮਾ. ਪਵਨ ਕੁਮਾਰ, ਚਮਨ ਲਾਲ, ਅੰਜੂ ਬਾਲਾ, ਲਖਵਿੰਦਰ ਕੌਰ, ਸੁਖਵਿੰਦਰ ਕੌਰ, ਬਬੀਤਾ ਗੁਪਤਾ, ਸੁਮਨ ਲਤਾ, ਕਮਲਜੀਤ ਕੌਰ, ਰਜਵਿੰਦਰ ਕੌਰ, ਮਨਦੀਪ ਕੌਰ, ਨਰਿੰਦਰ ਕੌਰ, ਸੋਮਾ ਰਾਣੀ, ਜਸਵੀਰ ਕੌਰ, ਗੁਰਿੰਦਰ ਕੌਰ, ਸੰਦੀਪ ਕੌਰ, ਪਰਮਜੀਤ ਕੌਰ, ਕੁਲਵੰਤ ਕੌਰ ਆਦਿ ਹਾਜ਼ਰ ਸਨ । ਇਸ ਮੌਕੇ ਮਾਸਟਰ ਕੁਲਦੀਪ ਕੁਮਾਰ ਸਚਦੇਵਾ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੇਵਾਲ ਖਹਿਰਾ ਦੇ ਲੈਕਚਰਾਰ ਕਸ਼ਮੀਰੀ ਲਾਲ ਦੀ ਵਿਦਾਇਗੀ ਪਾਰਟੀ ਸਮਾਰੋਹ ਮੌਕੇ, ਉਨ•ਾਂ ਨਾਲ ਸਕੂਲ ਮੈਨਜਮੈਂਟ ਕਮੇਟੀ ਦੇ ਅਹੁਦੇਦਾਰ ਅਤੇ ਸਕੂਲ ਦਾ ਸਟਾਫ ।

Post a Comment