ਰਸੋਈ ਵਿੱਚ ਗੈਸ ਸੈਲੰਡਰ ਫਟਣ ਨਾਲ ਰੈਸਟੋਰੈਂਟ ਵਿੱਚ ਲੱਗੀ ਅੱਗ

Saturday, January 05, 20130 comments


ਲੁਧਿਆਣਾ (ਸਤਪਾਲ ਸੋਨੀ ) ਸਰਾਭਾ ਨਗਰ ਮਾਰਕੀਟ ਦੇ ਨੈਂਡੋਜ਼   ਰੈਸਟੋਰੈਂਟ ਦੀ ਰਸੋਈ ਵਿੱਚ ਰੋਜ਼ਾਨਾ ਦੀ ਤਰ੍ਹਾਂ ਕੰਮ ਚਲ ਰਿਹਾ ਸੀ ਕਿ ਅਚਾਨਕ ਰਸੋਈ ਗੈਸ ਦੇ ਸੈਲੰਡਰ ਦੀ ਪਾਈਪ ਦੇ ਲੀਕ ਹੋਣ ਕਾਰਨ ਅੱਗ ਲਗ ਗਈ ਜਿਸ ਨੂੰ ਰੈਸਟੋਰੈਂਟ ਦੇ ਰਸੋਈਏ ਸੁਨੀਲ ਤਿਵਾੜੀ ਨੇ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਕਾਬੂ ਤੋਂ ਬਾਹਰ ਹੋ ਗਈ ਅਤੇ ਉਹ ਬਾਹਰ ਨੂੰ ਭਜਿਆ। ਠੀਕ ਉਸੇ ਸਮੇਂ ਸਿਲੰਡਰ ਦੇ ਫਟਣ ਨਾਲ ਧਮਾਕਾ ਹੋ ਗਿਆ ਧਮਾਕਾ ਹੁੰਦੇ ਸਾਰ ਹੀ ਰੈਸਟੋਰੈਂਟ ਵਿੱਚ ਬੈਠੇ ਲੋਕ ਆਪਣੀ ਜਾਨ ਬਚਾਉਨ ਲਈ ਉਥੋਂ ਭੱਜੇ ।ਰੈਸਟੋਰੈਂਟ ਪ੍ਰਬੰਧਕਾਂ ਨੇ ਤੁਰੰਤ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਮਹਿਕਮੇ ਨੂੰ ਦਿੱਤੀ । ਸੂਚਨਾ ਮਿਲਨ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਮੌਕੇ ਤੇ ਪਹੁੰਚ ਗਏ ਅਤੇ ਅੱਗ ਤੇ ਕਾਬੂ ਪਾ ਲਿਆ।ਸਿਲੰਡਰ ਦੇ ਫਟਣ ਦਾ ਧਮਾਕਾ ਇਤਨਾ ਜ਼ਬਰਦਸਤ ਸੀ ਕਿ ਧਮਾਕੇ ਨਾਲ  ਰੈਸਟੋਰੈਂਟ ਦਾ ਸ਼ਸ਼ਿਾ ਵੀ ਟੁੱਟ ਗਿਆ।ਇਸ ਹਾਦਸੇ ਵਿੱਚ ਰੈਸਟੋਰੈਂਟ ਦਾ ਰਸੋਈਆ ਸੁਨੀਲ ਤਿਵਾੜੀ ਮਾਮੂਲੀ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ਼ ਲਈ ਸਿਵਲ ਹਸਪਤਾਲ  ਲਿਜਾਇਆ ਗਿਆ ਪਰ ਮਾਮੂਲੀ ਇਲਾਜ਼ ਤੋਂ ਬਾਦ ਉਹ ਉਥੋਂ ਚਲਾ ਗਿਆ ।ਅੱਗ ਲਗਣ ਨਾਲ ਹੋਣ ਵਾਲੇ ਨੁਕਸਾਨ ਦਾ ਹਾਲੇ ਪੂਰੀ ਤਰ੍ਹਾਂ ਪਤਾ ਨਹੀਂ ਚਲ ਸਕਿਆ ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger