ਨਾਭਾ 5 ਜਨਵਰੀ (ਜਸਬੀਰ ਸਿੰਘ ਸੇਠੀ)-ਸਰਕਾਰੀ ਐਲੀਮੈਂਟਰੀ ਸਕੂਲ ਹੱਲ•ਾ ਬਲਾਕ ਭਾਦਸੋਂ -1 ਵਿਖੇ ਸਕੂਲ ਇੰਚਾਰਜ ਜਰਨੈਲ ਸਿੰਘ ਰੈਸਲ ਅਤੇ ਇਕਬਾਲ ਸਿੰਘ ਨਾਭਾ ਦੀ ਅਗਵਾਈ ਹੇਠ ਕਰਵਾਏ ਗਏ ਵਰਦੀ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸਕੂਲ ਮਨੇਜਮੈਂਟ ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ ਹੱਲ•ਾ ਅਤੇ ਸਾਬਕਾ ਪਸਵਕ ਚੇਅਰਮੈਨ ਤੇ ਸਾਬਕਾ ਸਰਪੰਚ ਪ੍ਰੀਤਮ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਮਾਜ ਸੇਵਾ ਸਭ ਤੋਂ ਵੱਡਾ ਦਾਨ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵੱਧ ਤੋਂ ਵੱਧ ਸਮਾਜ ਸੇਵਾ ਵਿੱਚ ਯੋਗਦਾਨ ਪਾਇਆ ਜਾਵੇ। ਉਨ•ਾਂ ਕਿਹਾ ਕਿ ਸਾਨੂੰ ਆਪਣੇ ਘਰਾਂ ਅੰਦਰ ਆਪਣੇ ਬੱਚਿਆਂ ਨੂੰ ਚੰਗੀ ਸੇਧ ਦੇਣੀ ਚਾਹੀਦੀ ਹੈ ਤਾਂ ਜੋ ਉਹ ਵੱਡੇ ਹੋ ਕੇ ਆਪਣੇ ਫਰਜਾਂ ਨੂੰ ਚੰਗੀ ਤਰ•ਾਂ ਜਾਣ ਸਕਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਇੰਚਾਰਜ ਜਰਨੈਲ ਸਿੰਘ ਰੈਸਲ, ਇਕਬਾਲ ਸਿੰਘ ਨਾਭਾ, ਪੰਚਾਇਤ ਮੈਂਬਰ ਅਮਰੀਕ ਗਿਰ, ਵਾਇਸ ਚੇਅਰਮੈਨ ਜੋਗੀ ਸਿੰਘ, ਜਸਵੀਰ ਕੌਰ, ਸਰਬਜੀਤ ਕੌਰ, ਨਿਰਮਲ ਸਿੰਘ ਸਮੇਤ ਪਿੰਡ ਵਾਸੀ ਅਤੇ ਪਤਵੰਤੇ ਮੌਜੂਦ ਸਨ।
ਨਾਭਾ ਸਬ ਡਵੀਜ਼ਨ ਦੇ ਪਿੰਡ ਹੱਲ•ਾ ਦੇ ਐਲੀਮੈਂਟਰੀ ਸਕੂਲ ਦੌਰਾਨ ਕਰਵਾਏ ਗਏ ਵਰਦੀ ਵੰਡ ਸਮਾਰੋਹ ਦੌਰਾਨ ਬੱਚਿਆ ਨੂੰ ਵਰਦੀਆਂ ਵੰਡਦੇ ਹੋਏ ਸਕੂਲ ਇੰਚਾਰਜ ਜਰਨੈਲ ਸਿੰਘ ਰੈਸਲ, ਇਕਬਾਲ ਸਿੰਘ ਨਾਭਾ ਅਤੇ ਸਕੂਲ ਮਨੇਜਮੈਂਟ ਕਮੇਟੀ ਮੈਂਬਰ।
Post a Comment