ਸਿਵਲ ਹਸਪਤਾਲ ਨਾਭਾ ’ਚ ਨਵੇਂ ਬਣੇ ਸ਼ੈਡ ਦਾ ਉਦਘਾਟਨ

Saturday, January 05, 20130 comments


ਨਾਭਾ 5 ਜਨਵਰੀ (ਜਸਬੀਰ ਸਿੰਘ ਸੇਠੀ)-ਸਾਡੇ ਦੇਸ਼ ਵਿੱਚ ਔਰਤਾਂ ਦਾ ਬਹੁਤ ਵੱਡਾ ਸਥਾਨ ਅਤੇ ਸਨਮਾਨ ਹੈ ਜਿਸ ਨੂੰ ਕਾਇਮ ਰੱਖਣਾ ਸਾਡਾ ਸਭ ਦਾ ਨੈਤਿਕ ਫਰਜ਼ ਵੀ ਬਣਦਾ ਹੈ ਪਰ ਅਫਸੋਸ ਫਿਰ ਵੀ ਕੁਝ ਸਮਾਜ ਵਿਰੋਧੀ ਅਨਸਰ ਸਾਡੇ ਸਮਾਜ ਨੂੰ ਦਿੱਲੀ ਗੈਂਗ ਰੇਪ ਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਸਮਾਜ ਨੂੰ ਸਰਮਸ਼ਾਰ ਕਰਦੇ ਆ ਰਹੇ ਹਨ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਸਿਵਲ ਹਸਪਤਾਲ ਨਾਭਾ ਦੇ ਮੋਰਚਰੀ ਦੇ ਬਾਹਰ ਮਾਤਾ ਮਹਿੰਦਰ ਕੌਰ ਕੱਲਰਮਾਜਰੀ ਅਤੇ ਸ੍ਰ ਗੱਜਣ ਸਿੰਘ ਅਗੇਤਾ ਦੀ ਨਿੱਘੀ ਯਾਦ ਵਿੱਚ ਨਵਂੇ ਬਣਾਏ ਗਏ ਸ਼ੈਡ ਦਾ ਉਦਘਾਟਨ ਕਰਨ ਸਮੇਂ ਵਿਜੀਲੈਸ ਬਿਊਰੋ ਪੰਜਾਬ ਦੇ ਏ ਆਈ ਜੀ ਰਣਬੀਰ ਸਿੰਘ ਖੱਟੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਉਨ•ਾਂ ਕਿਹਾ ਕਿ ਪੱਛਮੀ ਸੱਭਿਅਤਾ ਸਾਡੇ ਉੱਪਰ ਭਾਰੂ ਪੈਂਦੀ ਜਾ ਰਹੀ ਹੈ ਅਤੇ ਲੋਕ ਆਪਣੇ ਨੈਤਿਕ ਕਦਰਾਂ ਕੀਮਤਾਂ ਨੂੰ ਭੁੱਲ ਕੇ ਬੁਰਾਈਆਂ ਦੇ ਰਸਤੇ ਪੈਂਦੇ ਜਾ ਰਹੇ ਹਨ ਜੋ ਬਹੁਤ ਹੀ ਮੰਦਭਾਗਾ ਹੈ। ਇਸ ਮੌਕੇ ਉਨ•ਾਂ ਸ਼ੈਡ ਦੀ ਸੇਵਾ ਲਈ ਪਰਮਜੀਤ ਸਿੰਘ ਕੱਲਰਮਾਜਰੀ ਅਤੇ ਅਮਰੌਦ ਸਿੰਘ ਅਗੇਤਾ ਦੀ ਪ੍ਰਸੰਸਾ ਕੀਤੀ। ਇਸ ਮੌਕੇ ਤੇ ਐਸ ਐਮ ਓ ਅਨੂਪ ਕੁਮਾਰ ਮੋਦੀ, ਰਿਟਾਇਰਡ ਡੀ ਐਸ ਪੀ ਦਵਿੰਦਰ ਸਿੰਘ ਮੱਲੀ, ਪਰਮਜੀਤ ਸਿੰਘ ਕੱਲਰਮਾਜਰੀ, ਅਮਰੌਦ ਸਿੰਘ ਅਗੇਤਾ, ਸਾਬਕਾ ਚੇਅਰਮੈਨ ਜਗਜੀਤ ਸਿੰਘ ਦੁਲੱਦੀ, ਆਈ ਐਮ ਏ ਪ੍ਰਧਾਨ ਡਾ ਅਮਰਜੀਤ ਸਿੰਘ ਸਾਹਨੀ, ਬਲਾਕ ਸੰਮਤੀ ਮੈਂਬਰ ਗੁਰਜੰਟ ਸਿੰਘ ਦੁਲੱਦੀ, ਤਰਲੋਚਨ ਸਿੰਘ ਰੱਖੜਾ, ਸਾਂਤੀ ਪ੍ਰਕਾਸ ਛਾਬੜਾ, ਡਾ. ਹਰਜਿੰਦਰ ਸਿੰਘ, ਥਾਣਾ ਸਦਰ ਦੇ ਇੰਚਾਰਜ ਜਸਵੰਤ ਸਿੰਘ ਮਾਂਗਟ, ਠੇਕੇਦਾਰ ਦਰਸ਼ਨ ਸਿੰਘ ਘਨੂੜਕੀ ਵਾਲੇ, ਪੰਡਿਤ ਮੋਹਨ ਲਾਲ, ਰਾਜਵਿੰਦਰ ਸਿੰਘ ਦੁਲੱਦੀ, ਸੁੰਦਰਜੀਤ ਸਿੰਘ ਕਾਲਾ, ਦੀਵਾਨ ਚੰਦ ਮਿੱਤਲ, ਰਾਜਿੰਦਰ ਜਿੰਦੀਆ, ਰਣਜੀਤ ਸਿੰਘ ਜੱਜ ਤਂੋ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।

 ਨਾਭਾ ਦੇ ਸਿਵਲ ਹਸਪਤਾਲ ਵਿਖੇ ਨਵੇਂ ਬਣਾਏ ਗਏ ਸ਼ੈਡ ਦਾ ਉਦਘਾਟਨ ਕਰਦੇ ਹੋਏ ਵਿਜੀਲੈਂਸ ਪੰਜਾਬ ਦੇ ਏ ਆਈ ਜੀ ਰਣਬੀਰ ਸਿੰਘ ਖੱਟੜਾ ਅਤੇ ਨਾਲ ਖੜ•ੇ ਹੋਏ ਐਸ ਐਮ ਓ ਅਨੂਪ ਕੁਮਾਰ ਮੋਦੀ ਤੇ ਹੋਰ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger