ਫ਼ਿਰੋਜ਼ਪੁਰ, 11 ਮਾਰਚ (ਸਫਲਸੋਚ/ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 5 ਰੋਜ਼ਾ ਦੇਸ਼ ਭਗਤੀ ਸੱਭਿਆਚਾਰਕ ਅਤੇ ਖੇਡ ਮੇਲਾ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਮੈਮੋਰੀਅਲ ਸੋਸਾਇਟੀ ਫ਼ਿਰੋਜ਼ਪੁਰ ਵੱਲੋਂ ਪ੍ਰਸ਼ਾਸਨ ਅਤੇ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਦੇ ਸਹਿਯੋਗ ਨਾਲ 18 ਤੋਂ 23 ਮਾਰਚ ਤੱਕ ਕਰਵਾਇਆ ਜਾਵੇਗਾ। ਇਹ ਜਾਣਕਾਰੀ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਮੈਮੋਰੀਅਲ ਸੋਸਾਇਟੀ ਦੇ ਆਗੂ ਜਸਵਿੰਦਰ ਸਿੰਘ ਸੰਧੂ ਨੇ ਸੋਸਾਇਟੀ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੇਲਾ ਸਬੰਧੀ ਮੀਟਿੰਗ ਕਰਨ ਸਮੇਂ ਦਿੱਤੀ। ਮੀਟਿੰਗ ਵਿਚ ਬਲਦੇਵ ਸਿੰਘ ਭੁੱਲਰ ਡਿਪਟੀ ਡਾਇਰੈਕਟਰ ਛੋਟੀਆਂ ਬੱਚਤਾਂ, ਸੁਨੀਲ ਸ਼ਰਮਾ ਜ਼ਿਲ•ਾ ਖੇਡ ਅਫ਼ਸਰ, ਗਜ਼ਲਪ੍ਰੀਤ ਸਿੰਘ, ਕਬੱਡੀ ਕੋਚ ਮੈਡਮ ਅਵਤਾਰ ਕੌਰ ਆਦਿ ਉਚੇਚੇ ਤੌਰ ’ਤੇ ਹਾਜ਼ਰ ਸਨ। ਸਮਾਗਮਾਂ ਸਬੰਧੀ ਜਾਣਕਾਰੀ ਦਿੰਦਿਆਂ ਸੰਧੂ ਨੇ ਦੱਸਿਆ ਕਿ ਸ਼ਹੀਦਾਂ ਨੂੰ ਸਮਰਪਿਤ ਪੰਜ ਰੋਜ਼ਾ ਸ਼ਹੀਦੀ ਮੇਲਾ ਫ਼ਿਰੋਜ਼ਪੁਰ ’ਚ ਪਹਿਲੀ ਵਾਰ ਕਰਵਾਇਆ ਜਾ ਰਿਹਾ ਹੈ। ਇਹ ਮੇਲਾ 18 ਮਾਰਚ ਨੂੰ ਗੁਰਦੁਆਰਾ ਸਾਰਾਗੜ•ੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਵੇਗਾ। 19 ਨੂੰ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ’ਚ ਵਿਰਸਾ ਸਮਾਗਮ ਹੋਵੇਗਾ। 20 ਮਾਰਚ ਨੂੰ ਗੁਰਦੁਆਰਾ ਸਾਰਾਗੜ•ੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣ ਉਪਰੰਤ ਜਾਗਰੁਕਤਾ ਮੋਟਰਸਾਈਕਲ ਮਾਰਚ ਰਵਾਨਾ ਹੋਵੇਗਾ, ਜਿਸ ਵਿਚ ਨੌਜਵਾਨ ਮੋਟਰਸਾਈਕਲਾਂ ’ਤੇ ਸਵਾਰ ਹੋ ਸ਼ਹੀਦ ਭਗਤ ਸਿੰਘ ਵਾਂਗ ਬਸੰਤੀ ਪੱਗਾਂ ਸਜਾ ਬਾਜ਼ਾਰਾਂ ਵਿਚੋਂ ਹੁੰਦੇ ਹੋਏ ਸ਼ਹੀਦੀ ਸਮਾਰਕਾਂ ਹੂੁਸੈਨੀਵਾਲਾ ਵਿਖੇ ਨਤਮਸਤਕ ਹੋਣਗੇ। ਇਸ ਉਪਰੰਤ ਸ਼ਹੀਦ ਭਗਤ ਸਿੰਘ ਦੇ ਜੀਵਨ ’ਤੇ ਸੈਮੀਨਾਰ ਕਰਵਾਇਆ ਜਾਵੇਗਾ। ਸੰਧੂ ਦੱਸਿਆ ਕਿ 21 ਮਾਰਚ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਐਥਲੈਟਿਕਸ ਮੁਕਾਬਲੇ, ਹਾਕੀ 6-ਏ ਸਾਈਡ, ਵਾਲੀਬਾਲ ਸ਼ਮੈਸਿੰਗ, ਹੈਂਡਬਾਲ, ਬਾਸਕਟਬਾਲ ਤੋਂ ਇਲਾਵਾ ਕਬੱਡੀ 75 ਕਿਲੋ ਅਤੇ ਲੜਕੀਆਂ ਦੀ ਕਬੱਡੀ ਮੁਕਾਬਲੇ ਕਰਵਾਏ ਜਾਣਗੇ। 22 ਮਾਰਚ ਨੂੰ ਆਲ ਓਪਨ ਕਬੱਡੀ ਮੁਕਾਬਲੇ, ਕੁਸ਼ਤੀਆਂ, ਰੱਸਾਕਸ਼ੀ ਮੁਕਾਬਲੇ, ਬਾਕਸਿੰਗ ਮੁਕਾਬਲੇ, ਬੁਜਰਗ ਦੌੜ, ਬਜੁਰਗ ਗੋਲਾ ਸੁੱਟਣ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਗਰੀਸ ਵਾਲੀ ਪਾਈਪ ’ਤੇ ਚੜ•ਣਾ ਬਜੁਰਗਾਂ ਵੱਲੋਂ ਕੁੱਕੜ ਫੜਣਾ, ਸਰਪੰਚਾਂ ਦੀ ਦੌੜ, ਨੰਬਰਦਾਰਾਂ ਦੀ ਦੌੜ, ਨਿੰਬੂ ਚਮਚ ਦੌੜ, ਬੋਰਾ ਦੋੜਾਂ ਕਰਵਾਈਆਂ ਜਾਣਗੀਆਂ। ਇਸ ਮੌਕੇ ਬਲਦੇਵ ਸਿੰਘ ਭੁੱਲਰ ਡਿਪਟੀ ਡਾਇਰੈਕਟਰ ਛੋਟੀਆਂ ਬੱਚਤਾਂ ਅਤੇ ਸੁਨੀਲ ਸ਼ਰਮਾ ਜ਼ਿਲ•ਾ ਖੇਡ ਅਫ਼ਸਰ ਨੇ ਵੀ ਖੇਡ ਖੇਤਰ ਦੇ ਤਜਰਬੇ ਸਾਂਝੇ ਕਰਦਿਆਂ ਮੇਲੇ ਦੀ ਸਫਲਤਾ ਲਈ ਨੁਕਤੇ ਦੱਸੇ। ਮੀਟਿੰਗ ਵਿਚ ਸੁਖਦੇਵ ਸਿੰਘ ਲਾਡਾ, ਬਲਜੀਤ ਸਿੰਘ ਗਿੱਲ, ਗੁਰਮੀਤ ਸਿੰਘ ਤੂਤ, ਸਿੰਬਲਜੀਤ ਸਿੰਘ, ਜਗਦੇਵ ਸਿੰਘ, ਨਿਰਵੈਰ ਸਿੰਘ, ਸੁਖਦੇਵ ਸਿੰਘ ਸਿੱਧੂ, ਰਾਜਨ ਅਰੋੜਾ, ਅਵਤਾਰ ਕੌਰ ਕਬੱਡੀ ਕੋਚ, ਤਰਸੇਮ ਸੰਧੂ, ਤਰਸੇਮ ਅਟਵਾਲ, ਰੁਪਿੰਦਰ ਸਿੰਘ ਬਾਵਾ ਕੁਤਬੇਵਾਲਾ, ਸੁਖਵਿੰਦਰ ਸਿੰਘ ਸਰਪੰਚ, ਸਨਬੀਰ ਸਿੰਘ ਸਿੱਧੂ ਖਲਚੀਆਂ, ਬਲਕਰਨਜੀਤ ਸਿੰਘ ਸਿੱਧੂ ਹਾਜੀ ਵਾਲਾ, ਰਾਜਬੀਰ ਸਿੰਘ ਉਪਲ, ਪਰਮੀਤ ਸਿੰਘ ਸਮਰਾ, ਹਰਮੇਸ਼ ਸਿੰਘ, ਜਸਬੀਰ ਸਿੰਘ ਧਨੋਆ ਝੋਕ ਹਰੀ ਹਰ, ਬਲਕਰਨ ਸੰਧੂ ਜੰਗ, ਪਰਮਜੀਤ ਸਿੰਘ ਸੂਬਾ ਕਾਹਨ ਚੰਦ, ਦਿਲਬਾਗ ਸਿੰਘ ਵਿਰਕ, ਬੂਟਾ ਸਿੰਘ, ਨਵੀਨ ਕੁਮਾਰ, ਪਾਯਲਪ੍ਰੀਤ ਸਿੰਘ, ਗੁਰਜੀਵਨ ਸਿੰਘ, ਮਨਜੀਤ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਐਸ.ਬੀ.ਐਸ. ਕਾਲਜ, ਗੁਰਮੀਤ ਸਿੰਘ, ਗੁਰਬਖਸ਼ ਸਿੰਘ, ਮਨਵਿੰਦਰ ਸਿੰਘ, ਬਲਵਿੰਦਰ ਸਿੰਘ, ਬਲਵਿੰਦਰ ਸਿੰਘ, ਬਲਦੇਵ ਸਿੰਘ ਭੁੱਲਰ ਆਦਿ ਹਾਜ਼ਰ ਸਨ।
Post a Comment