ਫਿਰੋਜ਼ਪੁਰ 11 ਮਾਰਚ ( ਸਫਲਸੋਚ ) ਮਾਨਵ ਸਾਧਨ ਅਤੇ ਵਿਕਾਸ ਮੰਤਰਾਲਿਆ ਭਾਰਤ ਸਰਕਾਰ ਵੱਲੋਂ ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਅਧੀਨ ਸਕੂਲ ਮੁਖੀਆਂ ਦੀ ਦੋ ਦਿਨਾਂ ਦੀ ਪ੍ਰੇਰਨਾਂ ਟਰੇਨਿੰਗ ਦਾ ਆਯੋਜਨ ਕੀਤਾ ਗਿਆ । ਸਿੱਖਿਆ ਵਿਭਾਗ ਦੇ ਇਤਿਹਾਸ ਵਿੱਚ ਅਜਿਹੀ ਪਹਿਲੀ ਪ੍ਰੇਰਨਾਤਮਕ ਵਰਕਸ਼ਾਪ ਆਯੋਜਿਤ ਕੀਤੀ ਗਈ ਹੈ ਜਿਸ ਨਾਲ ਸਕੂਲ ਮੁਖੀਆਂ ਵਿੱਚ ਨਵਾਂ ਜ਼ਜਬਾ,ਜੋਸ਼, ਵਿਸ਼ਵਾਸ ਅਤੇ ਉਤਸਾਹ ਪੈਦਾ ਹੋਇਆ ਹੈ। ਇਸ ਸਬੰਧੀ ਸਮੂਹ ਸਕੂਲਾਂ ਦੇ ਮੁਖੀਆਂ ਨੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਦਾ ਇਹ ਵਰਕਸ਼ਾਪ ਆਯੋਜਨ ਕਰਨ ’ਤੇ ਧੰਨਵਾਦ ਕੀਤਾ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੀ ਲਛਮਣ ਦਾਸ ਕੰਬੋਜ ਪ੍ਰਿੰਸੀਪਲ ਸਰਕਾਰ ਇਨਸਰਵਿਸ ਟਰੇਨਿੰਗ ਸੈਂਟਰ, ਫਿਰੋਜ਼ਪੁਰ, ਸ਼੍ਰੀਮਤੀ ਵੀਰਬਾਲਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਅਤੇ ਸ਼੍ਰੀ ਪਰਮਵੀਰ ਸ਼ਰਮਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਈ ਫੇਮੇ ਕੀ ਨੇ ਇੱਕ ਸਾਂਝੇ ਬਿਆਨ ਰਾਹੀਂ ਕੀਤਾ। ਉਨ•ਾਂ ਕਿਹਾ ਕਿ ਸਕੂਲ ਮੁਖੀ ਸਕਾਰਾਤਾਮਕ ਸੋਚ ਅਤੇ ਰਵੱਈਆ ਅਪਣਾ ਕੇ ਸਕੂਲ ਵਿੱਚ ਉਸਾਰੂ ਵਾਤਾਵਰਣ ਸਿਰਜ ਕੇ ਬੱਚਿਆਂ ਦੀ ਸਖਸ਼ੀਅਤ ਦੇ ਵਿਕਾਸ ਵਿੱਚ ਅਹਿਮ ਰੋਲ ਅਦਾ ਕਰ ਸਕਦੇ ਹਨ। ਉਨ•ਾਂ ਕਿਹਾ ਕਿ ਇਸ ਸਿਖਲਾਈ ਵਰਕਸ਼ਾਪ ਵਿੱਚ ਸ਼੍ਰੀ ਅਸਿਤ ਘੋਸ਼ ਪ੍ਰਸਿੱਧ ਰਿਸੋਰਸ ਪਰਸਨ ਪ੍ਰੇਰਨਾਤਮਕ ਸ਼ਖਸੀਅਤ ਹਨ ਅਤੇ ਇਹਨਾਂ ਨੇ ਸਾਲ 2000 ਵਿੱਚ ਵਿਅਕਤੀਤਵ ਦੇ ਵਿਕਾਸ ਦਾ ਸਰਵ-ਉਚ ਭਾਸਕਰ ਅਵਾਰਡ ਜਿੱਤਿਆ ਹੈ। ਇਸ ਵਰਕਸ਼ਾਪ ਵਿੱਚ ਸਕੂਲ ਮੁਖੀਆਂ ਨੂੰ ਨਵੇਕਲੇ ਢੰਗ ਨਾਲ ਸਿਖਲਾਈ ਦੇ ਕੇ ਨਵੀਆਂ ਜੀਵਨ ਸੇਧਾਂ ਦਿੱਤੀਆਂ ਹਨ, ਉਨ•ਾਂ ਸਕੂਲ ਮੁਖੀਆਂ ਨੂੰ ਨਿਸ਼ਚਾ ਕਰਕੇ ਹਾਂ ਪੱਖੀ ਸੋਚ ਅਤੇ ਬਿਹਤਰ ਰਵੱਈਆ ਧਾਰਨ ਕਰਕੇ ਮੰਜਲ ਤੱਕ ਪਹੁੰਚਣ ਦਾ ਤਰੀਕਾ ਦੱਸਕੇ ਸਮੂਹ ਸਕੂਲ ਮੁਖੀਆਂ ਨੂੰ ਪ੍ਰਭਾਵਿਤ ਕੀਤਾ ਹੈ। ਸਕੂਲ ਮੁਖੀਆਂ ਨੇ ਵਿਸ਼ੇਸ਼ ਤੌਰ ’ਤੇ ਸ਼੍ਰੀ ਅਸਿਤ ਘੋਸ਼ ਦਾ ਧੰਨਵਾਦ ਕੀਤਾ ਜਿਹਨਾਂ ਦੀ ਉਚ ਸਖਸ਼ੀਅਤ, ਵਿਚਾਰ, ਕਿਰਿਆਵਾਂ ਨੇ ਸਮੂਹ ਸਕੂਲ ਮੁਖੀਆਂ ’ਤੇ ਅਮਿਟ ਛਾਪ ਛੱਡੀ ਹੈ।ਇਸ ਮੌਕੇ ਸ਼੍ਰੀਮਤੀ ਹਰਕਿਰਨ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਫਿਰੋਜ਼ਪੁਰ, ਸ਼੍ਰੀ ਅਸ਼ੋਕ ਚੁਚਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ (ਲ), ਸ. ਸੁਖਬੀਰ ਸਿੰਘ ਬੱਲ ਪ੍ਰਿੰਸੀਪਲ ਖੂਈਆਂ ਸਰਵਰ, ਸ਼੍ਰੀ ਸਤੀਸ਼ ਸ਼ਰਮਾ ਪ੍ਰਿੰਸੀਪਲ ਸਾਬੂਆਣਾ, ਸ਼੍ਰੀ ਸ਼ਸੀਪਾਲ ਗੁਪਤਾ ਪ੍ਰਿੰਸੀਪਲ ਡੰਗਰ ਖੇੜਾ, ਸ. ਗੁਰਦੇਵ ਸਿੰਘ, ਸ਼੍ਰੀਮਤੀ ਮੀਨਾਕਸ਼ੀ ਕੁਮਾਰੀ, ਸ਼੍ਰੀਮਤੀ ਨੀਤਿਮਾ ਸ਼ਰਮਾ, ਸ਼੍ਰੀਮਤੀ ਸ਼ਸ਼ੀਕਾਂਤਾ (ਸਾਰੇ ਲੈਕਚਰਾਰ ) ਸ਼੍ਰੀਮਤੀ ਹਰਸ਼ਰਨ ਕੌਰ ਅਤੇ ਸ਼੍ਰੀ ਗੁਰਦੀਪ ਕੌਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
Post a Comment