ਮੋੜ ਮੰਡੀ ਮਾਰਚ (ਹੈਪੀ ਜਿੰਦਲ) ਸ਼ਿਵਰਾਤਰੀ ਦੇ ਤਿਉਹਾਰ ਤੇ ਜਲ ਲੈਣ ਗਿਆ ਕਾਵਟੀਆ ਦਾ ਜੱਥਾ ਮੋੜ ਪਹੁੰਚਣ ਤੇ ਮੰਡੀ ਨਿਵਾਸੀਆ ਵਿੱਚ ਕਾਫੀ ਉਤਸਾਹ ਪਾਇਆ ਗਿਆ। ਸ੍ਰੀ ਸ਼ਿਵ ਸਕਤੀ ਸੇਵਾ ਮੰਡਲ ਦੁਆਰਾ ਸ਼੍ਰੀ ਸ਼੍ਰੀ 1008 ਬਾਬਾ ਰਤਨ ਮੂਨੀ ਜੀ ਹਨੂੰਮਾਨਗੜੀ ਜੀ ਦੇ ਆਸ਼ੀਰਵਾਦ ਨਾਲ ਸੋਭਾਯਾਤਰਾ ਕੱਢੀ ਗਈ ਜਿਸ ਵਿੱਚ ਭਗਤਾ ਨੇ ਵਧ ਚੜ ਕਿ ਹਿੱਸਾ ਲਿਆ ਗਿਆ।ਇਸ ਸ਼ੋਭਾ ਯਾਤਰਾ ਦੀ ਸ਼ੁਰੂਆਤ ਸ਼੍ਰੀ ਮਹਿੰਦੀਪੁਰ ਬਾਲਾ ਜੀ ਸੇਵਾ ਮੰਡਲ ਦੇ ਪ੍ਰਧਾਨ ਮਹੇਸ਼ ਪੂਨੀਆ ਵੱਲੋ ਰੀਬਨ ਕੱਟ ਕੇ ਕੀਤੀ ਗਈ। ਜਿਨ੍ਹਾਂ ਨਾਲ ਮੰਡਲ ਦੇ ਮੈਬਰ ਪ੍ਰਵੀਨ ਗਰਗ, ਕ੍ਰਿਸ਼ਨ ਗੋਇਲ ਮੌਜੂਦ ਸਨ। ਇਸ ਮੌਕੇ ਸ਼੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਦੇ ਪ੍ਰਧਾਨ ਸੱਤਪਾਲ ਕੁਮਾਰ, ਕੈਸ਼ੀਅਰ ਭਗਵਾਨ ਦਾਸ, ਵੀਰੂ ਰਾਮ, ਅਸੋਕ ਕੁਮਾਰ,ਰੂਲੀਆ ਰਾਮ, ਬੇਨਾਮ ਅਤੇ ਮੰਡਲ ਮੈਬਰ ਮੌਜੂਦ ਸਨ।
Post a Comment