ਖੰਨਾ 11 ਮਾਰਚ (ਥਿੰਦ ਦਿਆਲਪੁਰੀਆ) ਪਿਛਲੇ ਸ਼ਨੀਵਾਰ ਚੱਕ ਸਰਵਣਨਾਥ ਪਿੰਡ ਵਿਚ ਗੋਲੀ ਚਲਾਉਣ ਵਾਲੇ ਤੇ ਕਟਾਣੀ ਕਲਾਂ ਪੁਲਸ ਚੌਕੀ ਵਲੋਂ ਭਾ ਦੰ ਧਾਰਾ 336, 188 ਅਧੀਨ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ। ਪਿੰਡ ਵਿਚ ਗੋਲੀ ਚਲਾਉਣ ਵਾਲੇ ਦਾ ਨਾਂਅ ਗੁਰਦੀਪ ਸਿੰਘ ਦਸਿਆ ਗਿਆ ਹੈ। ਉਸਨੂੰ ਮਾਹੌਲ ਖਰਾਬ ਕਰਨ ਤੇ ਕਮਿਸ਼ਨਰੇਟ ਲੁਧਿਆਣਾ ਦੇ ਹੁਕਮਾਂ ਕਿ ਹਥਿਆਰ ਚੁੱਕਣੇ ਮਨਾਂ ਹੈ ਅਧੀਨ ਫੜਿਆ ਗਿਆ, ਜਿਸਦੀ ਬਾਅਦ ਵਿਚ ਜਮਾਨਤ ਹੋ ਗਈ । ਉਸਦਾ 32 ਬੋਰ ਦਾ ਪਿਸਤੌਲ ਪੁਲਸ ਨੇ ਕਬਜ਼ੇ ਵਿਚ ਲੈਕੇ ਇਸਨੂੰ ਲਬਾਰਟਰੀ ਵਿਚ ਜਾਂਚ ਲਈ ਭੇਜਿਆ ਗਿਆ ਹੈ।
Post a Comment