13ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਦੇ ਸਾਰੇ ਸ਼ਹਿਰਾਂ-ਕਸਬਿਆਂ ਨੂੰ 4-6 ਮਾਰਗੀ ਸੜਕਾਂ ਨਾਲ ਜੋੜਿਆ ਜਾਵੇਗਾ- ਰੱਖੜਾ

Thursday, October 25, 20120 comments


ਸਮਾਣਾ (ਪਟਿਆਲਾ), 25 ਅਕਤੂਬਰ:  (ਪਟਵਾਰੀ )ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਬੁਨਿਆਦੀ ਢਾਂਚੇ ਦਾ ਵਿਸਥਾਰ ਕਰਨ ਲਈ ਉਲੀਕੀਆਂ ਗਈਆਂ ਯੋਜਨਾਵਾਂ ਤਹਿਤ ਰਾਜ ਦੇ ਸਾਰੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਨੂੰ 13000 ਕਰੋੜ ਰੁਪਏ ਦੇ ਪ੍ਰਾਜੈਕਟ ਰਾਹੀਂ ਚਾਰ ਅਤੇ ਛੇ ਮਾਰਗੀ ਸ੍ਯੜਕਾਂ ਨਾਲ ਜੋੜਿਆ ਜਾਵੇਗਾ। ਸ. ਰੱਖੜਾ ਅੱਜ ਸਮਾਣਾ-ਗੂਹਲਾ (ਹਰਿਆਣਾ) ਰੋਡ ’ਤੇ ਸਥਿਤ ਪਿੰਡ ਘਿਓਰਾ ਨੇੜੇ ਪਟਿਆਲਾ ਕੀ ਰਾਉੁ ਨਦੀ ’ਤੇ ਲੋਕ ਨਿਰਮਾਣ ਵਿਭਾਗ ਵੱਲੋਂ ਕਰੀਬ 3.50 ਕਰੋੜ ਦੀ ਲਾਗਤ ਨਾਲ ਨਵੇਂ ਉਸਾਰੇ ਗਏ ਹਾਈ ਲੈਵਲ ਪੁਲ ਦਾ ਉਦਘਾਟਨ ਕਰਨ ਪੁੱਜੇ ਹੋਏ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਰੱਖੜਾ ਨੇ ਇਸ ਪੁਲ ਦੇ ਬਨਣ ਨਾਲ ਹੋਣ ਵਾਲੇ ਫਾਇਦੇ ਗਿਣਾਉਂਦਿਆਂ ਦੱਸਿਆ ਕਿ ਹੜ•ਾਂ ਦੌਰਾਨ ਇਸ ਪੁਲ ’ਤੇ ਨਦੀ ’ਚ ਡਾਫ਼ ਲੱਗਣ ਕਾਰਨ ਪਾਣੀ ਨਾਲ ਹੁੰਦੇ ਨੁਕਸਾਨ ਤੋਂ ਜਿੱਥੇ ਇਲਾਕੇ ਦੇ ਅੱਧੀ ਦਰਜਨ ਪਿੰਡਾਂ ਦਾ ਬਚਾਅ ਹੋ ਗਿਆ ਹੈ, ਉ¤ਥੇ ਹੀ ਖੂਨੀ ਪੁਲ ਦਾ ਰੂਪ ਧਾਰਨ ਕਰ ਚੁੱਕੇ ਇਸੇ ਪੁਰਾਣੇ ਪੁਲ ਕਾਰਨ ਵਾਪਰਦੇ ਹਾਦਸੇ ਵੀ ਹੁਣ ਬੰਦ ਹੋ ਗਏ ਹਨ। ਉਨ•ਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਬੰਮਣਾ ਦੇ ਪੁਲ ਤੇ ਇਸ ਪੁਲ ਦਾ ਨਿਰਮਾਣ ਕਰਵਾ ਕੇ ਹਲਕਾ ਸਮਾਣਾ ਦੇ ਵਸਨੀਕਾਂ ਦੀ ਸਭ ਤੋਂ ਵੱਡੀ ਮੰਗ ਪੂਰੀ ਕਰ ਦਿੱਤੀ ਹੈ। ਉਨ•ਾਂ ਦੱਸਿਆ ਕਿ ਇਸ ਪੁਲ ਨਾਲ ਪੰਜਾਬ ਸਮੇਤ ਹਰਿਆਣਾ ਦੇ ਲੋਕਾਂ ਨੂੰ ਵੀ ਵੱਡੀ ਰਾਹਤ ਮਿਲੇਗੀ, ਕਿਉਂਕਿ ਇਹ ਸਮਾਣਾ, ਸੰਗਰੂਰ, ਕੈਥਲ, ਗੂਹਲਾ ਤੇ ਚੀਕਾ ਆਦਿ ਸ਼ਹਿਰਾਂ ਨੂੰ ਆਪਸ ’ਚ ਜੋੜਦਾ ਹੈ। ਇਸ ਤੋਂ ਇਲਾਵਾ ਇਲਾਕੇ ਦੇ ਅਨੇਕਾਂ ਪਿੰਡਾਂ ਦੇ ਕਿਸਾਨਾਂ ਨੂੰ ਵੀ ਆਪਣੀਆਂ ਫਸਲਾਂ ਮੰਡੀਆਂ ਤਕ ਲਿਜਾਣ ਲਈ ਇਸ ਪੁਲ ਨਾਲ ਵੱਡੀ ਰਾਹਤ ਮਿਲੀ ਹੈ।ਸ. ਰੱਖੜਾ ਨੇ ਦੱਸਿਆ ਕਿ 2600 ਕਰੋੜ ਰੁਪਏ ਖਰਚ ਕਰਕੇ ਚੰਡੀਗੜ•-ਪਟਿਆਲਾ-ਬਠਿੰਡਾ ਨੂੰ ਚਾਰ ਮਾਰਗੀ ਕਰਨ ਅਤੇ 80 ਕਰੋੜ ਰੁਪਏ ਖਰਚਕੇ ਕੁਰਾਲੀ-ਮੋਰਿੰਡਾ ਸੜਕਾਂ ਬਣਾਉਣ ਦਾ ਕੰਮ ਛੇਤੀ ਹੀ ਚਾਲੂ ਕੀਤਾ ਜਾ ਰਿਹਾ ਹੈ ਅਤੇ ਇਹ ਕੰਮ ਆਉਂਦੇ ਢਾਈ ਸਾਲਾਂ ’ਚ ਮੁਕੰਮਲ ਹੋ ਜਾਣਗੇ ਅਤੇ ਲੋਕਾਂ ਨੂੰ ਬਿਨ•ਾਂ ਕਿਸੇ ਰੁਕਾਵਟ ਵਾਲੀਆਂ ਮਿਆਰੀ ਸੜਕਾਂ ਮੁਹੱਈਆ ਹੋ ਜਾਣਗੀਆਂ। ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਡਕਾਲਾ-ਨਵਾਂ ਗਾਉਂ ਸੜਕ ਜੋ ਕਿ ਇਤਿਹਾਸਕ ਪਿੰਡ ਕਰਹਾਲੀ ਸਾਹਿਬ ਨੂੰ ਜੋੜਦੀ ਹੈ ਵੀ 10 ਫੁੱਟ ਤੋਂ ਚੌੜੀ ਕਰਕੇ 18 ਫੁੱਟੀ ਕਰਨ ਲਈ ਯੋਜਨਾ ਉਲੀਕੀ ਗਈ ਹੈ, ਜਿਸ ਦਾ ਕੰਮ ਵੀ ਜਲਦ ਚਾਲੂ ਕਰ ਦਿੱਤਾ ਜਾਵੇਗਾ। ਉਨ•ਾਂ ਕਿਹਾ ਕਿ ਇਸੇ ਤਰ•ਾਂ ਪੰਜਾਬ ਸਰਕਾਰ ਵੱਲੋਂ ਸਭ ਤੋਂ ਵੱਧ ਆਵਾਜਾਈ ਵਾਲੀਆਂ ਰਾਜ ਦੀਆਂ ਸਾਰੀਆਂ ਹੀ ਸੜਕਾਂ ਨੂੰ ਚਾਰ ਅਤੇ ਛੇ ਮਾਰਗੀ ਕਰਨ ਦਾ ਪ੍ਰਾਜੈਕਟ ਉਲੀਕਿਆ ਗਿਆ ਹੈ। ਉਨ•ਾਂ ਦੱਸਿਆ ਕਿ ਇਸ ਤਹਿਤ ਲੁਧਿਆਣਾ ਚੰਡੀਗੜ• ਮਾਰਗ ਅੱਠ ਮਾਰਗੀ ਕਰਨ ਦਾ ਪ੍ਰਾਜੈਕਟ ਵੀ ਮਨਜੂਰ ਹੋ ਗਿਆ ਹੈ। ਸ. ਰੱਖੜਾ ਨੇ ਕਿਹਾ ਕਿ 10,000 ਕਰੋੜ ਰੁਪਏ ਖਰਚ ਕੇ ਪੰਜਾਬ ਦੇ ਸਾਰੇ ਪਿੰਡਾਂ ਅੰਦਰ ਸ਼ਹਿਰਾਂ ਵਾਲੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ, ਜਿਸ ਲਈ ਪੰਜਾਬ ਸਰਕਾਰ ਨੇ ਵਿਸ਼ੇਸ਼ ਯੋਜਨਾ ਬਣਾ ਲਈ ਹੈ। ਉਨ•ਾਂ ਕਿਹਾ ਕਿ ਸਾਰੇ ਪਿੰਡਾਂ ਦਾ ਵਿਕਾਸ ਬਿਲਕੁਲ ਪਾਰਦਰਸ਼ੀ ਢੰਗ ਨਾਲ ਕੀਤਾ ਜਾਵੇਗਾ। ਪੱਤਰਕਾਰਾਂ ਵੱਲੋਂ ਸਮਾਣਾ ਦੇ ਸਰਕਾਰੀ ਹਸਪਤਾਲ ਬਾਰੇ ਪੁੱਛੇ ਇਕ ਸਵਾਲ ਦੇ ਜੁਆਬ ’ਚ ਉਨ•ਾਂ ਦੱਸਿਆ ਕਿ ਸਰਕਾਰ ਵੱਲੋਂ ਸਾਰੇ ਵਿਭਾਗਾਂ ’ਚ ਖਾਲੀ ਪਈਆਂ ਅਸਾਮੀਆਂ ਮੈਰਿਟ ਦੇ ਅਧਾਰ ’ਤੇ ਭਰਨ ਦੇ ਕੀਤੇ ਗਏ ਫੈਸਲੇ ਦਾ ਲਾਭ ਇਸ ਹਸਪਤਾਲ ਨੂੰ ਵੀ ਮਿਲੇਗਾ ਅਤੇ ਇਥੇ ਕਿਸੇ ਕਿਸਮ ਦੀ ਕੋਈ ਕਮੀ ਪੇਸ਼ੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ•ਾਂ ਮੰਡੀਆਂ ਵਿੱਚ ਝੋਨੇ ਦੀ ਚੱਲ ਰਹੀ ਖਰੀਦ ’ਤੇ ਸੰਤੁਸ਼ਟੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਇਕੱਲੇ ਪਟਿਆਲਾ ਜ਼ਿਲ•ੇ ਅੰਦਰ ਕਿਸਾਨਾਂ ਦੀ ਜਿਣਸ ਦੀ ਕਰੀਬ 4.50 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ ਮੰਡੀਆਂ ਵਿੱਚ ਆਏ ਝੋਨੇ ਦੀ ਲਿਫਟਿੰਗ ਵੀ ਨਾਲੋ ਨਾਲ ਕਰਵਾਈ ਜਾ ਰਹੀ ਹੈ। ਇਸ ਮੌਕੇ ਇਲਾਕੇ ਦੇ ਵਸਨੀਕਾਂ ਵੱਲੋਂ ਸ. ਰੱਖੜਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਕਰਵਾਏ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ. ਰੱਖੜਾ ਨੇ ਕਿਹਾ ਕਿ ਦੇਸ਼ ’ਤੇ 55 ਸਾਲ ਰਾਜ ਕਰਨ ਵਾਲੀ ਪਾਰਟੀ ਕਾਂਗਰਸ ਨੇ ਕਦੇ ਵੀ ਦੇਸ਼ ਜਾਂ ਲੋਕਾਂ ਦਾ ਭਲਾ ਨਹੀਂ ਸੋਚਿਆ ਪਰੰਤੂ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਜਦੋਂ ਵੀ ਅਕਾਲੀ ਦਲ ਦੀ ਸਰਕਾਰ ਬਣੀ ਉਦੋਂ ਹੀ ਲੋਕ ਭਲਾਈ ਸਕੀਮਾਂ ਦੀ ਸ਼ੁਰੂਆਤ ਕੀਤੀ ਗਈ। ਉਨ•ਾਂ ਦੱਸਿਆ ਕਿ ਅਕਾਲੀ ਭਾਜਪਾ ਸਰਕਾਰ ਨੇ ਆਮ ਲੋਕਾਂ ਦੀ ਬਾਂਹ ਫੜਦਿਆਂ ਲੋਕ ਭਲਾਈ ਸਕੀਮਾਂ ਤਹਿਤ ਸ਼ਗਨ ਸਕੀਮ, ਬੁਢਾਪਾ ਪੈਨਸ਼ਨਾਂ, ਬੇਘਰੇ ਲੋਕਾਂ ਨੂੰ 5-5 ਵਿਸਵੇ ਦੇ ਪਲਾਟ, ਆਟਾ ਦਾਲ ਸਕੀਮ, ਸਕੂਲੀ ਵਿਦਿਆਰਥਣਾਂ ਨੂੰ ਮੁਫ਼ਤ ਸਾਈਕਲ, ਮੁਫ਼ਤ ਵਿੱਦਿਆ ਸਮੇਤ ਕਈ ਹੋਰ ਅਜਿਹੀਆਂ ਸਕੀਮਾਂ ਦਾ ਲੱਖਾਂ ਲਾਭਪਾਤਰੀਆਂ ਨੂੰ ਲਾਭ ਦਿੱਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਦੂਜੇ ਪਾਸੇ ਕੇਂਦਰ ’ਚ ਕਾਂਗਰਸ ਦੀ ਅਗਵਾਈ ਹੇਠਲੀ ਸਰਕਾਰ ਘੁਟਾਲਿਆਂ, ਰਿਸ਼ਵਤਖੋਰੀ, ਮਹਿੰਗਾਈ ਅਤੇ ਗਰੀਬ ਮਾਰੂ ਫੈਸਲਿਆਂ ਕਰਕੇ ਲੋਕ ਮਨਾਂ ਤੋਂ ਦੂਰ ਹੋ ਚੁੱਕੀ ਹੈ। ਉਨ•ਾਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਨੇ ਰਾਜ ਦੇ ਵਿਕਾਸ ਨੂੰ ਮੁੱਖ ਏਜੰਡਾ ਬਣਾਇਆ ਹੈ ਉ¤ਥੇ ਹੀ ਕੇਂਦਰ ਦੀ ਕਾਂਗਰਸ ਸਰਕਾਰ ਨੇ ਰਿਸ਼ਵਤੀ ਖੋਰੀ ਅਤੇ ਮਹਿੰਗਾਈ ਵਧਾਉਣ ਵੱਲ ਹੀ ਧਿਆਨ ਦਿੱਤਾ ਹੈ। ਇਸ ਮੌਕੇ ਪਨਸੀਡ ਪੰਜਾਬ ਦੇ ਸਾਬਕਾ ਚੇਅਰਮੈਨ ਸ. ਸੁਰਜੀਤ ਸਿੰਘ ਅਬਲੋਵਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ. ਕੁਲਦੀਪ ਸਿੰਘ ਨੱਸੂਪੁਰ, ਨਗਰ ਕੌਂਸਲ ਸਮਾਣਾ ਦੇ ਚੇਅਰਮੈਨ ਸ਼੍ਰੀ ਕਪੂਰ ਚੰਦ ਬਾਂਸਲ, ਸ਼੍ਰੀ ਸੰਜੀਵ ਸਿੰਗਲਾ, ਮਾਰਕੀਟ ਕਮੇਟੀ ਡਕਾਲਾ ਦੇ ਸਾਬਕਾ ਚੇਅਰਮੈਨ ਸ. ਹਰਜਿੰਦਰ ਸਿੰਘ ਬੱਲ, ਬਲਾਕ ਸੰਮਤੀ ਸਮਾਣਾ ਦੇ ਵਾਈਸ ਚੇਅਰਮੈਨ ਸ. ਹਰਿੰਦਰ ਸਿੰਘ ਕੁਲਬੁਰਛਾਂ, ਸਕਰਲ ਪ੍ਰਧਾਨ ਸ. ਜੋਗਿੰਦਰ ਸਿੰਘ ਢਿੱਲੋਂ, ਸ. ਜਰਨੈਲ ਸਿੰਘ ਚੱਠਾ,  ਸ. ਹਰਦਮ ਸਿੰਘ ਬੀਬੀਪੁਰ, ਸ. ਰਣਜੋਧ ਸਿੰਘ ਖੇੜਕੀ, ਸ. ਲਾਭ ਸਿੰਘ ਸਿੱਧੂ, ਸ਼੍ਰੀ ਗੋਪਾਲ ਸ਼ਰਮਾ, ਸ਼੍ਰੀ ਸੁਰਜੀਤ ਰਾਮ ਪੱਤੀ, ਸ਼੍ਰੀ ਸੁਭਾਸ਼ ਚੰਦ ਗਰਗ, ਵਾਈਸ ਚੇਅਰਮੈਨ ਸ. ਨਾਇਬ ਸਿੰਘ, ਸਰਪੰਚ ਸ. ਮਲਕੀਤ ਸਿੰਘ, ਸ. ਨਿਸ਼ਾਨ ਸਿੰਘ, ਸ. ਜੈ ਸਿੰਘ ਡਕਾਲਾ, ਸ. ਰਤਨ ਸਿੰਘ ਖੇੜਕੀ, ਸ. ਭਗਵੰਤ ਸਿੰਘ ਲਾਲੀ ਪੰਨੂੰ, ਯੂਥ ਆਗੂ ਸ. ਹਰਿੰਦਰ ਸਿੰਘ ਗੋਲਡੀ, ਸ. ਜੱਜ ਸਿੰਘ ਨਿਜਾਮਨੀਵਾਲਾ, ਪਿੰਡ ਘਿਉਰਾ ਦੇ ਸਰਪੰਚ ਸ. ਰਘਬੀਰ ਸਿੰਘ ਸਮੇਤ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਆਗੂ ਤੇ ਵਰਕਰ ਅਤੇ ਇਲਾਕੇ ਦੇ ਵਸਨੀਕ ਵੱਡੀ ਗਿਣਤੀ ’ਚ ਮੌਜੂਦ ਸਨ। ਇਸ ਮੌਕੇ ਐਸ.ਡੀ.ਐਮ. ਸਮਾਣਾ ਸ. ਸੁਖਵਿੰਦਰ ਸਿੰਘ ਗਿੱਲ, ਲੋਕ ਨਿਰਮਾਣ ਦੇ ਕਾਰਜਕਾਰੀ ਇੰਜੀਨੀਅਰ ਸ਼੍ਰੀ ਐਨ.ਆਰ. ਗੋਇਲ, ਤਹਿਸੀਲਦਾਰ ਸ਼੍ਰੀ ਰਾਮ ਕ੍ਰਿਸ਼ਨ, ਨਾਇਬ ਤਹਿਸੀਲਦਾਰ ਸ. ਕਰਮਜੀਤ ਸਿੰਘ, ਐਸ.ਡੀ.ਓ. ਲੋਕ ਨਿਰਮਾਣ ਸ. ਕਰਨੈਲ ਸਿੰਘ ਢੀਂਡਸਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।




Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger