ਮੁੱਖ ਦਫਤਰ ਪੀ.ਆਰ.ਟੀ.ਸੀ. ਪਟਿਆਲਾ ਦੇ ਸਾਹਮਣੇ ਦੋ ਰੋਜਾ ਭੁੱਖ ਹੜਤਾਲ ਰੱਖੀ ਜਾ ਰਹੀ

Thursday, October 25, 20120 comments


ਪਟਿਆਲਾ 25 ਅਕਤੂਬਰ : (ਪਟਵਾਰੀ )ਪੀ.ਆਰ.ਟੀ.ਸੀ. ਪਟਿਆਲਾ ਵਿੱਚ ਕੰਮ ਕਰਦੀਆਂ ਜਥੇਬੰਦੀਆਂ ਸਬੰਧਤ ਏਟਕ, ਸੀਟੂ ਅਤੇ ਐਸ.ਸੀ.ਬੀ.ਸੀ. ਵੱਲੋਂ ਗਠਿਤ ਕੀਤੀ ਐਕਸ਼ਨ ਕਮੇਟੀ ਵੱਲੋਂ 25 ਅਤੇ 26 ਅਕਤੂਬਰ ਨੂੰ ਮੁੱਖ ਦਫਤਰ ਪੀ.ਆਰ.ਟੀ.ਸੀ. ਪਟਿਆਲਾ ਦੇ ਸਾਹਮਣੇ ਦੋ ਰੋਜਾ ਭੁੱਖ ਹੜਤਾਲ ਰੱਖੀ ਜਾ ਰਹੀ ਹੈ। ਅੱਜ ਸਰਵ ਸ੍ਰੀ ਗੁਰਵਿੰਦਰ ਸਿੰਘ ਗੋਲਡੀ, ਸ਼ਿਕੰਦਰ ਖਾਨ (ਏਟਕ), ਸੱਤਪਾਲ, ਰਵਿੰਦਰ ਕੁਮਾਰ (ਸੀਟੂ), ਭਗਵਾਨ ਸਿੰਘ, ਮੇਜਰ ਸਿੰਘ ਐਸ.ਸੀ. ਬੀ.ਸੀ. ਵੱਲੋਂ ਭੁੱਖ ਹੜਤਾਲ ਤੇ ਬੈਠੇ। ਇਨ•ਾਂ ਨੂੰ ਜਥੇਬੰਦੀਆਂ ਦੇ ਆਗੂਆਂ ਨੇ ਹਾਰ ਪਹਿਨਾ ਕੇ ਭੁੱਖ ਹੜਤਾਲ ਤੇ ਬਿਠਾਇਆ। ਇਸ ਤੋਂ ਪਹਿਲਾਂ ਪੀ.ਆਰ.ਟੀ.ਸੀ. ਵਰਕਰਜ਼ ਐਕਸ਼ਨ ਕਮੇਟੀ ਵੱਲੋਂ ਵਰਕਰਾਂ ਦੀਆਂ ਮੰਗਾਂ ਦੇ ਸਬੰਧ ਵਿੱਚ 9 ਅਕਤੂਬਰ ਨੂੰ ਪਟਿਆਲਾ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਸੀ। ਐਕਸ਼ਨ ਕਮੇਟੀ ਦੇ ਮੁੱਖ ਬੁਲਾਰੇ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਸੁੱਚਾ ਸਿੰਘ ਅਤੇ ਗੁਰਬਖਸ਼ਾ ਰਾਮ ਨੇ ਪ੍ਰੈਸ ਦੇ ਨਾਂ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਐਕਸ਼ਨ ਕਮੇਟੀ ਵੱਲੋਂ ਵਰਕਰਾਂ ਦੀਆਂ 52 ਮੰਗਾਂ ਦਾ ਮੰਗ ਪੱਤਰ ਪੀ.ਆਰ.ਟੀ.ਸੀ. ਦੇ ਮੈਨੇਜਿੰਗ ਡਾਇਰੈਕਟਰ ਨੂੰ ਦਿੱਤਾ ਗਿਆ ਸੀ। ਅਤੇ ਇਸ ਦਾ ਇੱਕ ਇੱਕ ਉਤਾਰਾ ਮਾਨਯੋਗ ਮੁੱਖ ਮੰਤਰੀ ਪੰਜਾਬ, ਉਪ ਮੁੱਖ ਮੰਤਰੀ ਪੰਜਾਬ, ਟਰਾਂਸਪੋਰਟ ਮੰਤਰੀ ਪੰਜਾਬ ਅਤੇ ਪ੍ਰਮੁੱਖ ਸਕੱਤਰ ਟਰਾਂਸਪੋਰਟ ਵਿਭਾਗ ਪੰਜਾਬ, ਚੰਡੀਗੜ• ਨੂੰ ਭੇਜ ਦਿੱਤੇ ਹਨ। ਪਰੰਤੂ ਇਨ•ਾਂ ਵੱਲੋਂ ਕੋਈ ਸਾਰਥਕ ਹੁੰਗਾਰਾ ਨਾ ਮਿਲਣ ਕਰਕੇ ਸਾਨੂੰ ਸੰਘਰਸ਼ ਦੇ ਰਾਹ ਪੈਣਾ ਪਿਆ ਹੈ। ਇਸ ਮੰਗ ਪੱਤਰ ਵਿੱਚ ਪ੍ਰਮੁੱਖ ਮੰਗਾਂ ਠੇਕੇਦਾਰੀ ਸਿਸਟਮ ਅਤੇ ਆਊਟਸੋਰਸਿੰਗ ਰਾਹੀਂ ਭਰਤੀ ਮੁਲਾਜਮਾਂ ਨੂੰ ਪੱਕੇ ਕਰਵਾਉਣਾ, ਬਰਾਬਰ ਕੰਮ ਬਰਾਬਰ ਤਨਖਾਹ ਦਾ ਫਰਮੂਲਾ ਲਾਗੂ ਕਰਵਾਉਣਾ, ਤਨਖਾਹ ਤੇ ਪੈਨਸ਼ਨ ਇੱਕ ਤਾਰੀਖ ਤੇ ਪੰਜ    ਤਾਰੀਖ ਨੂੰ ਦੇਣਾ ਯਕੀਨੀ ਬਣਾਉਣਾ, ਪੀ.ਆਰ.ਟੀ.ਸੀ. ਦੇ ਮੁਲਾਜਮਾਂ ਦੀ ਤਨਖਾਹ ਤੇ ਪੈਨਸ਼ਨ ਸਰਕਾਰੀ ਖਜਾਨੇ ਵਿੱਚੋਂ ਕਰਵਾਉਣਾ, ਪੈਨਸ਼ਨ 1992 ਤੋਂ ਵਾਂਝੇ ਰਹਿ ਗਏ ਮੁਲਾਜਮਾਂ ਨੂੰ ਪੈਨਸ਼ਨ 1992 ਦਿਵਾਉਣਾ, ਪੰਜਾਬ ਸਰਕਾਰ ਤੋਂ 100 ਕਰੋੜ ਰੁਪਏ ਦੀ ਮਾਲੀ ਮਦਦ ਲੈਣਾ, 50 ਕਰੋੜ ਰੁਪਏ ਸਲਾਨਾ ਲੈਣ ਦਾ ਪ੍ਰਬੰਧ ਕਰਨਾ, ਟਰਾਂਸਪੋਰਟ ਨੀਤੀ ਵਿੱਚ ਕੀਤੀਆਂ ਸੋਧਾਂ ਰੱਦ ਕਰਵਾਉਣਾ, ਸੇਵਾ ਮੁਕਤ ਕਰਮਚਾਰੀਆਂ ਦੇ ਬਕਾਏ ਦਿਵਾਉਣਾ, 400 ਬਸਾਂ ਸਰਕਾਰ ਆਪਣੇ ਕੋਲੋਂ ਖਰੀਦ ਕੇ ਪਾਵੇ ਆਦਿ ਸਭ ਕੈਟਾਗਰੀਆਂ ਨਾਲ ਸਬੰਧਤ ਮੰਗਾਂ ਮੰਗ ਪੱਤਰ ਵਿੱਚ ਦਰਜ ਹਨ। ਇਨ•ਾਂ ਨੂੰ ਪੂਰਾ ਕਰਵਾਉਣ ਲਈ 3 ਜਥੇਬੰਦੀਆਂ ਜਿੱਤ ਤੱਕ ਲੈ ਕੇ ਜਾਣਗੀਆਂ। ਅੱਜ ਦੇ ਇਸ ਭੁੱਖ ਹੜਤਾਲ ਵਿੱਚ ਸ਼ਾਮਲ ਜਥੇਬੰਦੀਆਂ ਨੂੰ ਉਸ ਵੇਲੇ ਬਲ ਮਿਲਿਆ ਜਦੋਂ ਪੀ.ਆਰ.ਟੀ.ਸੀ. ਰਿਟਾਇਰਡ ਵਰਕਰਜ਼ ਭਾਈਚਾਰਾ ਮੰਚ ਦੇ ਆਗੂ ਸਰਵ ਸ੍ਰੀ ਭਿੰਦਰ ਸਿੰਘ ਪ੍ਰਧਾਨ, ਗਿਆਨ ਚੰਦ ਫਰੈਂਡ ਜਨਰਲ ਸਕੱਤਰ ਨੇ ਕਿਹਾ ਕਿ ਅਸੀਂ ਇਨ•ਾਂ ਮੰਗਾਂ ਦੀ ਪੁਰਜ਼ੋਰ ਹਮਾਇਤ ਕਰਦੇ ਹਾਂ ਤੇ ਹਰ ਸੰਘਰਸ਼ ਵਿੱਚ ਅਸੀਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਵਾਂਗੇ। ਉਪਰੋਕਤ ਆਗੂਆਂ ਨੇ ਮੁਲਾਜਮਾਂ ਨੂੰ ਅਪੀਲ ਕੀਤੀ ਕਿ ਪਾਰਟੀਬਾਜੀ ਤੋਂ ਉਪਰ ਉਠ ਕੇ ਸਾਂਝੇ ਸੰਘਰਸ਼ ਲਈ ਤਿਆਰ ਰਹੋ ਅਤੇ 26 ਅਕਤੂਬਰ ਨੂੰ 11:00 ਵਜੇ ਮੁੱਖ ਦਫਤਰ ਪੀ.ਆਰ.ਟੀ.ਸੀ. ਵਿਖੇ ਪਹੁੰਚਣ ਦੀ ਕ੍ਰਿਪਾਲਤਾ ਕਰਨ ਉਥੇ ਹੀ ਅਗਲੇ ਪ੍ਰੋਗਰਾਮ ਦਾ ਅਗਾਜ ਕੀਤਾ ਜਾਵੇਗਾ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger