ਇੰਦਰਜੀਤ ਢਿੱਲੋਂ, ਨੰਗਲ/ਨੰਗਲ ‘ਚ ਹੋਈ ਤਰਕਸ਼ੀਲ ਸੁਸਾਇਟੀ ਰਜਿ: ਪੰਜਾਬ ਦੀ ਨੰਗਲ ਡੈਮ ਇਕਾਈ ਵਲੋਂ ਸਦੀ ਪ੍ਰੈਸ ਕਾਨਫਰੰਸ ਵਿਚ ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਪੰਛੀ ਨੇ ਕਿਹਾ ਕਿ ਜਿਲ•ਾ ਰੋਪੜ ਦੀ ਤਹਿਸੀਲ ਨੂਰਪੁਰਬੇਦੀ ਦੇ ਵਿਚ ਪੈਂਦੇ ਪਿੰਡ ਝਜ ਦੀ ਇਕ ਲੜਕੀ 41 ਦਿਨ ਲਈ ਜਮੀਂਨ ਦੇ ਥ¤ਲੇ ਹਵਾ ਬੰਦ ਭੋਰੇ ’ਚ ਰੂਪੋਸ਼ ਹੋ ਚੁੱਕੀ ਹੈ ਅਤੇ ਇਹ ਦਾਅਵਾ ਕਰ ਰਹੀ ਹੈ ਕਿ ਉਹ 41ਦਿਨ ਬਿਨਾਂ ਹਵਾ, ਪਾਣੀਂ ਤੋਂ ਇ¤ਕ ਲ¤ਤ ਤੇ ਖੜ• ਕੇ ਅਰਾਧਨਾਂ ਕਰੇਗੀ ਅਤੇ ਉਸਦੇ ਗੁਰੂ ਦੇ ਕਹਿਣ ਮੁਤਾਬਿਕ ਇਸ ਸਮੇਂ ਦੌਰਾਨ ਉਹ 41 ਦਿਨ ’ਚ ਚਾਵਲ ਦਾ ਇ¤ਕ ਦਾਣਾਂ ਪ੍ਰਤੀ ਦਿਨ ਹੀ ਆਹਾਰ ਵਜੋਂ ਲਵੇਗੀ । ਇਸ ਉ¤ਤੇ ਵਿਚਾਰ ਚਰਚਾ ਦੌਰਾਨ ਤਰਕਸ਼ੀਲ ਸੁਸਾਇਟੀ ਦੇ ਮੈਂਬਰਾਂ ਨੇ ਕਿਹਾ ਕਿ ਇਹ ਨਿਰ ਅੰਧਵਿਸ਼ਵਾਸ਼ ਹੈ, ਇਹ ਸੰਭਵ ਹੀ ਨਹੀਂ ਹੈ ਕਿ ਕੋਈ ਇਨਸਾਨ 41 ਦਿਨ ਬਿਨਾਂ ਕੁਝ ਖ਼ਾਧੇ ਪੀਤੇ ਅਤੇ ਹਵਾ ਬੰਦ ਭੋਰੇ ’ਚ ਜਿੰਦਾ ਰਹਿ ਸਕੇ। ਉਂਨ ਕਿਹਾ ਤਰਕਸ਼ੀਲ ਸੁਸਾਇਟੀ ਇਹ ਚੈਲਿੰਜ ਕਰਦੀ ਹੈ ਕਿ ਅਗਰ ਉਕਤ ਲੜਕੀ ਅਤੇ ਉਸਦਾ ਗੁਰੂ ਸੁਸਾਇਟੀ ਵਲੋਂ ਮੌਕੇ ਤੇ ਰਖੀਆਂ 23 ਸ਼ਰਤਾਂ ਵਿਚੋਂ ਇਕ ਵੀ ਸ਼ਰਤ ਪੂਰੀ ਕਰਦੇ ਹਨ ਤਾਂ ਸੁਸਾਇਟੀ ਵਲੋਂ ਉਨ ਨੂੰ 5 ਲਖ ਦਾ ਨਕਦ ਇਨਾਂਮ ਦਿਤਾ ਜਾਵੇਗਾ ਤੇ ਜੇਕਰ ਉਹ ਇਨਾਂ ਸ਼ਰਤਾਂ ਅਧੀਨ ਕੋਈ ਵੀ ਕਰਮਾਤ ਦਿਖ਼ਾਉਂਣ ਲਈ ਤਿਆਰ ਨਹੀਂ ਹਨ ਤਾਂ ਉਹ ਲੋਕਾਂ ਨੂੰ ਭਟਕਾਉਂਣਾਂ ਬੰਦ ਕਰਨ ਨਹੀਂ ਤਾਂ ਅਖ਼ਬਾਰ ਦੁਆਰਾ ਆਮ ਜਨਤਾ ਵਿਚ ਇਸ ਤਰਾਂ ਦਾ ਅੰਧ ਵਿਸ਼ਵਾਸ਼ ਫੈਲਾਉਂਣ ਦੇ ਜੁਰਮ ’ਚ ਉਂਨਾਂ ਵਿਰੁੱਧ ਟ੍ਰਿਕਸ ਐਂਡ ਮੈਜਿਕ ਰੈਮੀਡੀਜ਼ ਐਕਟ 1954 ਆਈਪੀਸੀ ਅਧੀਨ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਤੇ ਤਰਕਸ਼ੀਲ ਸੁਸਾਇਟੀ ਰਜਿ: ਪੰਜਾਬ ਦੇ ਪ੍ਰਧਾਨ ਭੁਪਿੰਦਰ ਸਿੰਘ ਪੰਛੀ, ਮਾਨਸਿਕ ਰੋਗ ਵਿਭਾਗ ਦੇ ਮੁਖੀ ਬਹਾਦੁਰ ਸਿੰਘ, ਸ¤ਭਿਆਚਾਰ ਵਿਭਾਗ ਦੇ ਮੁਖੀ ਸ਼ਮਸ਼ੇਰ ਸਿੰਘ ਪ੍ਰੈਸ ਸਕੱਤਰ ਗੁਰਨਾਮ ਸਿੰਘ ਸੁਸਾਇਟੀ ਸਹਾਇਕ ਰਾਕੇਸ਼ ਕੁਮਾਰ ਅਤੇ ਹਰਨੇਕ ਸਿੰਘ ਹਾਜ਼ਰ ਸਨ।
Post a Comment