ਪਟਿਆਲਾ, 25 ਅਕਤੂਬਰ: (ਪਟਵਾਰੀ )ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਜੀ.ਕੇ. ਸਿੰਘ ਨੇ ਅੰਤਰ-ਰਾਸ਼ਟਰੀ ਪੱਧਰ ’ਤੇ ਪ੍ਰਸਿੱਧ ਹਾਸਰਸੀ ਅਦਾਕਾਰ ਤੇ ਫਿਲਮਸਾਜ਼ ਸ਼੍ਰੀ ਜਸਪਾਲ ਭੱਟੀ ਦੀ ਸੜਕ ਹਾਦਸੇ ਵਿੱਚ ਹੋਈ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਸ਼੍ਰੀ ਜੀ.ਕੇ. ਸਿੰਘ ਨੇ ਕਿਹਾ ਕਿ ਸਵ. ਸ਼੍ਰੀ ਜਸਪਾਲ ਭੱਟੀ ਦੀ ਸਮਾਜ ਨੂੰ ਕਾਫੀ ਮਹੱਤਵਪੂਰਨ ਦੇਣ ਹੈ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ । ਉਨ•ਾਂ ਸੜਕ ਹਾਦਸੇ ਵਿੱਚ ਸ਼੍ਰੀ ਭੱਟੀ ਦੇ ਲੜਕੇ ਸ਼੍ਰੀ ਜਸਰਾਜ ਭੱਟੀ, ਸੁਰੀਲੀ ਗੌਤਮ ਅਤੇ ਨਵਨੀਤ ਜੋਸ਼ੀ ਦੇ ਜ਼ਖ਼ਮੀ ਹੋਣ ’ਤੇ ਵੀ ਚਿੰਤਾ ਪ੍ਰਗਟਾਉਂਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਉਹ ਇਨ•ਾਂ ਪੰਜਾਬੀ ਕਲਾਕਾਰਾਂ ਨੂੰ ਜਲਦੀ ਤੰਦਰੁਸਤੀ ਬਖਸ਼ਣ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਾਲ ਹੀ ਵਿੱਚ ਸ਼੍ਰੀ ਜਸਪਾਲ ਭੱਟੀ ਆਪਣੀ ਨਵੀਂ ਫਿਲਮ ਦੀ ਪ੍ਰਮੋਸ਼ਨ ਲਈ ਪਟਿਆਲਾ ਵਿਖੇ ਲੱਗੇ ਖੇਤਰੀ ਸਰਸ ਮੇਲੇ ’ਚ ਟੀਮ ਸਮੇਤ ਸ਼ਾਮਲ ਹੋਏ ਸਨ ਅਤੇ ਉਨ•ਾਂ ਦੇ ਅਕਾਲ ਚਲਾਣੇ ਨਾਲ ਸਮੁੱਚੇ ਫਿਲਮ ਤੇ ਕਲਾ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਉਨ•ਾਂ ਕਿਹਾ ਕਿ ਸ਼੍ਰੀ ਜਸਪਾਲ ਭੱਟੀ ਨੇ ਆਪਣੀ ਵਿਸ਼ੇਸ਼ ਸ਼ੈਲੀ ਤੇ ਸ਼ਬਦਾਵਲੀ ਸਦਕਾ ਸਮਾਜ ਵਿੱਚ ਜੋ ਸਥਾਨ ਹਾਸਲ ਕੀਤਾ ਉਹ ਆਪਣੀ ਮਿਸਾਲ ਆਪ ਹੈ । ਇਸੇ ਦੌਰਾਨ ਐਸ.ਐਸ.ਪੀ ਪਟਿਆਲਾ ਸ਼੍ਰੀ ਗੁਰਪ੍ਰੀਤ ਸਿੰਘ ਗਿੱਲ ਅਤੇ ਸਮੂਹ ਜ਼ਿਲ•ਾ ਪ੍ਰਸ਼ਾਸ਼ਨ ਨੇ ਵੀ ਸ਼੍ਰੀ ਭੱਟੀ ਦੇ ਬੇਵਕਤੀ ਵਿਛੋੜੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ । ਖ਼ਾਲਸਾ ਕਾਲਜ ਪਟਿਆਲਾ ਵਿਖੇ ਤਾਇਵਾਨ ਦੇ ਇੰਜਨੀਅਰ ਡਾ. ਵਿਵੇਕ ਵਾਲੀਆ ਦਾ ਭੂਚਾਲ ਦੀ ਅਗਾਂਹੂ ਸੰਕੇਤਕ ਜਾਣਕਾਰੀ, ਕਾਰਨ ਅਤੇ ਬਚਾਓ ਵਿਸ਼ੇ ’ਤੇ ਲੈਕਚਰਤਾਇਵਾਨ ਦੇ ਨੈਸ਼ਨਲ ਸੈਂਟਰ ਫਾਰ ਰਿਸਰਚ ਆਨ ਅਰਥਕੁਏਕ ਦੇ ਇੰਜਨੀਅਰ ਡਾ. ਵਿਵੇਕ ਵਾਲੀਆ ਨੇ ਅੱਜ ਮਿਤੀ 25-10-2012 ਨੂੰ ਖ਼ਾਲਸਾ ਕਾਲਜ, ਪਟਿਆਲਾ ਵਿਖੇ ਭੂਚਾਲ ਦੇ ਅਗਾਂਹੂ ਸੰਕੇਤ, ਕਾਰਨ ਅਤੇ ਬਚਾਓ ਵਿਸ਼ੇ ’ਤੇ ਮਹੱਤਵਪੂਰਣ ਲੈਕਚਰ ਦਿੱਤਾ। ਉਨ•ਾਂ ਨੇ ਭੂਚਾਲ ਆਉਣ ਦੇ ਵਿਗਿਆਨਿਕ ਕਾਰਣਾਂ ਪ੍ਰਤੀ ਅਗਾਂਹੂ ਸੰਕੇਤਕ ਜਾਣਕਾਰੀ ਲਈ ਵਿਗਿਆਨਕ ਮਾਡਲਾਂ ਦੀ ਵਿਆਖਿਆ ਕੀਤੀ ਅਤੇ ਭੂਚਾਲ ਤੋਂ ਬਚਣ ਦੇ ਉਪਾਅ ਵੀ ਦੱਸੇ। ਡਾ. ਵਿਵੇਕ ਵਾਲੀਆ ਨੇ ਭੂਚਾਲ ਲਈ ਜ਼ਿੰਮੇਵਾਰ ਬਹੁ-ਮੰਜ਼ਿਲੀ ਇਮਾਰਤਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਵੱਡੀਆਂ ਤੇ ਕਈ ਮੰਜ਼ਿਲਾਂ ਵਾਲੀਆਂ ਇਮਾਰਤਾਂ ਦੀ ਨੀਂਹ ਕਮਜ਼ੋਰ ਹੁੰਦੀ ਹੈ ਅਤੇ ਇਨ ਦੇ ਮੁਕਾਬਲੇ ਇਕਹਰੀ ਮੰਜ਼ਿਲ ਵਾਲੀਆਂ ਇਮਾਰਤਾਂ, ਜਿਨ ਦਾ ਅਧਾਰ ਠੋਸ ਹੁੰਦਾ ਹੈ, ਵਧੇਰੇ ਸੁਰੱਖਿਅਤ ਹੁੰਦੀਆਂ ਹਨ। ਡਾ. ਵਾਲੀਆ ਨੇ ਇਹ ਵੀ ਦੱਸਿਆ ਕਿ ਭੂਚਾਲ ਆਉਣਾ ਇੱਕ ਕੁਦਰਤੀ ਆਫ਼ਤ ਹੈ ਜਿਸ ਨੂੰ ਰੋਕਿਆ ਨਹੀਂ ਜਾ ਸਕਦਾ ਪ੍ਰੰਤੂ ਸਾਨੂੰ ਇਸ ਬਾਰੇ ਵੱਧ ਤੋਂ ਵੱਧ ਅਗਾਂਹੂ ਜਾਣਕਾਰੀ ਰੱਖਣੀ ਚਾਹੀਦੀ ਹੈ ਤਾਂ ਜੋ ਅਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੀਆਂ ਜਾਨਾਂ ਬਚਾ ਸਕੀਏ।ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਨੇ ਡਾ. ਵਿਵੇਕ ਵਾਲੀਆ ਨੂੰ ‘ਜੀ ਆਇਆਂ’ ਕਹਿੰਦੇ ਹੋਏ ਕਿਹਾ ਕਿ ਅਜੋਕੇ ਸਮੇਂ ਵਿੱਚ ਸਾਇੰਸ ਨੇ ਬਹੁਤ ਤਰੱਕੀ ਕੀਤੀ ਹੈ ਪ੍ਰੰਤੂ ਇਹ ਤਰੱਕੀ ਭੂਚਾਲ ਵਰਗੀਆਂ ਕੁਦਰਤੀ ਆਫ਼ਤਾਂ ਦੀ ਪੂਰਵ ਜਾਣਕਾਰੀ ਦੇਣ ਤੋਂ ਅਸਮਰੱਥ ਹੈ। ਇਸ ਲਈ ਵਿਦਿਆਰਥੀਆਂ ਨੂੰ ਭੂਚਾਲ ਦੇ ਕਾਰਨ ਅਤੇ ਬਚਾਓ ਨਾਲ ਸਬੰਧਤ ਪੂਰਨ ਅਧਿਐਨ ਕਰਨਾ ਚਾਹੀਦਾ ਹੈ ਤੇ ਇਸ ਖੇਤਰ ਵਿੱਚ ਸਮਾਜ ਨੂੰ ਪੂਰਨ ਸਹਿਯੋਗ ਦੇਣਾ ਚਾਹੀਦਾ ਹੈ।ਕਾਲਜ ਦੇ ਵਾਇਸ ਪ੍ਰਿੰਸੀਪਲ ਪ੍ਰੋ. ਤਰਲੋਚਨ ਸਿੰਘ ਮਹਾਜਨ ਨੇ ਪਹੁੰਚੀਆਂ ਸਖ਼ਸ਼ੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਇੰਸ ਵਿਭਾਗ ਦੇ ਸਮੂਹ ਆਧਿਅਕ ਸਾਹਿਬਾਨ, ਐਮ.ਐਸਸੀ. ਫਿਜ਼ਿਕਸ ਅਤੇ ਐਮ.ਐਸਸੀ. ਕੈਮਿਸਟਰੀ ਦੇ ਵਿਦਿਆਰਥੀ ਬਹੁ-ਗਿਣਤੀ ਵਿੱਚ ਹਾਜ਼ਰ ਸਨ ।
Post a Comment