ਪਟਿਆਲਾ (ਪਟਵਾਰੀ )ਰਾਸ਼ਟਰੀ ਜਯੋਤੀ ਕਲਾ ਮੰਚ (ਰਜਿ:) ਪਟਿਆਲਾ ਅਤੇ ਸਹਾਇਤਾ ਯੂਥ ਕਲੱਬ ਪਟਿਆਲਾ ਵੱਲੋਂ ਐਚ.ਆਰ. ਗਰੁੱਪ ਆਫ਼ ਕੰਪਨੀਜ਼ ਅਤੇ ਤੇਜਾ ਸਿੰਘ ਕੰਧਾਰੀ ਪਬਲਿਕ ਸਕੂਲ ਦੇ ਸਹਿਯੋਗ ਨਾਲ ਰਾਕੇਸ਼ ਠਾਕੁਰ ਦੀ ਨਿਰਦੇਸ਼ਨਾ ਅਤੇ ਪਰਦੀਪ ਨਨੰਾਸੂ ਅਤੇ ਜਗਤਾਰ ਸਿੰਘ ਦੀ ਸਰਪ੍ਰਸਤੀ ਹੇਠ ਐਸ.ਐਸ.ਟੀ. ਨਗਰ ਪਟਿਆਲਾ ਦੇ ਦੁਸ਼ਹਿਰਾ ਗਰਾਉਂਡ ਵਿਖੇ ਦੁਸ਼ਹਿਰਾ ਮੇਲਾ ਮਨਾਇਆ ਗਿਆ। ਇਸ ਮੇਲੇ ਵਿੱਚ ਬੱਚਿਆਂ ਦਾ ਰੰਗਾਰੰਗ ਪ੍ਰੋਗਰਾਮ, ਰਾਵਣ ਦਾ 50 ਫੁੱਟ ਲੰਬਾ ਪੁਤਲਾ ਅਤੇ ਰੰਗਦਾਰ ਆਤਿਸ਼ਬਾਜੀ ਆਕਰਸ਼ਨ ਦਾ ਮੁੱਖ ਕੇਂਦਰ ਸੀ।ਇਸ ਦੁਸ਼ਹਿਰੇ ਮੇਲੇ ਵਿੱਚ ਉ¤ਘੇ ਸਮਾਜ ਸੇਵਕ ਸ੍ਰ. ਐਸ.ਪੀ.ਸਿੰਘ ਉਬਰਾਏ (ਐਨ.ਆਰ.ਆਈ.) ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨਾ ਦੇ ਤੌਰ ਤੇ ਸ੍ਰ. ਇੰਦਰ ਮੋਹਨ ਸਿੰਘ ਬਜ਼ਾਜ, ਭਗਵਾਨ ਦਾਸ ਜੁਨੇਜਾ, ਕੈਪਟਨ ਪ੍ਰੀਤਇੰਦਰ ਸਿੰਘ, ਹਰਮੀਤ ਸਿੰਘ ਕੰਧਾਰੀ, ਪ੍ਰਵੀਨ ਗੋਇਲ (ਕੁਮਾਰ ਪ੍ਰੋਪਰਟੀ), ਰਾਕੇਸ਼ ਕੁਮਾਰ ਬੱਗਾ, ਸੇਠ ਸ਼ਾਮ ਲਾਲ ਨਵਯੁੱਗ, ਅਜੈ ਸਿੰਘ, ਜਸਪਾਲ ਸਿੰਘ (ਮੇਲਾ ਪ੍ਰਧਾਨ), ਡੀ.ਕੇ. ਜੋਹਲ, ਐਡਵੋਕੇਟ ਸਤਿਆਪਾਲ ਸਲੂਜਾ, ਗੁਰਭੇਜ ਚਹਿਲ, ਮਨਮਿੰਦਰ ਬਿੱਲਾ, ਜਗਦੀਸ਼ ਵਰਮਾ, ਅਸ਼ਵਨੀ ਕੁਮਾਰ, ਇੰਦਰਪ੍ਰੀਤ ਸਿੰਘ, ਸੰਜੇ ਕੁਮਾਰ ਸਟੂਡੀਟ, ਮਨੀ ਲਾਈਟ ਅਤੇ ਮੰਚ ਸੰਚਾਲਣ ਧਰਮਿੰਦਰ ਸੰਧੂ ਅਤੇ ਵਿਨੋਦ ਚਾਵਲਾ ਨੇ ਬਾਖੂਬੀ ਨਿਭਾਈ। ਅੰਤ ਵਿੱਚ ਰਾਕੇਸ਼ ਠਾਕੁਰ ਨੇ ਆਏ ਹੋਏ ਮਹਿਮਾਨਾਂ ਅਤੇ ਪ੍ਰਸ਼ਾਸ਼ਨ ਦਾ ਸਮੁੱਚੇ ਪ੍ਰਬੰਧਾਂ ਲਈ ਧੰਨਵਾਦ ਕੀਤਾ।
Post a Comment