37ਵਾਂ ਲਿਬਰਲਜ਼ ਆਲ ਇੰਡੀਆ ਹਾਕੀ ਟੂਰਨਾਮੈਂਟ

Friday, December 21, 20120 comments


ਈ.ਐਮ.ਈ ਜ¦ਧਰ, ਪੰਜਾਬ ਪੁਲੀਸ, ਬੀ.ਐਸ.ਐਫ, ਏਅਰ ਫੋਰਸ ਸੈਮੀਫਾਇਨਲ ’ਚ
ਨਾਭਾ, 21 ਦਸੰਬਰ (ਜਸਬੀਰ ਸਿੰਘ ਸੇਠੀ )-ਪੀ.ਪੀ.ਐਸ. ਨਾਭਾ ਦੇ ਗਰਾਉਂਡ ਵਿਖੇ 17 ਦਸੰਬਰ ਤੋਂ ਸ਼ੁਰੂ ਹੋਏ 37ਵੇਂ ਲਿਬਰਲਜ਼ ਆਲ ਇੰਡੀਆ ਹਾਕੀ ਟੂਰਨਾਮੈਂਟ ਅੱਜ ਪੰਜਵੇਂ ਦਿਨ ’ਚ ਪਹੁੰਚ ਗਿਆ ਹੈ। ਅੱਜ ਦੇ ਪਹਿਲੇ ਮੈਚ ’ਚ ਪੀ.ਐਸ.ਪੀ.ਸੀ.ਐਲ ਪਟਿਆਲਾ 3-4 ਦੇ ਫ਼ਰਕ ਨਾਲ ਨਾਰਥਨ ਰੇਲਵੇ ਨਵੀਂ ਦਿੱਲੀ ਦੇ ਹੱਥੋਂ ਹਾਰ ਗਈ। ਏਅਰ ਫੋਰਸ ਨਵੀਂ ਦਿੱਲੀ 1-0 ਦੇ ਫ਼ਰਕ ਨਾਲ ਸਪੋਰਟਸ ਹੋਸਟਲ ਲਖਨਊ ਤੋਂ ਜਿੱਤੀ। ਹਾਕਸ ਰੋਪੜ ਨੇ ਵੈਸਟ ਸੈਂਟਰਲ ਰੇਲਵੇ ਜਲਬਪੁਰ ਨੂੰ 4-3 ਅਤੇ ਸਿੱਖ ਰੈਜੀਮੈਂਟਲ ਸੈਂਟਰ ਰਾਮਗੜ• ਕੈਂਟ ਨੇ ਸੀ.ਆਈ.ਐਸ.ਐਫ ਨਵੀਂ ਦਿੱਲੀ ਨੂੰ 4-2 ਨਾਲ ਹਰਾ ਕੇ ਸੈਮੀਫਾਇਨਲ ’ਚ ਪ੍ਰਵੇਸ਼ ਕੀਤਾ। ਪੰਜਾਬ ਪੁਲੀਸ ਜਲੰਧਰ ਦਾ ਈ.ਐਮ.ਈ. ਜ¦ਧਰ, ਏਅਰ ਫੋਰਸ ਨਵੀਂ ਦਿੱਲੀ ਦਾ ਬੀ.ਐਸ.ਐਫ ਜ¦ਧਰ ਨਾਲ ਮੁਕਾਬਲਾ ਹੋਵੇਗਾ। ਅੱਜ ਦੇ ਟੂਰਨਾਮੈਂਟ ਦਾ ਉਦਘਾਟਨ ਫੀਜੀਕਲ ਕਾਲਜ ਚੁਪਕੀ ਡਾ: ਜੀਤ ਸਿੰਘ, ਡੀ.ਪੀ. ਸਿੰਘ ਇਨਕਮ ਟੈਕਸ ਇੰਸਪੈਕਟਰ ਨਾਭਾ,  ਡੀ.ਪੀ.ਐਸ. ਗਰੇਵਾਲ ਐਸ.ਈ. ਬਿਜਲੀ ਬੋਰਡ, ਅਨੁਰਾਗ ਮਲਹੋਤਰਾ ਜਨਰਲ ਸਕੱਤਰ ਸਮਿਥ ਕਲਾਇਨ ਨੇ ਕੀਤਾ। ਇਸ ਮੌਕੇ ਕਲੱਬ ਦੇ ਵਾਈਸ ਪ੍ਰਧਾਨ ਐਸ.ਪੀ. ਬੀ.ਐਸ. ਪੰਧੇਰ, ਜੁਆਇੰਟ ਸੈਕਟਰੀ ਜਤਿੰਦਰ ਸਿੰਘ ਦਾਖੀ, ਵਾਈਸ ਪ੍ਰਧਾਨ ਈ.ਆਰ. ਗੁਰਕਰਨ ਸਿੰਘ ਬੈਂਸ, ਸੈਕਟਰੀ ਜਨਰਲ ਕ੍ਰਿਸ਼ਨ ਮਿੱਤਲ, ਆਰਗੇਨਾਈਜਿੰਗ ਸੈਕਟਰੀ ਆਰ.ਐਸ. ਗਰੇਵਾਲ, ਗੁਰਦੀਪ ਸਿੰਘ ਬੈਂਸ ਮੌਜ਼ੂਦ ਸਨ।ਅੱਜ ਦਾ ਪਹਿਲਾ ਮੈਚ ਪੀ.ਐਸ.ਪੀ.ਸੀ.ਐਲ ਪਟਿਆਲਾ ਅਤੇ ਨਾਰਥਨ ਰੇਲਵੇ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਮੈਚ ਦੇ ਸ਼ੁਰੂ ’ਚ ਪਟਿਆਲਾ ਦੀ ਟੀਮ ਦੇ ਅਨਿਲ ਕੁਮਾਰ, ਮਨਵੀਰ ਤੇ ਸੰਦੀਪ ਤਿੰਨਾਂ ਵੱਲੋਂ ਗੇਂਦ ਨੂੰ ਆਪਣੇ ਪਾਲੇ ’ਚ ਰਖਦੇ ਹੋਏ ਇਨ•ਾਂ ’ਚੋਂ ਸੰਦੀਪ ਸਿੰਘ ਨੇ ਮੈਚ ਦੇ ਤੀਜੇ ਮਿੰਟ ’ਚ ਬਾਲ ਨੂੰ ਖਾਲੀ ਜਾਲ ’ਚ ਧੱਕ ਕੇ ਇਸ ਨੂੰ ਗੋਲ ’ਚ ਤਬਦੀਲ ਕਰ ਦਿੱਤਾ। ਪਟਿਆਲਾ ਦੀ ਟੀਮ ਨੇ ਵਧੀਆ ਖੇਡਦਿਆਂ ਦੁਬਾਰਾ ਫਿਰ 18 ਮਿੰਟ ’ਚ ਇਸ ਦੇ ਖਿਡਾਰੀ ਅਜੀਤਪਾਲ ਸਿੰਘ ਨੇ ਗੋਲਕੀਪਰ ਨੂੰ ਮਾਤ ਦਿੰਦਿਆਂ ਚੱਕਰ ਦੇ ਖਬਿਓਂ ਗੋਲ ਕਰਕੇ ਆਪਣੀ ਟੀਮ ਨੂੰ 2-0 ਨਾਲ ਹੋਰ ਜੇਤੂ ਲੀਡ ਦਿਵਾਈ। ਰੇਲਵੇ ਦੀ ਟੀਮ ਨੇ ਜਵਾਬੀ ਹਮਲਾ ਕਰਦਿਆਂ ਖਿਡਾਰੀ ਰਾਜੂ ਨੇ 26ਵੇਂ ਮਿੰਟ ’ਚ ਪਨੈਲਟੀ ਕਾਰਨਰ ਰਾਹੀਂ ਗੋਲ ਕਰਕੇ ਇਸ ਲੀਡ ਨੂੰ 2-1 ਨਾਲ ਘੱਟ ਕਰ ਦਿੱਤਾ। ਨਾਰਥਨ ਰੇਲਵੇ ਦੀ ਟੀਮ ਨੇ ਪੂਰੇ ਜੋਸ਼ ਨਾਲ ਪਟਿਆਲਾ ਦੀ ਟੀਮ ਦਾ ਮੁਕਾਬਲਾ ਕਰਦਿਆਂ 52ਵੇਂ ਮਿੰਟ ’ਚ ਆਪਣੀ ਟੀਮ ਨੂੰ 2-2 ਨਾਲ ਬਰਾਬਰ ਕਰ ਦਿੱਤਾ। ਮੈਚ ਦੇ ਅਗਲੇ 64ਵੇਂ ਮਿੰਟ ਤੱਕ ਦੋਵਾਂ ਟੀਮਾਂ ਵੱਲੋਂ ਵਧੀਆ ਪ੍ਰਦਰਸ਼ਨ ਕੀਤਾ ਗਿਆ। ਪਰ ਨਾਰਥਨ ਰੇਲਵੇ ਦੀ ਟੀਮ ਦੇ ਸੰਦੀਪ ਨੇ 65ਵੇਂ ਮਿੰਟ ’ਚ ਅਤੇ 66ਵੇਂ ਅਤੇ 69ਵੇਂ ਮਿੰਟ ’ਚ ਜਗਜੀਤ ਸਿੰਘ ਤੇ ਐਸ.ਸੇਨ ਨੇ ਗੋਲ ਕਰਕੇ ਪਟਿਆਲਾ ਦੀ ਟੀਮ ’ਤੇ 4-3 ਦੀ ਜਿੱਤ ਦਰਜ ਕਰਵਾਈ। ਦੂਜਾ ਮੈਚ ਵਿੱਚ ਏਅਰ ਫੋਰਸ ਨਵੀਂ ਦਿੱਲੀ ਦੀ ਟੀਮ ਨੇ ਸਪੋਰਟਸ ਹੋਸਟਲ ਲਖਨਊ ਦੀ ਟੀਮ ’ਤੇ ਜਿੱਤ ਹਾਸਲ ਕਰਦਿਆਂ ਇਸ ਦੇ ਖਿਡਾਰੀ ਰਾਜੇਸ ਨੇ 12ਵੇਂ ਮਿੰਟ ’ਚ ਪਨੈਲਟੀ ਕਾਰਨਰ ਰਾਹੀਂ ਗੋਲ ਕਰਕੇ ਆਪਣੀ ਟੀਮ ਨੂੰ 1-0 ਦੀ ਜੇਤ ਲੀਡ ਦਿਵਾਈ। ਲਖਨਊ ਦੀ ਟੀਮ ਨੇ ਗੋਲ ਕਰਨ ਦਾ ਹਰੇਕ ਮੌਕਾ ਸਾਂਭਣ ਦੀ ਕੋਸ਼ਿਸ਼ ਕੀਤੀ ਪਰ ਇਹ ਆਪਣੇ ਇਰਾਦੇ ’ਚ ਸਫ਼ਲ ਨਾ ਹੋ ਸਕੀ। 32ਵੇਂ ਮਿੰਟ ’ਚ ਲਖਨਊ ਦੀ ਟੀਮ ਦੇ ਸ਼ਾਰਦ ਨੇ ਗੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਗੋਲਕੀਪਰ ਨੇ ਟੀਮ ਵੱਲੋਂ ਲਗਾਏ ਸ਼ਾਟ ਰਾਹੀਂ ਗੇਂਦ ਨੂੰ ਜਾਲ ’ਚ ਜਾਣ ਤੋਂ ਰੋਕ ਦਿੱਤਾ। ਲਖਨਊ ਦੀ ਟੀਮ ਦੇ ਖਿਡਾਰੀਆਂ ਨੇ ਮੈਚ ਦੇ ਆਖਰੀ ਮਿੰਟਾਂ ’ਚ ਸ਼ਾਰਟ ਕਾਰਨਰ ਰਾਹੀਂ ਮਿਲੇ ਮੌਕਿਆਂ ਨੂੰ ਗਵਾ ਦਿੱਤਾ। 
ਪੰਜਾਬ ਪੁਲੀਸ ਜ¦ਧਰ, ਈ.ਐਮ.ਈ. ਅਤੇ ਏਅਰ ਫੋਰਸ ਪਹਿਲਾਂ ਹੀ ਸੈਮੀਫਾਇਨਲ ’ਚ ਪਹੁੰਚ ਚੁੱਕੀਆਂ ਹਨ ਵੈਸਟ ਸੈਂਟਰਲ ਰੇਲਵੇ ਜਬਲਪੁਰ ਨੇ ਹਾਕਸ ਰੋਪੜ ਨੂੰ ਸਪਸ਼ੱਟ 6 ਗੋਲਾਂ ਦੇ ਫ਼ਰਕ ਨਾਲ ਹਰਾ ਕੇ ਸੈਮੀਫਾਇਨਲ ’ਚ ਜਾਣ ਲਈ ਰਾਹ ਪੱਧਰਾ ਕੀਤਾ ਸੀ। ਜਦਕਿ ਅੱਜ ਵੈਸਟ ਸੈਂਟਰਲ ਰੇਲਵੇ ਜਬਲਪੁਰ 3-4 ਦੇ ਫ਼ਰਕ ਨਾਲ ਹਾਕਸ ਰੋਪੜ ਦੀ ਟੀਮ ਹੱਥੋਂ ਹਾਰ ਗਈ ਜੋ ਮੁਕਾਬਲੇ ’ਚੋਂ ਬਾਹਰ ਹੋ ਗਈਆਂ ਹਨ। ਅਖੀਰ ’ਚ ਬੀ.ਐਸ.ਐਫ ਜ¦ਧਰ ਸੈਮੀਫਾਇਨਲ ’ਚ ਜਾਣ ’ਚ ਕਾਮਯਾਬ ਹੋਈ। ਹਾਕਸ ਰੋਪੜ ਦੀ ਟੀਮ ਦੇ ਨਵਜੋਤ, ਮੇਜਰ ਸਿੰਘ, ਅਜੈ ਸਿੰਘ ਤੇ ਅਜੈਬ ਸਿੰਘ ਦੁਆਰਾ ਸਕੋਰਾਂ ’ਚ ਵਾਧਾ ਹੋਇਆ ਜਦਕਿ ਰੇਲਵੇ ਨੇ ਐਮ. ਰਹਿਮਾਨ, ਐਨ. ਬੇਗ ਅਤੇ ਅਕਰਾ ਇਕਬਾਲ ਰਾਹੀਂ ਤਿੰਨ ਗੋਲ ਪ੍ਰਾਪਤ ਕੀਤੇ। ਅੱਜ ਦਾ ਚੌਥਾ ਤੇ ਅਖੀਰਲਾ ਮੈਚ ਐਸ.ਆਰ.ਸੀ. ਰਾਮਗੜ• ਕੈਂਟ ਤੇ ਸੀ.ਆਈ.ਐਸ.ਐਫ. ਨਵੀਂ ਦਿੱਲੀ ਵਿਚਕਾਰ ਖੇਡਿਆ ਗਿਆ। ਜਿਸ ’ਚ ਰਾਮਗੜ• ਕੈਂਟ ਦੀ ਟੀਮ ਨੇ ਨਵੀਂ ਦਿੱਲੀ ਨੂੰ 4-2 ਦੇ ਫ਼ਰਕ ਨਾਲ ਹਰਾਇਆ। 

37ਵੇਂ ਲਿਬਰਲਜ਼ ਆਲ ਇੰਡੀਆ ਹਾਕੀ ਟੂਰਨਾਮੈਂਟ ਦੇ ਪੰਜਵੇਂ ਦਿਨ ਬਿਜਲੀ ਬੋਰਡ ਅਤੇ ਨਾਰਥਨ ਰੇਲਵੇ ਦੀਆਂ ਟੀਮਾਂ ਜਿੱਤਣ ਲਈ ਜਦੋ ਜਹਿਦ ਕਰਦੀਆਂ ਹੋਈਆਂ। 



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger