ਸਵ.ਰਾਜਾ ਨਰਿੰਦਰ ਸਿੰਘ ਉੱਚੀ ਸੋਚ ਦੇ ਸਿਆਸਤਦਾਨ ਸਨ : ਸ਼ਰਨਜੀਤ ਢਿਲੋਂ

Friday, December 21, 20120 comments


ਨਾਭਾ, 21 ਦਸੰਬਰ (ਜਸਬੀਰ ਸਿੰਘ ਸੇਠੀ )-ਪੰਜਾਬ ਦੇ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿਲਂੋ ਨੇ ਅੱਜ ਸਵ.ਰਾਜਾ ਨਰਿੰਦਰ ਸਿੰਘ ਦੇ ਅਕਾਲ ਚਲਾਣੇ ਉਪਰੰਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਸਾਬਕਾ ਕੈਬਨਿਟ ਮੰਤਰੀ ਸਵ.ਰਾਜਾ ਨਰਿੰਦਰ ਸਿੰਘ ਉੱਚੀ ਸੋਚ ਦੇ ਸਿਆਸਤਦਾਨ ਸਨ। ਉਨ•ਾਂ ਨੇ ਅਕਾਲੀ ਦਲ ਨੂੰ ਉੱਚਾ ਚੁੱਕਣ ਲਈ ਆਪਣਾ ਸਾਰਾ ਜੀਵਨ ਪਾਰਟੀ ਨੂੰ ਸਮਰਪਿਤ ਕਰ ਦਿੱਤਾ। ਸਵ: ਰਾਜਾ ਨਰਿੰਦਰ ਸਿੰਘ ਜਿਥੇ ਪਾਰਟੀ ਪ੍ਰਤੀ ਪੂਰੇ ਵਫ਼ਾਦਾਰ ਸਨ ਉਥੇ ਉਨ•ਾਂ ਨੇ ਹਲਕੇ ਦੇ ਲੋਕਾਂ ਦੀ ਸੇਵਾ ਵੀ ਇਮਾਨਦਾਰੀ ਨਾਲ ਨਿਭਾਈ। ਐਸ.ਜੀ.ਪੀ.ਸੀ ਪ੍ਰਧਾਨ ਸ.ਅਵਤਾਰ ਸਿੰਘ ਮੱਕੜ ਅਤੇ ਅਕਾਲੀ ਦਲ ਬਾਦਲ ਦੇ ਜਨਰਲ ਸਕੱਤਰ ਸ.ਸੁਖਦੇਵ ਸਿੰਘ ਢੀਡਸਾਂ ਵੱਲੋਂ ਵੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਨ•ਾਂ ਕਿਹਾ ਕਿ ਪਾਰਟੀ ਵੱਲੋਂ ਸਵ.ਰਾਜਾ ਸਾਹਿਬ ਦੀ ਜਿਥੇ ਵੀ ਡਿਉਟੀ ਲਗਾਈ ਗਈ ਸੀ ਉਨ•ਾਂ ਨੇ ਉਸ ਜਿੰਮੇਵਾਰੀ ਨੂੰ ਸਿਰ ਮੱਥੇ ਪ੍ਰਵਾਨ ਕੀਤਾ। ਉਨ•ਾਂ ਕਿਹਾ ਕਿ ਅੱਜ ਸਵ.ਰਾਜਾ ਸਾਹਿਬ ਦੇ ਜਾਣ ਨਾਲ ਅਕਾਲੀ ਦਲ ਬਾਦਲ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਤਮਿਲਨਾਡੂ ਦੇ ਸਾਬਕਾ ਗਵਰਨਗਰ ਸ.ਸੁਰਜੀਤ ਸਿੰਘ ਬਰਨਾਲਾ ਦੀ ਧਰਮ ਪਤਨੀ ਬੀਬੀ ਸੁਰਜੀਤ ਕੌਰ ਬਰਨਾਲਾ ਵੀ ਪਹੁੰਚੇ। ਇਸ ਮੌਕੇ ਰਾਜਾ ਸਾਹਿਬ ਦੇ ਬੇਟੇ ਹਰਇੰਦਰ ਪਾਲ ਸਿੰਘ, ਸ.ਮਾਨਇੰਦਰ ਸਿੰਘ ਮਾਨੀ, ਗੁਰਦਿਆਲਇੰਦਰ ਸਿੰਘ ਬਿੱਲੂ, ਗੁਰਬਖਸੀਸ਼ ਸਿੰਘ ਭੱਟੀ, ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ, ਜਸਪਾਲ ਜੁਨੇਜਾ, ਅਸ਼ੋਕ ਬਾਂਸਲ, ਰਾਜ ਕੁਮਾਰ ਗੁਪਤਾ, ਰਾਜੇਸ਼ ਬੱਬੂ, ਗੁਰਬਖਸ਼ ਸਿੰਘ ਸਿਬਿਆ, ਬਲਤੇਜ ਸਿੰਘ ਖੋਖ, ਪ੍ਰੋ ਹਰਬੰਸ ਸਿੰਘ, ਹਰਪਾਲ ਥੂਹੀ, ਅਮਰਜੀਤ ਸਿੰਘ, ਅਸ਼ੋਕ ਨੱਨੂ ਤਂੋ ਇਲਾਵਾ ਪਤਵੰਤੇ ਹਾਜਰ ਸਨ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger