ਮਾਨਸਾ 22 ਦਸੰਬਰ ( ) 0-5 ਸਾਲ ਦੀ ਉਮਰ ਦੇ ਬੱਚਿਆਂ ਦੀ ਮੌਤ ਦਰ ਘਟਾਉਣ ਲਈ ਬ੍ਰੈਸਟਫੀਡਿੰਗ ਪ੍ਰਮੋਸ਼ਨ ਆਫ਼ ਇੰਡੀਆ(ਬੀ.ਪੀ.ਐਨ.ਆਈ) ਦਿੱਲੀ ਵੱਲੋਂ 6 ਰੋਜ਼ਾ ਟਰੇਨਿੰਗ ਦਾ ਆਯੋਜਨ ਸਿਵਲ ਸਰਜਨ ਦਫ਼ਤਰ ਮਾਨਸਾ ਵਿਖੇ ਕੀਤਾ ਗਿਆ।ਬੀ.ਪੀ.ਐਨ.ਆਈ ਤੋ ਆਏ ਨੈਸ਼ਨਲ ਟਰੇਨਰ ਸ੍ਰੀ ਮਨੀਕੁਮਾਰ ਨੇ ਦੱਸਿਆ ਇਸ ਟਰੇਨਿੰਗ ਦੇ ਤਿੰਨ ਕੰਪੋਨੈਂਟ ਜਿਸ ਵਿੱਚ ਸੰਪੂਰਕ ਆਹਾਰ ਅਤੇ ਬੱਚਿਆਂ ਦੇ ਆਹਾਰ ਦੀ ਪੂਰਤੀ ਤੇ ਐਚ.ਆਈ.ਵੀ. ਸੁਝਾਓ ਬਾਰੇ ਮੈਡੀਕਲ ਅਫ਼ਸਰ ਅਤੇ ਸਟਾਫ਼ ਨਰਸਾਂ ਨੂੰ ਟਰੇਂਡ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਮਾਂ ਦਾ ਦੁੱਧ ਬੱਚੇ ਨੂੰ ਪਿਲਾਉਣ ਨਾਲ ਸਿੁਸੂ ਮੌਤ ਦਰ ਵਿੱਚ ਕਮੀ ਆਵੇਗੀ ਅਤੇ ਮਾਂ ਦੇ ਦੁੱਧ ਦੇ ਨਾਲ-ਨਾਲ ਛੇ ਮਹੀਨੇ ਬਾਅਦ ਮਾਂ ਦੇ ਦੁੱਧ ਨਾਲ ਓਪਰੀ ਆਹਾਰ ਦੇਣਾ ਨਾਲ ਬੱਚੇ ਦਾ ਸੰਪੂਰਣ ਵਿਕਾਸ ਹੁੰਦਾ ਹੈ।ਮੈਡਮ ਫਾਰੀਹਾ ਨੇ ਟਰੇਨਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੀ.ਪੀ.ਐਨ.ਆਈ ਦੁਆਰਾ ਦਿੱਤੀ ਜਾ ਰਹੀ ਇਸ ਟਰੇਨਿੰਗ ਦੇ ਦੋ ਹਿੱਸੇ ਹਨ ਜਿਸ ਵਿੱਚ ਪਹਿਲਾਂ ਬੀ.ਪੀ.ਐਨ.ਆਈ ਦੇ ਨੈਸ਼ਨਲ ਟਰੇਨਰਾਂ ਦੁਆਰਾ ਮੈਡੀਕਲ ਅਫ਼ਸਰਾਂ ਅਤੇ ਸਟਾਫ ਨੂੰ ਇਹ ਟਰੇਨਿੰਗ ਦੇ ਕੇ ਟਰੇਂਡ ਕੀਤਾ ਜਾ ਰਿਹਾ ਹੈ ਤੇ ਦੂਸਰੇ ਵਿੱਚ ਨੈਸ਼ਨਲ ਟਰੇਨਰਾਂ ਦੀ ਮੌਜੂਦਗੀ ਵਿੱਚ ਮੈਡੀਕਲ ਅਫ਼ਸਰਾਂ ਅਤੇ ਸਟਾਫ਼ ਨਰਸਾਂ ਦੁਆਰਾ ਟਰੇਨਿੰਗ ਦਿੱਤੀ ਗਈ।ਮੈਡਮ ਆਰਨਿਕਾ ਸ਼ਰਮਾ ਨੇ ਦੱਸਿਆ ਕਿ ਇਸ ਟਰੇਨਿੰਗ ਨੂੰ ਕਰਨ ਤੋਂ ਮਿਡਲ ਲੈਵਲ ਟਰੇਨਰ ਫੀਲਡ ਵਿੱਚ ਫਰੰਟਲਾਈਨ ਵਰਕਰਾਂ(ਏ.ਐਨ.ਐਮਜ਼ ਅਤੇ ਆਸ਼ਾ) ਨੂੰ ਟਰੇਨਿੰਗ ਦੇਣਗੇ ਜਿਸ ਨਾਲ ਕਿ ਮਾਂ ਦੇ ਦੁੱਧ ਚੁੰਘਾਉਣ ਨਾਲ ਮਾਂ ਅਤੇ ਬੱਚੇ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਜਾਣਕਾਰੀ ਮਿਲ ਸਕੇਗੀ।ਡਾ.ਬਲਦੇਵ ਸਿੰਘ ਸਹੋਤਾ ਸਿਵਲ ਸਰਜਨ ਮਾਨਸਾ ਨੇ ਕਿਹਾ ਕਿ ਜਲਦ ਹੀ ਇਹ ਟਰੇਨਿੰਗ ਫੀਲਡ ਵਿੱਚ ਕੰਮ ਕਰ ਰਹੀਆਂ ਏ.ਐਨ.ਐਮਜ ਅਤੇ ਆਸ਼ਾ ਵਰਕਰਾਂ ਨੂੰ ਦਿੱਤੀ ਜਾਵੇਗੀ।ਇਸ ਮੌਕੇ ਉਹਨਾਂ ਦੁਆਰਾ ਬੀ.ਪੀ.ਐਨ.ਆਈ ਤੋਂ ਆਏ ਟਰੇਨਰਾਂ ਅਤੇ ਮੈਡੀਕਲ ਅਫ਼ਸਰਾਂ ਅਤੇ ਸਟਾਫ਼ ਨਰਸਾਂ ਨੂੰ ਸਰਟੀਫਿਕੇਟ ਦਿੱਤੇ ਗਏ।
Post a Comment