ਪੰਜਾਬ ਪੱਧਰ ਦੇ ਹੋਏ ਬਾਕਸਿੰਗ ਮੁਕਾਬਲਿਆਂ ਚ ਸਮਰ ਫੀਲਡ ਸਕੂਲ ਦੇ ਦੋ ਬੱਚਿਆਂ ਨ ਚਾਂਦੀ ਦਾ ਤਮਗਾ , ਕਾਸੇ ਦਾ ਤਮਗਾ ਪ੍ਰਾਪਤ ਕੀਤਾ
Saturday, December 22, 20120 comments
ਮਾਨਸਾ 22ਦਸੰਬਰ ( ) ਪੰਜਾਬ ਪੱਧਰ ਦੇ ਹੋਏ ਬਾਕਸਿੰਗ ਮੁਕਾਬਲਿਆਂ ਵਿੱਚ ਸਥਾਨਕ ਸਮਰ ਫੀਲਡ ਸਕੂਲ, ਮਾਨਸਾ ਦੇ ਦੋ ਬੱਚਿਆਂ ਕੁਲਵਿੰਦਰ ਸਿੰਘ (ਨੋਵੀ ਜਮਾਤ) ਕੇਸ਼ਵ ਗਿਰੀ (ਗਿਆਰਵੀ ਜਮਾਤ) ਨੇ ਭਾਗ ਲਿਆ। ਜਿਸ ਵਿੱਚ ਕੁਲਵਿੰਦਰ ਸਿੰਘ ਨੇ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ ਅਤੇ ਕੇਸ਼ਵ ਗਿਰੀ ਨੇ ਕਾਸੇ ਦਾ ਤਮਗਾ ਪ੍ਰਾਪਤ ਕੀਤਾ। ਇਨ•ਾਂ ਦੋਵਾ ਬੱਚਿਆਂ ਦੀ ਸਿਲੈਕਸ਼ਨ ਨੈਸ਼ਨਲ ਪੱਧਰ ਲਈ ਲੱਗਣ ਵਾਲੇ ਕੈਂਪ ਲਈ ਹੋਈ ਹੈ। ਇਨ•ਾਂ ਵਿੱਚੋ ਕੁਲਵਿੰਦਰ ਸਿੰਘ ਪੰਜਾਬ ਵੱਲੋਂ ਨੈਸ਼ਨਲ ਖੇਡਣ ਲਈ ਜਾ ਰਿਹਾ ਹੈ। ਇਨ•ਾਂ ਦੋਵਾ ਬੱਚਿਆਂ ਨੂੰ ਸਕੂਲ ਮੈਨੇਜ਼ਮੈਟ ਕਮੇਟੀ ਵੱਲੋਂ ਵਧਾਈ ਦਿੱਤੀ ਗਈ। ਇਸ ਸਮੇ ਸਕੂਲ ਦੇ ਸਟਾਫ ਤੋ ਇਲਾਵਾ ਸਕੂਲ ਦੇ ਐਮ. ਡੀ. ਜਸਪਾਲ ਸਿੰਘ, ਪ੍ਰਿੰਸੀਪਲ ਸ਼੍ਰੀ ਮਤੀ ਹਰਵਿੰਦਰ ਕੌਰ ਅਤੇ ਵਾਇਸ ਪ੍ਰਿੰਸੀਪਲ ਮਨਦੀਪ ਸ਼ਰਮਾ ਆਦਿ ਹਾਜ਼ਰ ਸਨ।ਪ੍ਰਿੰਸੀਪਲ ਮੈਡਮ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੜ•ਾਈ ਦੇ ਨਾਲ ਨਾਲ ਸਾਨੂੰ ਖੇਡਾਂ ਵਿੱਚ ਵੀ ਵਧ ਚੜ• ਕੇ ਭਾਗ ਲੈਣਾ ਚਾਹੀਦਾ ਹੈ।

Post a Comment