ਸਰਕਾਰੀ ਸਕੂਲਾ ਨੂੰ ਗ੍ਰਾਟਾ ਦੇ ਗੱਫੇ

Saturday, December 22, 20120 comments


ਸਕੂਲ ਨੂੰ 5 ਲੱਖ 63 ਹਜਾਰ ਦੀ ਗ੍ਰਾਟ ਦਿੱਤੀ
ਸਰਦੂਲਗੜ੍ਹ 22 ਦਸੰਬਰ (ਸੁਰਜੀਤ ਸਿੰਘ ਮੋਗਾ) ਬੀਤੇ ਦਿਨੀ ਪਿੰਡ ਫੱਤਾ ਮਾਲੋਕਾ ਦੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਵਿਚ ਸਰਕਾਰ ਵੱਲੋ ਭੇਜੀ ਗਈ ਗ੍ਰਾਟ ਸ੍ਰ: ਦਿਲਰਾਜ ਸਿੰਘ ਭੂੰਦੜ ਚੇਅਰਮੈਨ ਜਿਲ੍ਹਾ ਪ੍ਰੀਸਦ ਮਾਨਸਾ ਵੱਲੋ ਸਿੱਖਿਆ ਦੇ ਵਿਕਾਸ ਤਹਿਤ ਸਕੂਲ ਦੇ ਕਮਰਿਆ ਲਈ ਪੰਜ ਲੱਖ ਤਰੇਹਠ ਹਜਾਰ ਦਾ ਚੈੱਕ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸਾਇਸ ਸੁਪਰਵਾਈਜਰ ਸਿੱਖਿਆ ਦਫਤਰ ਮਾਨਸਾ  ਦੀ ਪੂਰੀ ਟੀਮ ਪਹੁੰਚੀ। ਜਿਨ੍ਹਾ ਦਾ ਸਵਾਗਤ ਕਰਨ ਲਈ ਪਿੰਡ ਦੇ ਮੋਹਤਬਰ ਬੰਦੇ ਅਤੇ ਪੂਰਾ ਸਕੂਲ ਦਾ ਸਟਾਫ ਮੋਜੂਦ ਸਨ। ਇਸ ਗ੍ਰਾਟ ਨਾਲ ਸਕੂਲ ਦੇ ਨਵੇ ਕਮਰੇ ਬਣਾਏ ਅਤੇ ਫਰਨੀਚਰ ਆਦਿ ਲਿਆਦਾ ਜਾਵੇਗਾ। ਸ੍ਰ: ਭੂੰਦੜ ਨੇ ਸੰਬੋਧਿਨ ਕਰਦਿਆ ਕਿਹਾ ਕਿ ਉਨ੍ਹਾ ਵੱਲੋ ਵਿਕਾਸ ਦੀ ਕੋਈ ਕਸਰ ਨਹੀ ਛੱਡੀ ਜਾਵੇਗੀ, ਕਿਉਕਿ ਉਹ ਪੰਜਾਬ ਦੇ ਹਰ ਬੱਚੇ ਨੂੰ ਸਿੱਖਿਆ ਅਤੇ ਉਹਨਾ ਦੇ ਪੜਣ ਲਈ ਕਮਰੇ ਅਤੇ ਹੋਰ ਸਹੂਲਤਾ ਦੇ ਰਹੇ ਹਨ। ਉਨ੍ਹਾ ਕਿਹਾ ਜਿਨ੍ਹਾਂ ਸਾਡੇ ਤੋ ਹੋ ਸਕੇ ਅਸੀ ਵੱਧ ਤੋ ਵੱਧ ਸਕੂਲਾ ਲਈ ਗ੍ਰਾਟਾ ਦੇ ਰਹੇ ਹਾ। ਸਕੂਲ ਦੇ ਪ੍ਰਿਸੀਪਲ ਸ੍ਰ: ਹਰਿੰਦਰ ਸਿੰਘ ਭੁੱਲਰ ਨੇ ਭਾਸਣ ਦਿੰਦਿਆ ਕਿਹਾ ਕਿ ਸਾਨੂੰ ਸਿੱਖਿਆ ਦੇ ਪ੍ਰਸਾਰ ਲਈ ਹਲਕੇ ਦੇ ਆਗੂਆ ਦੇ ਸਹਿਯੋਗ ਦੀ ਲੋੜ ਹਮੇਸਾ ਰਹਿੰਦੀ ਹੈ। ਇਸ ਮੌਕੇ ਸ੍ਰ: ਹਰਭਜਨ ਸਿੰਘ ਡੀ.ਪੀ.ਈ, ਗੁਰਪਾਲ ਸਿੰਘ ਲੈਕ:, ਮਨਜੀਤ ਸਿੰਘ ਵੋਕੇਸਨਲ ਮਾਸਟਰ, ਗੁਰਸੇਵਕ ਸਿੰਘ ਪੰਜਾਬੀ ਮਾਸਟਰ ਅਤੇ ਸਰਪੰਚ ਲੀਲਾ ਸਿੰਘ, ਹਰਵੰਤ ਸਿੰਘ, ਗੁਰਤੇਜ ਸਿੰਘ ਮੈਬਰ, ਪ੍ਰਧਾਨ ਪਸਵਕ, ਰਮਸਾ ਪੀਟੀਏ ਤੇ ਵਿਦਿਆਰਥੀ ਮੌਜੂਦ ਸਨ।
ਨੋਟ- ਫੋਟੋ ਈ-ਮੇਲ ਤੋ ਪ੍ਰਾਪਤ ਕਰੋ ਜੀ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger