ਇੱਕ ਰੋਜਾ ਐਨ.ਐਸ.ਐਸ. ਕੈੱਪ ਕੀਤਾ ਆਯੋਜਿਤ

Saturday, December 22, 20120 comments

ਸਰਦੂਲਗੜ੍ਹ 22 ਦਸੰਬਰ (ਸੁਰਜੀਤ ਸਿੰਘ ਮੋਗਾ) ਪਿੰਡ ਫੱਤਾ ਮਾਲੋਕਾ ਦੇ ਸੀਨੀਅਰ ਸੰਕੈਡਰੀ ਹਾਈ ਸਕੂਲ 'ਚ ਅੱਜ ਇੱਕ ਰੋਜਾ ਐਨ.ਐਸ.ਐਸ. ਕੈੱਪ ਲਾਇਆ ਗਿਆ। ਜਿਸ ਵਿਚ ਸਕੂਲ ਦੇ ਪ੍ਰਿਸੀਪਲ ਸ: ਹਰਿੰਦਰ ਸਿੰਘ ਭੁੱਲਰ ਦੇ ਪ੍ਰੇਰਣਾ ਤਹਿਤ ਵਿਦਿਆਰਥੀਆ ਵੱਲੋ ਇਹ ਕੈੱਪ ਲਾਇਆ। ਕੈੱਪ ਅਧੀਨ ਵਿਦਿਆਰਥੀਆ ਨੇ ਪੂਰੇ ਸਕੂਲ ਦੀ ਸਫਾਈ ਅਤੇ ਨਵੇ ਪੌਦੇ ਆਦਿ ਲਗਾਏ ਗਏ। ਇਸ ਮੌਕੇ ਪ੍ਰਿਸੀਪਲ ਹਰਿੰਦਰ ਸਿੰਘ  ਭੁੱਲਰ ਨੇ ਬੱਚਿਆ ਨੂੰ ਭਾਸਣ ਦਿੰਦਿਆ ਕਿਹਾ ਕਿ ਉਨ੍ਹਾ ਨੂੰ ਪੜਾਈ ਤੋ ਇਲਾਵਾ ਹੋਰਾ ਕੰਮਾ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾ ਨੂੰ ਐਨ.ਐਸ.ਐਸ. ਵਰਗੀਆ ਸਕੀਮਾ ਵਿਚ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ, ਕਿਉਕਿ ਅਜਿਹੇ ਕੰਮਾ ਨਾਲ ਵਿਦਿਆਰਥੀਆ ਵਿਚ ਪੜਾਈ ਤੋ ਇਲਾਵਾ ਪੌਦੇ ਲਾਉਣ, ਸਾਫ-ਸੁਫਾਈ ਅਤੇ ਕੰਮ ਕਰਨ ਦੀ ਲਗਨ ਪੈਦਾ ਹੁੰਦੀ ਹੈ ਅਤੇ ਉਹ ਇੱਕ ਚੰਗਾ ਇਨਸਾਨ ਬਣਦਾ ਹੈ। ਇਸ ਦੌਰਾਨ ਸਕੂਲ ਦੇ ਅਧਿਆਪਕ ਜਿਵੇ ਪ੍ਰੋਗਰਾਮ ਅਫਸਰ ਸ੍ਰੀਮਤੀ ਸਰਿੰਦਰ ਕੌਰ ਲੈਕ: ਪੰਜਾਬੀ, ਗੁਰਪਾਲ ਸਿੰਘ ਲੈਕ:, ਹਰਭਜਨ ਸਿੰਘ ਡੀ.ਪੀ.ਈ. ਸਹਾਇਕ ਅਫਸਰ, ਮਨਜੀਤ ਸਿੰਘ ਵੋਕੇਸਨਲ ਮਾਸਟਰ, ਗੁਰਸੇਵਕ ਸਿੰਘ ਪੰਜਾਬੀ ਮਾਸਟਰ ਆਦਿ ਨੇ ਆਪਣੀਆ ਡਿਊਟੀਆ ਬੜੇ ਵਧੀਆ ਢੰਗ ਨਾਲ ਨਿਭਾਈਆ। ਮੈਡਮ ਯੋਗਿਤਾ ਜੋਸ਼ੀ ਲੈਕ: ਇੰਗਲਿਸ ਨੇ ਸਪੈਸਲ ਸਹਿਯੋਗ ਦਿੱਤਾ। ਇਹ ਐਨ.ਐਸ.ਐਸ. ਕੈਪ ਸਵੇਰੇ 9:30 ਵਜੇ ਤੋ ਲੈ ਕੇ ਤਕਰੀਬਨ 1:30 ਤੱਕ ਲਾਇਆ ਗਿਆ। 



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger