ਖੇਡਾਂ ਜਿੰਦਗੀ ਨੂੰ ਨਿਰੋਗ ਰੱਖਦੀਆਂ ਨੇ - ਸੰਸਦ ਲਿਬੜਾ
Saturday, December 22, 20120 comments
ਖੰਨਾ 22 ਦਸੰਬਰ (ਥਿੰਦ ਦਿਆਲਪੁਰੀਆ) ਨੌਜਵਾਨ ਕਿਸੇ ਕੌਮ ਦਾ ਸਰਮਾਇਆ ਹੁੰਦੇ ਹਨ ਤੇ ਖੇਡਾਂ ਦੇ ਪ੍ਰਬੰਧਕ ਤੇ ਖਿਡਾਰੀ ਵਧੀਆ ਪ੍ਰਦਰਸ਼ਨ ਕਰਕੇ ਦੇਸ਼ ਕੌਮ ਦਾ ਨਾਂਅ ਰੌਸ਼ਨ ਕਰਦੇ ਹਨ ਤੇ ਸਿਆਸੀ ਲੋਕਾਂ ਦਾ ਫਰਜ਼ ਹੈ ਕਿ ਉਹ ਖੇਡਾਂ ਕਰਵਾਉਣ ਵਾਲੇ ਪ੍ਰਬੰਧਕਾਂ ਦਾ ਆਰਥਿਕ ਮੱਦਦ ਕਰਨ ਤੇ ਉਹਨਾਂ ਉਟਾਲਾਂ ਦੇ ਯੰਗ ਸਪੋਰਟਸ ਕਲੱਬ ਨੂੰ 1 ਲਖ ਰੁਪਏ ਦੀ ਮਦਦ ਦੇਣ ਦਾ ਅਲਾਨ ਕੀਤਾ । ਇਸ; ਸਮੇਂ ਉਹਨਾ ਦੇ ਨਾਲ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਤੇ ਕਾਂਗਰਸ ਵਰਕਰ ਹਾਜ਼ਰ ਸਨ। ਅੱਜ ਹਾਕੀ ਤੇ ਵਜ਼ਨੀ ਕਬੱਡੀ ਮੈਚ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ ਰਹੇ। ਕਬੱਡੀ 60 ਕਿਲੋਗ੍ਰਾਮ ਵਿਚ ਦੀਵਾਲਾ ਦੇ ਗਭਰੂਆਂ ਬਾਜ਼ੀ ਮਾਰੀ ਜਦਕਿ ਜਗਰਾੳਂ ਦੇ ਗਭਰੂ ਦੋਇਮ ਰਹੇ। ਹਾਕੀ ਦੇ ਫਾਈਨਲ ਵਿਚ ਹਾਂਸ ਕਲਾਂ ਨੇ ਮੁਕੰਦਪੁਰ ਦ ਟੀਮ ਨੂੰ 2 ਦੇ ਮੁਕਾਬਲੇ 4 ਗੋਲ ਕਰਕੇ ਸ਼ਿਕਸ਼ਤ ੱਿਦੱਤੀ,। ਕਬੱਡੀ ਉਪਨ ਵਿਚ ਜਬਰਦਸਤ ਮੂੁਕਾਬਲੇ ਦੇਖਣ ਨੂੰ ਮਿਲੇ, ਪਰ ਸਟੇਜ ਚਲਾ ਰਹੇ ਤੇ ਮੈਚ ਦੇ ਕਮੈਂਟੇਟਰਾਂ ਵਿਚ ਤਾਲਮੇਲ ਨਾਂ ਹੋਣ ਕਰਕੇ ਪਿਆ ਰੌਲਾ ਰੱਪਾ ਦਰਸ਼ਕਾਂ ਦਾ ਮਜ਼ਾ ਕਿਰਕਿਰਾ ਕਰਦੇ ਰਹੇ। ਸਹੀ ਤਾਲਮੇਲ ਨਾਂ ਹੋਣ ਕਰਕੇ ਆ ਰਹੇ ਮਹਿਮਾਨਾ ਨੂੰ ਸਾਂਭਣ ਤੇ ਪ੍ਰਬੰਧਾਂ ਵਿਚ ਭੱਜਾਦੌੜੀ ਦਾ ਮਾਹੌਲ ਬਣਿਆ ਰਿਹਾ। ਮੈਚ ਦੇਖਣ ਆਏ ਦਰਸ਼ਕਾਂ ਨੇ ਕਲੱਬ ਤੋਂ ਕਿਨਾਰਾ ਕਰ ਗਏ ਸਟੇਜ ਸਕੱਤਰ ਦੀ ਜਬਰਦਸਤ ਘਾਟ ਮਹਿਸੂਸ ਕੀਤੀ। ਚਲ ਰਹੇ ਮੈਚਾ ਵਿਚ ਰੁਪਿੰਦਰ ਸਿੰਘ, ਅੰਤਰਰਾਸ਼ਟਰੀ ਖਿਡਾਰੀ ਲਾਡੀ , ਜੀਤੀ ਰੋਹਲੇ, ਰੈਫਰੀ ਗੇਜਾ, ਐਮ ਪੀ ਤੇ ਬੱਬੂ ਖੰਨਾ ਨੇ ਚਲ ਰਹੇ ਮੈਚਾਂ ਵਿਚ ਭਰਪੂਰ ਯੋਗਦਾਨ ਪਾਇਆ ਤੇ ਉਪਨ ਕਬੱਡੀ ਇਕ ਪਿੰਡ ਦੀ ਕਮੈਂਟਰੀ ਸੁਰਜੀਤ ਕਕਰਾਲੀ ਨੇ ਬਾਖੂਬੀ ਨਿਭਾਈ। ਇਸ ਸਮੇ ਸਕੂਲ ਦਾ ਪੜ•ਾਈ ਤੇ ਖੇਡਾਂ ਵਿਚੋਂ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਨਕਦ ਤੇ ਟ੍ਰਾਫੀਆਂ ਨਾਂਲ ਸਵਾਗਤ ਕੀਤਾ ਗਿਆ।
– ਉਟਾਂਲਾਂ ਦੇ ਖੇਡ ਮੇਲੇ ਤ ਸੰਸਦ ਮੈਂਬਰ ਲਿਬੜਾ ਸੰਬੋਧਨ ਕਰਦੇ ਹੋਏ, ਕਬੱਡੀ ਮੈਚ ਦਾ ਦ੍ਰਿਸ਼
Post a Comment