ਕੈਪਟਨ ਅਮਰਿੰਦਰ ਨੇ ਭੈਣੀ ਸਾਹਿਬ ਵਿੱਚ ਸਤਿਗੁਰੂ ਜੀ ਨੂੰ ਸ਼ਰਧਾਂਜਲੀ ਦਿੱਤੀ

Friday, December 21, 20120 comments


ਭੈਣੀ ਸਾਹਿਬ (ਲੁਧਿਆਣਾ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਧੂਰੀ ਤੋਂ ਐਮ.ਐਲ. ਤੇ ਜਨਰਲ ਸਕੱਤਰ ਅਰਵਿੰਦ ਖੰਨਾ ਦੇ ਨਾਲ ਅੱਜ ਭੈਣੀ ਸਾਹਿਬ ਸਥਿਤ ਨਾਮਧਾਰੀ ਦਰਬਾਰ ਵਿੱਚ ਸਵ. ਸਤਿਗੁਰੂ ਜਗਜੀਤ ਸਿੰਘ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ, ਜਿਨਾਂ ਦਾ ਹਾਲ ਹੀ ਵਿੱਚ ਦੇਹਾਂਤ ਹੋ ਗਿਆ ਸੀਇਸ ਮੌਕੇ ਕੈਪਟਨ ਅਮਰਿੰਦਰ ਨੇ ਸਤਿਗੁਰੂ ਜੀ ਦੀ ਪਤਨੀ ਮਾਤਾ ਚੰਦ ਕੌਰ ਤੇ ਨਾਮਧਾਰੀ ਦਰਬਾਰ ਦੇ ਮੁਖੀ ਨਿਯੁਕਤ ਕੀਤੇ ਗਏ ਸਤਿਗੁਰੂ ਜੀ ਦੇ ਭਤੀਜੇ ਠਾਕੁਰ ਉਦੈ ਸਿੰਘ ਨੂੰ ਸ਼ੋਕ ਪ੍ਰਗਟ ਕੀਤਾ ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਐਚ.ਐਸ ਹੰਸਪਾਲ ਵੀ ਮੌਜੂਦ ਰਹੇਕੈਪਟਨ ਅਮਰਿੰਦਰ ਨੇ ਨਾਮਧਾਰੀ ਦਰਬਾਰ ਨਾਲ ਆਪਣੇ ਪੁਰਾਣੇ ਸਬੰਧਾਂ ਨੂੰ ਯਾਦ ਕਰਦੇ ਕਿਹਾ ਕਿ ਉਹ ਇਥੇ ਪਹਿਲੀ ਵਾਰ ਆਪਣੇ ਪਿਤਾ ਸਵ. ਮਹਾਰਾਜਾ ਯਾਦਵਿੰਦਰ ਸਿੰਘ ਨਾਲ ਆਏ ਸਨ ਉਸ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਜੀ ਨਾਮਧਾਰੀ ਦਰਬਾਰ ਦੇ ਮੁਖੀ ਸਨਪੀ.ਸੀ.ਸੀ ਪ੍ਰਧਾਨ ਨੇ ਕਿਹਾ ਕਿ ਉਹ ਲਗਾਤਾਰ ਦਰਬਾਰ ਆਉਂਦੇ ਰਹਿੰਦੇ ਹਨ ਤੇ ਦੋ ਵਾਰ ਉਨਾਂ ਨੂੰ ਸਤਿਗੁਰੂ ਜਗਜੀਤ ਸਿੰਘ ਜੀ ਨਾਲ ਬੈਡਮਿੰਟਨ ਖੇਲਣ ਮੌਕਾ ਮਿਲਿਆਉਨਾਂ ਦੇ ਨਾਲ ਵਿਧਾਨ ਸਭਾ ਕਾਂਗਰਸ ਧਿਰ ਦੇ ਆਗੂ ਸੁਨੀਲ ਜਾਖੜ, ਅਰਵਿੰਦ ਖੰਨਾ, ਗੁਰਕੀਰਤ ਕੋਟਲੀ, ਵਿਕ੍ਰਮ ਚੌਧਰੀ, ਮਲਕੀਅਤ ਸਿੰਘ ਦਾਖਾ, ਨਵਤੇਜ ਚੀਮਾ, ਤਰਲੋਚਨ ਸੂੰਦ, ਰਜਨੀਸ਼ ਬੱਬੀ ਆਦਿ ਵੀ ਸਨ

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger