ਵਿਦੇਸ਼ਾਂ ਦੇ ਸਿੱਖ ਪੰਜਾਬ ਜਾ ਕੇ ਧਰਮ ਪ੍ਰਚਾਰ ਵਿਚ ਯੋਗਦਾਨ ਪਾਉਣ : ਸੰਤ ਦਾਦੂਵਾਲ

Friday, December 21, 20120 comments


 ਇੰਗਲੈਂਡ21 ਦਸੰਬਰ-ਪ੍ਰਸਿੱਧ ਧਰਮ ਪ੍ਰਚਾਰਕ ਅਤੇ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਦੇ ਮੁਖੀ ਸੰਤ ਬਾਬਾ ਬਲਜੀਤ ਸਿੰਘ ਜੀ ਖ਼ਾਲਸਾ ਦਾਦੂਵਾਲ ਨੇ ਇੰਗਲੈਂਡ ਵਿਖੇ 3 ਦਸੰਬਰ ਤੋਂ 23 ਦਸੰਬਰ ਤੱਕ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤਿ ਧਰਮ ਪ੍ਰਚਾਰ ਦੌਰੇ ਦੌਰਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਲੋਹ, ਲੰਦਨ ਵਿਖੇ ਗੁਰਮਤਿ ਚੇਤਨਾ ਸਮਾਗਮ ਸਜਾਏ। ਹਜ਼ਾਰਾਂ ਦੀ ਗਿਣਤੀ ਵਿੱਚ ਪੁੱਜੀਆਂ ਸਿੱਖ ਸੰਗਤਾਂ ਨਾਲ ਖਚਾਖਚ ਭਰੇ ਹੋਏ ਦੀਵਾਨ ਹਾਲ ਵਿੱਚ ਉਨ੍ਹਾਂ ਗੁਰਬਾਣੀ ਗੁਰੂ ਦੇ ਲੜ ਲੱਗਣ, ਅੰਮ੍ਰਿਤਪਾਨ ਕਰਨ, ਨਸ਼ੇ ਛੱਡਣ, ਦੇਹਧਾਰੀ ਗੁਰੂ ਡੰਮ੍ਹ ਦੇ ਤਿਆਗ, ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਆਜ਼ਾਦੀ, ਬੇਦੋਸ਼ੇ ਸਿੱਖ ਨੌਜਵਾਨਾਂ ਦੀ ਰਿਹਾਈ, ਸਰਕਾਰੀ ਜਬਰ ਦੇ ਸ਼ਿਕਾਰ ਸਿੱਖ ਪਰਿਵਾਰਾਂ ਦੀ ਮਦਦ ਲਈ ਅਤੇ ਧਰਮ ਵਿਰੋਧੀ ਲੋਕਾਂ ਵੱਲੋਂ ਸਿੱਖੀ 'ਤੇ ਚਾਰੇ ਪਾਸਿਆਂ ਤੋਂ ਹੋ ਰਹੇ ਹਮਲਿਆਂ ਪ੍ਰਤੀ ਸੁਚੇਤ ਕਰਦਿਆਂ ਸਰਬੱਤ ਦੇ ਭਲੇ ਲਈ ਸੰਗਤਾਂ ਨੂੰ ਪ੍ਰੇਰਨਾ ਕੀਤੀ । ਸੰਤ ਦਾਦੂਵਾਲ ਨੇ ਯੂ ਕੇ ਦੀਆਂ ਸਿੱਖ ਸੰਗਤਾਂ ਨੂੰ ਵਿਸ਼ੇਸ਼ ਬੇਨਤੀ ਕਰਦਿਆਂ ਕਿਹਾ ਕਿ ਉਹ ਜਦੋਂ ਵੀ ਪੰਜਾਬ ਜਾਂਦੇ ਹਨ ਤਾਂ ਆਪੋ-ਆਪਣੇ ਨਗਰਾਂ ਵਿੱਚ ਅਸ਼ਲੀਲ ਗਾਉਣ ਵਾਲੇ ਗਾਇਕਾਂ ਦੇ ਅਖਾੜੇ ਲਗਵਾਉਣ ਦੀ ਥਾਂ ਚੰਗੇ ਧਰਮ ਪ੍ਰਚਾਰਕਾਂ ਨੂੰ ਬੁਲਾ ਕੇ ਗੁਰਮਤਿ ਦੇ ਸਮਾਗਮ ਕਰਵਾਉਣ ਤਾਂ ਕਿ ਜਿੱਥੇ ਪੰਜਾਬ ਵਿੱਚ ਪਤਿਤਪੁਣੇ ਅਤੇ ਨਸ਼ਿਆਂ ਦੀ ਰੋਕਥਾਮ ਲਈ ਗੁਰਮਤਿ ਪ੍ਰਚਾਰ ਵਿੱਚ ਤੁਹਾਡਾ ਸਹਿਯੋਗ ਹੋਵੇਗਾ ਉਥੇ ਪੰਜਾਬ ਦੇ ਬਾਸ਼ਿੰਦਿਆਂ ਲਈ ਤੁਸੀਂ ਰੋਲ ਮਾਡਲ ਵੀ ਬਣ ਸਕੋਗੇ ਕਿ ਆਪਣੀ ਮਾਂ ਭੂਮੀ ਪੰਜਾਬ ਤੋਂ ਦੂਰ ਰਹਿ ਕੇ ਵੀ ਤੁਹਾਡਾ ਗੁਰੂ ਦੀ ਸਿੱਖੀ ਨਾਲ ਪਿਆਰ ਹੋਰ ਪਕੇਰਾ ਹੋਇਆ ਹੈ । ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰਕਾਂ ਅਤੇ ਸਿੱਖੀ ਦਾ ਦਰਦ ਰੱਖਣ ਵਾਲਿਆਂ ਨੂੰ ਉਸ ਵੇਲੇ ਬਹੁਤ ਅਫਸੋਸ ਹੁੰਦਾ ਹੈ ਜਦੋਂ ਵਿਦੇਸ਼ਾਂ ਤੋਂ ਪੰਜਾਬ ਵਿੱਚ ਜਾ ਕੇ ਕਈ ਵੀਰ ਥਾਂ-ਥਾਂ ਬਣੀਆਂ ਅਖੌਤੀ ਪੀਰਾਂ ਦੀਆਂ ਕਬਰਾਂ ਅਤੇ ਜਠੇਰਿਆਂ ਦੀਆਂ ਸਮਾਧਾਂ ਉਪਰ ਮੇਲੇ ਲਗਵਾ ਕੇ ਪਾਖੰਡਵਾਦ ਦੇ ਨੂੰ ਉਤਸ਼ਾਹਿਤ ਕਰਦੇ ਹਨ। ਪੰਜਾਬ ਅਤੇ ਸਿੱਖੀ ਦੇ ਭਲੇ ਲਈ ਸਭ ਨੂੰ ਆਪੋ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ । ਸੰਤ ਦਾਦੂਵਾਲ ਦੇ ਇਨ੍ਹਾਂ ਵਿਚਾਰਾਂ ਨੂੰ ਸੁਣ ਕੇ ਸੰਗਤ ਵਿੱਚ ਬੈਠੇ ਕਈ ਸਿੰਘਾਂ ਨੇ ਪ੍ਰਣ ਕੀਤਾ ਕਿ ਉਹ ਜ਼ਰੂਰ ਇਨ੍ਹਾਂ ਬਚਨਾਂ ਉਪਰ ਫੁੱਲ ਚੜ੍ਹਾਉਣਗੇ । ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਬਾਬਾ ਜੀ ਵੱਲੋਂ ਦੇਸ਼ਾਂ-ਵਿਦੇਸ਼ਾਂ ਵਿਚ ਕੀਤੇ ਧਰਮ ਪ੍ਰਚਾਰ ਲਈ ਸਿਰੋਪਾਉ ਦੀ ਬਖਸ਼ਿਸ਼ ਨਾਲ ਬਾਬਾ ਜੀ ਦਾ ਮਾਣ ਸਨਮਾਨ ਕੀਤਾ ਗਿਆ ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger