ਹਰਚਰਨ ਸਿੰਘ ਨੂੰ ਸੇਵਾ ਮੁਕਤੀ ’ਤੇ ਨਿੱਘੀ ਵਿਦਾਇਗੀ ਪਾਰਟੀ

Saturday, December 22, 20120 comments


ਸੰਗਰੂਰ, 22 ਦਸੰਬਰ (ਸੂਰਜ ਭਾਨ ਗੋਇਲ)-ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਵਿੱਚ ਵੱਖ-ਵੱਖ ਸਥਾਨਾਂ ’ਤੇ 40 ਸਾਲ ਤੋਂ ਵਧੇਰੇ ਸੇਵਾ ਨਿਭਾਉਣ ਵਾਲੇ ਸ. ਹਰਚਰਨ ਸਿੰਘ ਲਿਲੂ ਦੀ ਸੇਵਾਮੁਕਤੀ ’ਤੇ ਜ਼ਿਲ•ਾ ਲੋਕ ਸੰਪਰਕ ਦਫ਼ਤਰ, ਸੰਗਰੂਰ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਨ•ਾਂ ਨੂੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ। ਇਸ ਮੌਕੇ ਰੱਖੇ ਗਏ ਸੰਖੇਪ ਸਮਾਗਮ ਦੌਰਾਨ ਆਪਣੇ ਪੂਰੇ ਪਰਿਵਾਰ ਸਮੇਤ ਪੁੱਜੇ ਸ. ਹਰਚਰਨ ਸਿੰਘ ਲਿਲੂ ਨੇ ਵਿਭਾਗ ਵਿੱਚ ਰਹਿੰਦਿਆਂ ਵੱਖ-ਵੱਖ ਸਥਾਨਾਂ ’ਤੇ ਨਿਭਾਈਆਂ ਸੇਵਾਵਾਂ ਅਤੇ ਯਾਦਗਾਰੀ ਪਲਾਂ ਨੂੰ ਸਾਥੀਆਂ ਨਾਲ ਸਾਂਝਾ ਕੀਤਾ ਅਤੇ ਇਸ ਨੂੰ ਆਪਣੀ ਜ਼ਿੰਦਗੀ ਦਾ ਵਡਮੁੱਲਾ ਸਮਾਂ ਦੱਸਿਆ। ਜ਼ਿਲ•ਾ ਲੋਕ ਸੰਪਰਕ ਅਫ਼ਸਰ ਸ. ਪ੍ਰਭਦੀਪ ਸਿੰਘ ਨੱਥੋਵਾਲ ਅਤੇ ਸਾਥੀਆਂ ਨੇ ਉਨ•ਾਂ ਨਾਲ ਬਿਤਾਏ ਸੁਨਹਿਰੀ ਪਲਾਂ ਨੂੰ ਯਾਦ ਕਰਦਿਆਂ ਸ. ਹਰਚਰਨ ਸਿੰਘ ਲਿਲੂ ਨੂੰ ਭਵਿੱਖ ਪ੍ਰਤੀ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਯਾਦਗਾਰੀ ਚਿੰਨ ਨਾਲ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਲੋਕ ਸੰਪਰਕ ਅਫ਼ਸਰ ਸ੍ਰੀ ਰਾਜ ਕੁਮਾਰ, ਸਹਾਇਕ ਲੋਕ ਸੰਪਰਕ ਅਫ਼ਸਰ ਸ੍ਰੀਮਤੀ ਰਾਮ ਮੂਰਤੀ, ਸੀਨੀਅਰ ਸਹਾਇਕ ਸ੍ਰੀ ਭਰਤ ਭੂਸ਼ਣ, ਜੂਨੀਅਰ ਸਹਾਇਕ ਸੁਰਿੰਦਰ ਕੁਮਾਰ, ਸ੍ਰੀ ਸੰਦੀਪ ਕੁਮਾਰ, ਸ੍ਰੀਮਤੀ ਸੁਨੀਤਾ ਰਾਣੀ, ਸ੍ਰੀਮਤੀ ਅਮਨਪ੍ਰੀਤ ਕੌਰ, ਸਿਨੇਮਾ ਆਪਰੇਟਰ ਸ੍ਰੀ ਪਵਨਜੀਤ ਸ਼ਰਮਾ, ਚਾਲਕ ਜਸਪਾਲ ਚੰਦ ਅਤੇ ਕਲੀਨਰ ਸ. ਬੂਟਾ ਸਿੰਘ ਹਾਜ਼ਰ ਸਨ।

ਸ. ਹਰਚਰਨ ਸਿੰਘ ਲਿਲੂ ਨੂੰ ਵਿਦਾਇਗੀ ਪਾਰਟੀ ਮੌਕੇ ਯਾਦਗਾਰੀ ਚਿੰਨ• ਨਾਲ ਸਨਮਾਨਿਤ ਕਰਦੇ ਹੋਏ ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger