ਸੰਗਰੂਰ:22 ਦਸੰਬਰ (ਸੂਰਜ ਭਾਨ ਗੋਇਲ)- ਠਜਰਮਨੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਦਿੱਤਾ ਪਿਆਰ ਤੇ ਮਹਿਮਾਨ ਨਿਵਾਜੀ ਨੂੰ ਅਸੀਂ ਜਿੰਦਗੀ ਭਰ ਨਹੀਂ ਭੁਲਾ ਸਕਾਂਗੇ ।ੂ ਇਹ ਸ਼ਬਦ ਜਰਮਨ ਤੋਂ ਵਾਪਸ ਪਰਤੇ ਚਾਰ ਮੈਂਬਰੀ ਐਜੂਕੇਸ਼ਨਲ ਵਫਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ ਜਿਸ ਵਿੱਚ ਵਸੰਤ ਵੈਲੀ ਪਬਲਿਕ ਸਕੂਲ , ਲੱਡਾ ਦੇ ਚੇਅਰਮੈਨ ਸ੍ਰੀ ਸੰਜੇ ਗੁਪਤਾ , ਲੇਖਕ ਯਾਦਵਿੰਦਰ ਸਿੱਧੂ , ਸ੍ਰੀਮਤੀ ਰਤਨ ਗੁਪਤਾ ਤੇ ਪਰਮਜੀਤ ਕੌਰ ਸ਼ਾਮਲ ਸਨ । ਸੋਸਾਇਟੀ ਫਾਰ ਪੀਸ ਦੇ ਯਤਨਾਂ ਸਦਕਾ ਵਸੰਤ ਵੈਲੀ ਪਬਲਿਕ ਸਕੂਲ, ਲੱਡਾ (ਸੰਗਰੂਰ) ਦਾ ਜਾਦੇ ਜਿਮਨੇਜੀਅਮ (ਸੈਕੰਡਰੀ ਸਕੂਲ), ਜਰਮਨੀ ਨਾਲ ਇੱਕ ਦੋਸਤਾਨਾ ਅਤੇ ਸਭਿਆਚਾਰਕ ਤਬਾਦਲਾ ਸਮਝੌਤਾ ਕਲਮਬੱਧ ਹੋਇਆ ਹੈ ਜਿਸ ਅਧੀਨ ਦੋਹਾਂ ਸਕੂਲਾਂ ਦੇ ਬੱਚੇ ਮਿਲਕੇ ਕਿਸੇ ਪ੍ਰੋਜੈਕਟ ਤੇ ਕੰਮ ਕਰਿਆ ਕਰਨਗੇ ਤੇ ਹਰ ਸਾਲ ਭਾਰਤੀ ਵਿਦਿਆਰਥੀ ਪੰਦਰਾਂ ਦਿਨ ਲਈ ਜਰਮਨ ਜਾਣਗੇ ਤੇ ਜਰਮਨ ਵਿਦਿਆਰਥੀ ਭਾਰਤ ਆਉਣਗੇ ।ਇਸੇ ਸਾਲ ਅਕਤੂਬਰ ਵਿੱਚ ਜਾਦੇ ਜਿਮਨੇਜੀਅਮ ਦੇ ਪ੍ਰਿੰਸੀਪਲ ਮਿਸਟਰ ਗੁੰਟਰ ਮਾਰਟਿਨ , ਮੈਥ ਅਧਿਆਪਕ ਮਿਸ਼ੇਲ ਰੈਟਬਰਗ , ਮਿਸਟਰ ਐਡਵਿਨ ਵਿੱਟ ਤੇ ਕਲਾ ਅਧਿਆਪਕਾ ਰੈਫਸਲਕੀ ਸਿਗਰਿਡ ਪੰਜਾਬ ਦੇ ਦੌਰੇ ਤੇ ਆਏ ਸਨ ਤੇ ਉਹ ਸਮਝੌਤਾ ਕਲਮਬੱਧ ਕਰ ਕੇ ਗਏ ਸਨ । ਜਰਮਨ ਪਹੁੰਚਣ ਤੇ ਭਾਰਤੀ ਵਫਦ ਦਾ ਜਾਦੇ ਦੇ ਬੁਰਗਰ ਮਾਸਟਰ ਮਿਸਟਰ ਹੈਨਿੰਗ ਕਾਰਸ ਵਲੋਂ ਸਵਾਗਤ ਕੀਤਾ ਗਿਆ ਤੇ ਉਹਨਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਮੇਰੇ ਇਲਾਕੇ ਦੇ ਸਕੂਲ ਨੇ ਭਾਰਤੀ ਸਕੂਲ ਨਾਲ ਆਪਸੀ ਦੋਸਤਾਨਾ ਸਬੰਧ ਬਣਾਏ ਹਨ । ਮੈਨੂੰ ਆਸ ਹੈ ਇਹ ਸਬੰਧ ਹੋਰ ਮਜਬੂਤ ਹੋਣਗੇ । ਉਹਨਾਂ ਨਾਲ ਗੱਲਬਾਤ ਕਰਦਿਆਂ ਯਾਦਵਿੰਦਰ ਸਿੱਧੂ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੋਵੇਗੀ ਕਿ ਇਹ ਸਬੰਧ ਸਿੱਖਿਆ ਦੇ ਖੇਤਰ ਵਿੱਚ ਹੀ ਨਹੀਂ ਸਗੋਂ ਸਭਿਆਚਾਰਕ ਅਤੇ ਸਨਅਤ ਖੇਤਰ ਵਿੱਚ ਵੀ ਕਾਇਮ ਕਰੀਏ । ਅਗਲੇ ਸਾਲ ਭਾਰਤ ਆ ਰਹੇ ਵਿਦਿਆਰਥੀਆਂ ਨੇ ਵਫਦ ਨਾਲ ਗਲਬਾਤ ਕਰਦਿਆਂ ਬੜੇ ਹੀ ਗੰਭੀਰ ਸਵਾਲ ਪੁੱਛੇ । ਉਹਨਾਂ ਭਾਰਤੀ ਰਾਜਨੀਤੀ , ਸਿਖਿਆ ਤੇ ਸਭਿਆਚਾਰ ਨਾਲ ਸਬੰਧਿਤ ਵਧੇਰੇ ਪ੍ਰਸ਼ਨ ਕੀਤੇ । ਉਹਨਾਂ ਅੰਦਰ ਭਾਰਤੀ ਸਭਿਆਚਾਰ ਨੂੰ ਜਾਨਣ ਦੀ ਇੱਛਾ ਬੜੀ ਤੀਬਰ ਸੀ ।ਭਾਰਤੀ ਖਾਣਿਆਂ ਵਿੱਚ ਉਹਨਾਂ ਬੜੀ ਦਿਲਚਸਪੀ ਦਿਖਾਈ ਤੇ ਦੱਸਿਆ ਕਿ ਉਹ ਭਾਰਤੀ ਖਾਣੇ ਬਣਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ । ਸਕੂਲਾਂ ਬਾਰੇ ਗੱਲਬਾਤ ਕਰਦਿਆ ਉਹਨਾਂ ਦੱਸਿਆ ਕਿ ਸਾਰੇ ਸਰਕਾਰੀ ਸਕੂਲ ਹਨ। ਪੰਜਵੀ ਕਲਾਸ ਤੋਂ ਬਾਅਦ ਹੁਸ਼ਿਆਰ ਬੱਚਿਆਂ ਨੂੰ ਜਿਮਨੇਜੀਅਮ ਵਿੱਚ ਦਾਖਲਾ ਮਿਲ ਜਾਂਦਾ ਹੈ ਕਿਉਕਿ ਇਹਨਾਂ ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਉ¤ਚਾ ਹੈ ।ਹਰ ਸਕੂਲ ਵਿੱਚ ਉ¤ਚ ਪਾਏ ਦੀਆਂ ਸਾਇੰਸ ਲੈਬਾਂ , ਲਾਇਬਰੇਰੀ ,ਮਿਊਜਿਕ ਰੂਮ , ਮੀਟਿੰਗ ਹਾਲ ਤੇ ਕਿਚਨ ਹੈ । ਪ੍ਰਿੰਸੀਪਲ ਤੇ ਵਾਈਸ ਪ੍ਰਿੰਸੀਪਲ ਦੇ ਆਧੁਨਿਕ ਸਹੂਲਤਾਂ ਵਾਲੇ ਦਫਤਰ ਹਨ ।ਉਹਨਾਂ ਦੇ ਆਪੋ ਆਪਣੇ ਸੈਕਟਰੀ ਹਨ । ਅਧਿਆਪਕ ਵੱਧ ਤੋਂ ਵੱਧ ਟੀਚਿੰਗ ਏਡ ਦੀ ਵਰਤੋਂ ਕਰਦੇ ਹਨ । ਸਕੂਲਾਂ ਵਿੱਚ ਵਰਦੀ ਜਰੂਰੀ ਨਹੀਂ । ਬੱਚੇ ਆਪਣੀ ਮਨਮਰਜ਼ੀ ਦੇ ਕੱਪੜੇ ਪਹਿਨ ਕੇ ਆਉਂਦੇ ਹਨ । ਗੱਲਬਾਤ ਕਰਦਿਆਂ ਯਾਦਵਿੰਦਰ ਸਿੱਧੂ ਨੇ ਦੱਸਿਆਕਿ ਜਰਮਨ ਲੋਕਾਂ ਦੀ ਸਫਲਤਾ ਦਾ ਰਾਜ ਉਹਨਾਂ ਦਾ ਅਨੁਸ਼ਾਸ਼ਨ ਹੈ । ਉਹ ਸਮੇਂ ਦੇ ਬੜੇ ਪਾਬੰਦ ਹਨ ।ਇਹ ਭਾਵਨਾ ਹਰ ਉਮਰ ਵਿੱਚ ਵੇਖਣ ਨੂੰ ਮਿਲਦੀ ਹੈ ਚਾਹੇ ਉਹ ਵਿਦਿਆਰਥੀ ਹੈ , ਚਾਹੇ ਅਧਿਆਪਕ ।ਵਫਦ ਨੇ ਬਰਿਮਨ,ਹਮਬਰਗ ਤੇ ਬਰਲਿਨ ਦੀਆਂ ਦੇਖਣਯੋਗ ਥਾਵਾਂ ਦੀ ਯਾਤਰਾ ਵੀ ਕੀਤੀ ।


Post a Comment