ਲੁਧਿਆਣਾ 21 ਦਸੰਬਰ ( ਸਤਪਾਲ ਸੋਨ ) ਨਾਮਧਾਰੀ ਸੰਪ੍ਰਦਾਇ ਦੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਦੋ ਹਿ¤ਸੀਆਂ ਵਿ¤ਚ ਵੰਡੇ ਨਾਮਧਾਰੀ ਸਮਾਜ ਵਿ¤ਚ ਉਸ ਸਮੇਂ ਹੋਰ ਪਾੜਾ ਵਧ ਗਿਆ ਜਦੋਂ ਠਾਕੁਰ ਦਲੀਪ ਸਿੰਘ ਦੀ ਅਗਵਾਈ ਹੇਠ ਹਰਿਆਣਾ ਦੇ ਸਿਰਸਾ ਸ਼ਹਿਰ ਸਥਿਤ ਜੀਵਨ ਨਗਰ ਵਿ¤ਖੇ ਇੰਟਰਨੈਸ਼ਨਲ ਨਾਮਧਾਰੀ ਸੰਗਤ ਨੇ ਵ¤ਖਰੇ ਤੋਰ ਤੇ ਸਤਿਗੁਰੂ ਜਗਜੀਤ ਸਿੰਘ ਨੂੰ ਸ਼ਰਧਾ ਸੁਮਨ ਅਰਪਣ ਕਰਨ ਲਈ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ। ਇੰਟਰਨੈਸ਼ਨਲ ਨਾਮਧਾਰੀ ਸੰਗਤ ਦੇ ਪ੍ਰਧਾਨ ਨਵਤੇਜ ਸਿੰਘ ਤੇ ਹੋਰ ਆਗੂਆਂ ਨੇ ਦੁਖ ਭਰੇ ਹਿਰਦੈ ਨਾਲ ਕਿਹਾ ਕਿ ਨਾਮਧਾਰੀ ਸੰਗਤ ਨੂੰ ਦੋਫਾੜ ਕਰਨ ਵਾਲਿਆਂ ਤਾਕਤਾਂ ਨੇ ਬੇਬੇ ਦਲੀਪ ਕੋਰ ਤੇ ਉਹਨਾਂ ਦੇ ਵ¤ਡੇ ਸ¤ਪੁਤਰ ਠਾਕੁਰ ਦਲੀਪ ਸਿੰਘ ਜੀ ਅਤੇ ਦੇਸ਼ ਵਿਦੇਸ਼ ਦੀਆਂ ਹਜਾਰਾਂ ਸੰਗਤਾ ਨੂੰ ਸਤਿਗੁਰੂ ਜਗਜੀਤ ਸਿੰਘ ਜੀ ਦੇ ਅੰਤਿਮ ਦਰਸ਼ਨਾਂ ਤੋਂ ਵਾਂਝੇ ਕਰਕੇ ਕੌਮ ਨੂੰ ਦੋਫਾੜ ਕਰ ਦਿਤਾ ਹੈ। ਸਤਿਗੁਰੂ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਸੰਗਤ ਨੇ ਨਾਮਧਾਰੀ ਸਮਾਜ ਨੂੰ ਦੋਫਾੜ ਨਾ ਹੋਣ ਦੇ ਅਨੇਕ ਉਪਰਾਲੇ ਕੀਤੇ ਪਰ ਕੁ¤ਝ ਸਵਾਰਥੀ ਕਿਸਮ ਦੇ ਲੋਕਾਂ ਨੇ ਅਖੀਰ ਸੰਪ੍ਰਦਾਇ ਨੂੰ ਦੋਫਾੜ ਕਰ ਹੀ ਦਿ¤ਤਾ। ਤੇ ਠਾਕੁਰ ਦਲੀਪ ਸਿੰਘ ਅਤੇ ਉਹਨਾਂ ਦੀ ਮਾਤਾ ਨੂੰ ਸਤਿਗੁਰੂ ਜਗਜੀਤ ਸਿੰਘ ਜੀ ਦੇ ਅੰਤਿਮ ਦਰਸ਼ਨਾਂ ਤੋਂ ਵਾਂਝੇ ਕਰਨ ਤੋਂ ਬਾਅਦ ਸ਼ਰਧਾਂਜਲੀ ਸਮਾਗਮ ਵਿ¤ਚ ਵੀ ਸ਼ਾਮਲ ਹੋਣ ਤੋਂ ਰੋਕਣ ਲਈ ਖਾਕੀ ਵਰਦੀ ਦਾ ਸਹਾਰਾ ਲੈ ਕੇ ਠਾਕੁਰ ਦਲੀਪ ਸਿੰਘ ਅਤੇ ਇੰਟਰਨੈਸ਼ਨਲ ਨਾਮਧਾਰੀ ਸੰਗਤ ਦੇ ਅ¤ਦੁਦੇਦਾਰਾਂ ਨੂੰ ਖ¤ੁਲੇ ਤੋਰ ਤੇ ਧਮਕੀਆ ਦੇ ਕੇ ਭੈਣੀ ਸਾਹਿਬ ਵਿਖੇ ਹੋਣ ਵਾਲੇ ਸ਼ਰਧਾਂਜਲੀ ਸਮਾਗਮ ਤੋਂ ਦੂਰ ਰਹਿਣ ਦੀਆਂ ਹਿਦਾਇਤਾਂ ਕਰਵਾਇਆ। ਜਿਸ ਤੋਂ ਮਜਬੂਰ ਹੋ ਕੇ ਨਾਮਧਾਰੀ ਸੰਗਤ ਨੇ ਸਿਰਸਾ ਵਿ¤ਖੇ ਠਾਕੁਰ ਦਲੀਪ ਸਿੰਘ ਜੀ ਦੀ ਅਗਵਾਈ ਹੇਠ ਵ¤ਖਰੇ ਤੋਰ ਤੇ ਸਤਿਗੁਰੂ ਜਗਜੀਤ ਸਿੰਘ ਨੂੰ ਸ਼ਰਧਾ ਦੇ ਫੁ¤ਲ ਭੇਂਟ ਕਰਨ ਲਈ ਸਮਾਗਮ ਆਯੋਜਿਤ ਕਰਨਾ ਪਿਆ।
Post a Comment