22 ਦਸੰਬਰ ਤੋ 31 ਦਸੰਬਰ 2012 ਤੱਕ ਗੌਰਮਿੰਟ ਕਾਲਜ਼ ਫਾਰ ਗਰਲਜ਼ ਵਿਖੇ ਐਨ.ਸੀ.ਸੀ. ਟਰੇਨਿੰਗ ਕੈਂਪ ਲਗਾਇਆ ਜਾਵੇਗਾ-- ਕਰਨਲ ਅਸ਼ਵਨੀ ਕੁਮਾਰ

Friday, December 21, 20120 comments


ਲੁਧਿਆਣਾ, 21 ਦਸੰਬਰ( ਸਤਪਾਲ ਸੋਨ )ਥ੍ਰੀ ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਵੱਲੋਂ 22 ਦਸੰਬਰ ਤੋ 31 ਦਸੰਬਰ 2012 ਤੱਕ ਗੌਰਮਿੰਟ ਕਾਲਜ਼ ਫਾਰ ਗਰਲਜ਼ ਵਿਖੇ ਐਨ.ਸੀ.ਸੀ. ਟਰੇਨਿੰਗ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਕਰਨਲ ਅਸ਼ਵਨੀ ਕੁਮਾਰ ਕਮਾਂਡੈਂਟ ਆਫਿਸਰ ਥ੍ਰੀ ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਨੇ ਦਿੰਦਿਆ ਦੱਸਿਆ ਕਿ ਇਸ 10 ਦਿਨਾਂ ਟਰੇਨਿੰਗ ਕੈਂਪ ਵਿੱਚ 19 ਵੱਖ-ਵੱਖ ਕਾਲਜ਼ਾਂ ਦੀਆਂ 400 ਤੋਂ ਵਧੇਰੇ ਐਨ.ਸੀ.ਸੀ. ਦੀਆਂ ਲੜਕੀਆਂ ਭਾਗ ਲੈਣਗੀਆਂ। ਉਹਨਾਂ ਦੱਸਿਆ ਕਿ ਇਸ ਟਰੇਨਿੰਗ ਕੈਂਪ ਵਿੱਚ ਲੜਕੀਆਂ ਵਿੱਚ ਕਮਾਂਡਰਸ਼ਿਪ, ਕੌਮੀ ਏਕਤਾ, ਟੀਮ ਵਿੱਚ ਮਿਲਵਰਤਨ ਦੀ ਭਾਵਨਾ ਅਤੇ ਅਨੁਸ਼ਾਸ਼ਨ ਦੀ ਭਾਵਨਾ ਪੈਦਾ ਕਰਨ ਦੀ ਟਰੇਨਿੰਗ ਦਿੱਤੀ ਜਾਵੇਗੀ। ਉਹਨਾਂ ਦੱਸਿਆ ਇਹ ਟਰੇਨਿੰਗ ਪ੍ਰਾਪਤ ਕਰਕੇ ਲੜਕੀਆਂ ਵਿੱਚ ਆਤਮ ਵਿਸ਼ਵਾਸ਼ ਦੀ ਭਾਵਨਾ ਮਜਬੂਤ ਹੋਵੇਗੀ। ਉਹਨਾਂ ਦੱਸਿਆ ਕਿ ਟਰੇਨਿੰਗ ਉਪਰੰਤ ਐਨ.ਸੀ.ਸੀ. ਦੀਆਂ ਇਹ ਲੜਕੀਆਂ ਕਿਸੇ ਵੀ ਕਿਸਮ ਦੀ ਹਿੰਸਾਂ ਜਾਂ ਰੋਜ਼ਾਨਾਂ ਦੀ ਜਿੰਦਗੀ ਵਿੱਚ ਹੁੰਦੀਆਂ ਛੇੜ-ਛਾੜ ਦੀਆਂ ਘਟਨਾਵਾਂ ਦਾ ਉਹ ਚੰਗੀ ਤਰ•ਾਂ ਮੁਕਾਬਲਾ ਕਰਨ ਦੇ ਸਮਰੱਥ ਹੋਣਗੀਆਂ। ਇਸ ਤੋ ਇਲਾਵਾ ਇਹ ਟਰੇਨਿੰਗ ਇਹਨਾਂ ਲੜਕੀਆਂ ਦੇ ਫੌਜ਼ ਵਿੱਚ ਭਰਤੀ ਹੋਣ ਵਿੱਚ ਵੀ ਸਹਾਈ ਹੋਵੇਗੀ, ਕਿਉਕਿ ਇਹਨਾਂ ਨੂੰ ਟਰੇਨਿੰਗ ਦੌਰਾਨ ਹਥਿਆਰਾਂ ਚਲਾਉਣ ਦੀ ਟਰੇਨਿੰਗ, ਡ੍ਰਿਲ, ਮੈਪ ਰੀਡਿੰਗ ਆਦਿ ਵਿਸ਼ਿਆਂ ਤੇ ਵੀ ਟਰੇਨਿੰਗ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕਈ ਮਹੱਤਵਪੂਰਨ ਵਿਸ਼ਿਆਂ ਤੇ ਰੋਜਾਨਾਂ ਲੈਕਚਰ ਵੀ ਹੋਣਗੇ। ਉਹਨਾਂ ਦੱਸਿਆ ਕਿ ਇਹ ਟਰੇਨਿੰਗ ਲੜਕੀਆਂ ਦਾ ਸਰਬ-ਪੱਖੀ ਵਿਕਾਸ ਕਰਨ ਵਿੱਚ ਵੀ ਸਹਾਈ ਸਿੱਧ ਹੋਵੇਗਾ। ਉਹਨਾਂ ਕਾਲਜ਼ ਦੀ ਪ੍ਰਿੰਸੀਪਲ ਸ੍ਰੀਮਤੀ ਗੁਰਮਿੰਦਰ ਕੌਰ ਦਾ ਕਾਲਜ਼ ਦੇ ਕੈਂਪਸ ਵਿੱਚ ਕੈਂਪ ਲਗਾਉਣ ਲਈ ਸਹਿਯੋਗ ਦੇਣ ਦਾ ਧੰਨਵਾਦ ਕੀਤਾ।

 



ਅਟੈਚ ਫੋਟੋ:- ਕਰਨਲ ਅਸ਼ਵਨੀ ਕੁਮਾਰ ਕਮਾਂਡੈਂਟ ਥ੍ਰੀ ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ.


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger