ਸੰਗਰੂਰ, 9 ਜਨਵਰੀ (ਸੂਰਜ ਭਾਨ ਗੋਇਲ)-‘‘ਬਤੌਰ ਪ੍ਰਸਾਸ਼ਕ ਜਾਂ ਅਧਿਕਾਰੀ ਜ਼ਿਲ•ਾ ਸੰਗਰੂਰ ਵਿੱਚ ਬਿਤਾਇਆ ਸਮਾਂ ਅਤੇ ਇਥੋਂ ਦੇ ਵਾਸੀਆਂ ਵੱਲੋਂ ਮਿਲਿਆ ਬੇਅਥਾਹ ਪਿਆਰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।’’ ਇਹ ਵਿਚਾਰ ਡਾ. ਇੰਦੂ ਮਲਹੋਤਰਾ, ਡਿਪਟੀ ਕਮਿਸ਼ਨਰ ਬਰਨਾਲਾ ਨੇ ਅੱਜ ਸਥਾਨਕ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਉਨ•ਾਂ ਲਈ ਰੱਖੇ ਗਏ ਵਿਦਾਇਗੀ ਪਾਰਟੀ ਸਮਾਰੋਹ ਦੌਰਾਨ ਪ੍ਰਗਟ ਕੀਤੇ। ਜ਼ਿਕਰਯੋਗ ਹੈ ਕਿ ਡਾ. ਇੰਦੂ ਮਲਹੋਤਰਾ ਬਰਨਾਲਾ ਵਿਖੇ ਬਤੌਰ ਡਿਪਟੀ ਕਮਿਸ਼ਨਰ ਅਹੁਦਾ ਸੰਭਾਲਣ ਤੋਂ ਪਹਿਲਾਂ ਇਥੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਜੋਂ ਸੇਵਾ ਨਿਭਾਅ ਰਹੇ ਸਨ। ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਦੀ ਅਗਵਾਈ ਵਿੱਚ ਦਿੱਤੀ ਗਈ ਵਿਦਾਇਗੀ ਪਾਰਟੀ ਦੌਰਾਨ ਉਨ•ਾਂ ਬੇਹੱਦ ਭਾਵੁਕ ਸ਼ਬਦਾਂ ਨਾਲ ਆਪਣੇ ਜੀਵਨ ਦੇ ਬਿਤਾਏ ਵਡਮੁੱਲੇ ਸਮੇਂ ਅਤੇ ਯਾਦਾਂ ਨੂੰ ਸਮੂਹ ਹਾਜ਼ਰੀਨ ਨਾਲ ਯਾਦ ਕੀਤਾ ਅਤੇ ਇਸ ਸਮੇਂ ਨੂੰ ਕਦੇ ਨਾ ਭੁੱਲਣ ਵਾਲਾ ਕਰਾਰ ਦਿੱਤਾ। ਉਨ•ਾਂ ਕਿਹਾ ਕਿ ਉਨ•ਾਂ ਜ਼ਿਲ•ਾ ਸੰਗਰੂਰ ਵਿੱਚ ਪਹਿਲੀ ਵਾਰ ਸਾਲ 1993 ਵਿੱਚ ਬਤੌਰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਵਜੋਂ ਅਹੁਦਾ ਸੰਭਾਲਿਆ ਸੀ। ਉਸ ਵੇਲੇ ਤੋਂ ਹੀ ਉਨ•ਾਂ ਦਾ ਇਸ ਜ਼ਿਲ•ੇ ਨਾਲ ਅਜਿਹਾ ਲਗਾਅ ਪਿਆ, ਜੋ ਹੋਰ ਕਿਤੇ ਨਾ ਪੈ ਸਕਿਆ। ਉਨ•ਾਂ ਕਿਹਾ ਕਿ ਉਨ•ਾਂ ਨੇ ਆਪਣੀ 20 ਸਾਲ ਦੀ ਸਰਕਾਰੀ ਸੇਵਾ ਦੇ 15 ਸਾਲ ਤੋਂ ਵਧੇਰੇ ਇਸ ਜ਼ਿਲ•ੇ ਵਿੱਚ ਬਿਤਾਏ, ਜੋ ਕਿ ਉਹ ਇੱਕ ਪ੍ਰਾਪਤੀ ਵਜੋਂ ਦੇਖਦੇ ਹਨ। ਉਨ•ਾਂ ਭਰੋਸਾ ਪ੍ਰਗਟਾਇਆ ਕਿ ਭਵਿੱਖ ਵਿੱਚ ਉਹ ਚਾਹੇ ਜਿੱਥੇ ਵੀ ਅਤੇ ਜਿਸ ਕਿਸੇ ਵੀ ਅਹੁਦੇ ’ਤੇ ਸੇਵਾ ਨਿਭਾਉਂਦੇ ਹੋਣ ਪਰ ਜ਼ਿਲ•ਾ ਸੰਗਰੂਰ ਅਤੇ ਇਥੋਂ ਦੇ ਬਾਸ਼ਿੰਦਿਆਂ ਦੇ ਦੁੱਖ ਸੁੱਖ ਵਿੱਚ ਹਮੇਸ਼ਾਂ ਸ਼ਰੀਕ ਹੁੰਦੇ ਰਹਿਣਗੇ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਨੇ ਡਾ. ਇੰਦੂ ਮਲਹੋਤਰਾ ਨੂੰ ਆਈ. ਏ. ਐ¤ਸ. ਵਜੋਂ ਤਰੱਕੀ ਮਿਲਣ ਅਤੇ ਜ਼ਿਲ•ਾ ਬਰਨਾਲਾ ਦਾ ਡਿਪਟੀ ਕਮਿਸ਼ਨਰ ਲੱਗਣ ’ਤੇ ਪੂਰੇ ਜ਼ਿਲ•ਾ ਪ੍ਰਸਾਸ਼ਨ ਵੱਲੋਂ ਮੁਬਾਰਕਾਂ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ। ਸ੍ਰੀ ਰਾਹੁਲ ਨੇ ਡਾ. ਇੰਦੂ ਮਲਹੋਤਰਾ ਵੱਲੋਂ ਜ਼ਿਲ•ਾ ਸੰਗਰੂਰ ਲਈ ਦਿੱਤੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਐ¤ਸ. ਡੀ. ਐ¤ਮ. ਸ. ਗੁਰਪ੍ਰੀਤ ਸਿੰਘ ਥਿੰਦ ਨੇ ਸਮੂਹ ਜ਼ਿਲ•ਾ ਪ੍ਰਸਾਸ਼ਨ ਵੱਲੋਂ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ। ਜ਼ਿਲ•ਾ ਮਾਲ ਅਫ਼ਸਰ ਸ੍ਰੀ ਸਤਿੰਦਰ ਖੇੜਾ ਅਤੇ ਸ. ਅਮਰਜੀਤ ਸਿੰਘ ਨਿਰਮਾਣ ਨੇ ਗੀਤ ਗਾ ਕੇ ਆਪਣੀ ਹਾਜ਼ਰੀ ਲਗਵਾਈ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਸਰਾਜ ਅਹਿਮਦ ਨੇ ਵੀ ਸੰਬੋਧਨ ਕੀਤਾ। ਸਮਾਗਮ ਦੇ ਅੰਤ ਵਿੱਚ ਡਾ. ਇੰਦੂ ਮਲਹੋਤਰਾ ਨੂੰ ਜ਼ਿਲ•ਾ ਪ੍ਰਸਾਸ਼ਨ ਵੱਲੋਂ ਇੱਕ ਯਾਦਗਾਰੀ ਚਿੰਨ ਨਾਲ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਹਾਇਕ ਕਮਿਸ਼ਨਰ (ਜਨਰਲ) ਇਸ਼ੀ ਸਿੰਘਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Post a Comment