ਲੁਧਿਆਣਾ(ਸਤਪਾਲ ਸੋਨੀ )ਏਸ਼ੀਅਨ ਕਲੱਬ ਦੇ ਪ੍ਰਬੰਧ ਨਿਰਦੇਸ਼ਕ ਸੁੱਖਮਿੰਦਰ ਸਿੰਘ ਦੀ ਮਾਤਾ ਸ਼੍ਰੀਮਤੀ ਸੰਤੋਸ਼ ਦੀ
ਦੂਸਰੀ ਬਰਸੀ ਵਿਕਲਾਂਗ ਅਤੇ ਨੇਤਰਹੀਨ ਬਚਿੱਆਂ ਦੇ ਨਾਲ ਵੋਕੇਸ਼ਨਲ ਰਿਹੈਬੀਲੇਸ਼ਨ ਟ੍ਰੇਨਿੰਗ ਸੈਂਟਰ ਹੰਬੜਾਂ ਰੋਡ
ਵਿੱਖੇ ਮਨਾਈ ।ਇਸ ਮੌਕੇ ਏਸ਼ੀਅਨ ਕਲੱਬ ਵਲੋਂ ਸਾਲ 2012 ਵਿੱਚ ਪਹਿਲੇ ਸਥਾਨ ਤੇ ਆਉਣ ਵਾਲੇ ਬਚਿੱਆਂ ਨੂੰ ਟਰਾਫੀਆਂ,ਸਕੂਲ ਵਰਦੀਆਂ,ਬੂਟ ਅਤੇ ਜੁਰਾਬਾਂ ਆਦਿ ਵੰਡੀਆਂ ਗਈਆਂ ।ਬਚਿੱਆਂ ਵਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ।ਇਸ ਤੌਂ ਇਲਾਵਾ ਬਚਿੱਆਂ ਵਿੱਚ ਬਿਸਕੁੱਟ ਅਤੇ ਟਾਫੀਆਂ ਆਦਿ ਵੀ ਵੰਡੇ ਗਏ ।ਇਸ ਮੌਕੇ ਪੰਜਾਬੀ ਫਿਲਮਾਂ ਦੀ ਆਦਾਕਾਰ ਪੂਨਮ ਸੂਦ ਕੱਲਬ ਦੇ ਪੈਟਰਨ ਅਸ਼ੋਕ ਧੀਰ,ਲੁਧਿਆਣਾ ਸੀਟੀਜ਼ਨ ਕੌਂਸਲ ਦੇ ਚੈਅਰਮੇਨਦਰਸ਼ਨ ਅਰੋੜਾ ,ਰਾਕੇਸ਼ ਕਪੂਰ,ਪੰਡਿਤ ਰਾਜਨ ਸ਼ਰਮਾ,ਗਲੋਬ ਪੋਲੀਮਰਸ ਦੇ ਗਲੋਬ ਬਤਰਾ,ਆਧਾਰ ਦੇ ਰਵੀਨੰਦਨ ਸ਼ਰਮਾ, ਸੰਜੀਵ ਸ਼ਰਮਾ ,ਸ਼੍ਰੀਮਤੀ ਸਤਵੰਤ ਕੌਰ,ਅਮਿਤ ਸੌਂਧੀ ਆਦਿ ਮੁੱਖ ਤੌਰ ਤੇ ਪਹੁੰਚੇ ।ਏਸ਼ੀਅਨ ਕਲੱਬ ਦੇ ਪ੍ਰਬੰਧ ਨਿਰਦੇਸ਼ਕ ਸੁੱਖਮਿੰਦਰ ਸਿੰਘ ਨੇ ਸ਼੍ਰੀਮਤੀ ਸੰਤੋਸ਼ ਜੀ ਦੀ ਬਰਸੀ ਮੌਕੇ ਪਹੁੰਚਣ ਤੇ ਸਾਰਿਆਂ ਦਾ ਧੰਨਵਾਦ ਕੀਤਾ ।
Post a Comment