ਲੁਧਿਆਣਾ (ਸਤਪਾਲ ਸੋਨੀ) ਡਰੀਮ ਲੈਂਡ,ਹੈਬੋਵਾਲ ਕਲਾਂ ਵਾਸੀ ਸੋਨਲ ਦੀ ਸ਼ਿਕਾਇਤ ਤੇ ਵੂਮੈਨ ਸੈਲ ਦੀ ਪੁਲਿਸ ਨੇ ਦਹੇਜ ਦੇ ਲਈ ਤੰਗ ਕਰਨ ਵਾਲੇ ਹਿਤੇਸ਼ ਵਾਸੀ ਚਾਵਲ ਬਾਜ਼ਾਰ ਤੇ ਮਾਮਲਾ ਦਰਜ ਕੀਤਾ ਹੈ । ਸੋਨਲ ਦਾ ਕਹਿਨਾ ਹੈ ਕਿ 5 ਸਾਲ ਪਹਿਲਾਂ ਉਸ ਦੀ ਸ਼ਾਦੀ ਹਿਤੇਸ਼ ਦੇ ਨਾਲ ਹੋਈ ਸੀ, ਸ਼ਾਦੀ ਤੋਂ ਥੋੜੀ ਦੇਰ ਬਾਦ ਹੀ ਹਿਤੇਸ਼ ਉਸ ਨੂੰ ਦਹੇਜ ਲਈ ਤੰਗ ਕਰਨ ਲਗ ਪਿਆ ਅਤੇ ਕਈ ਵਾਰੀ ਉਸ ਨਾਲ ਕੁੱਟ-ਮਾਰ ਵੀ ਕੀਤੀ ।ਇਸ ਮਾਮਲੇ ਵਿੱਚ ਹਾਲੇ ਤਕ ਆਰੋਪੀ ਦੀ ਗ੍ਰਿਫਤਾਰੀ ਨਹੀਂ ਹੋ ਸਕੀ ।
Post a Comment