ਲੁਧਿਆਣਾ ( ਸਤਪਾਲ ਸੋਨੀ ) ਲੁਧਿਆਣਾ ਰੇਲਵੇ ਦੇ ਸਹਾਇਕ ਸਟੇਸ਼ਨ ਮਾਸਟਰ ਅਸ਼ੋਕ ਸਲਾਰੀਆ ਨੇ ਦਸਿਆ ਕਿ ਰੇਲ ਰਾਹੀਂ ਸਫਰ ਕਰਨ ਵਾਲੇ ਯਾਤਰੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਤੱਰੀ ਭਾਰਤ ਵਿੱਚ ਪੈ ਰਹੀ ਸੰਘਣੀ ਧੁੰਦ ਕਾਰਨ ਜਲੰਧਰ ਤੋਂ ਜੈਪੁਰ ਜਾਣ ਵਾਲੀ ਪੂਜਾ ਐਕਸਪਰੈਸ ਦੀ ਰਵਾਨਗੀ ਰੱਦ ਕਰਨੀ ਪਈ ਹੈ ਅਤੇ ਰੇਲ ਗੱਡੀ ਸੰਖਿਆ 74968(6 ਐਲ.ਐਲ) ਫਿਲੌਰ ਤੋਂ ਲੁਧਿਆਣਾ,ਰੇਲ ਗੱਡੀ ਸੰਖਿਆ 74969 (5 ਐਲ.ਐਲ) ਫਿਲੌਰ ਤੋਂ ਲੁਧਿਆਣਾ ਤੋਂ ਫਿਲੌਰ, ,ਰੇਲ ਗੱਡੀ ਸੰਖਿਆ 74645 (333) ਜਲੰਧਰ ਤੋਂ ਅਮ੍ਰਿਤਸਰ ਅਤੇ ,ਰੇਲ ਗੱਡੀ ਸੰਖਿਆ 74646 (334) ਜਲੰਧਰ ਅਮ੍ਰਿਤਸਰ ਤੋਂ ਜਲੰਧਰ ਮਿੱਤੀ 04-01-2013 ਤੋਂ ਮਿੱਤੀ 01-02-2013 ਤਕ ਰੱਦ ਕਰਨੀ ਪੈ ਰਹੀ ਹੈ ਜਿਸ ਦਾ ਰੇਲਵੇ ਨੂੰ ਬਹੁਤ ਖੇਦ ਹੈ ।
Post a Comment