ਕੇਂਦਰ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਆਰੰਭ ਕੀਤੀਆਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਣ ਲਈ ਅਧਿਕਾਰੀ ਠੋਸ ਉਪਰਾਲੇ ਕਰਨ- ਮੁਨੀਸ਼ ਤਿਵਾੜੀ

Saturday, January 05, 20130 comments


ਲੁਧਿਆਣਾ, 5 ਜਨਵਰੀ( ਸਤਪਾਲ ਸੋਨ ) ਕੇਂਦਰ ਅਤੇ ਰਾਜ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਆਰੰਭ ਕੀਤੀਆਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਣ ਲਈ ਅਧਿਕਾਰੀਆਂ ਨੂੰ ਠੋਸ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ, ਤਾਂ ਂਜੋ ਇਹਨਾਂ ਸਕੀਮਾਂ ਦਾ ਸਹੀ ਮਾਅਨਿਆਂ ‘ਚ ਲੋਕਾਂ ਨੂੰ ਲਾਭ ਹੋ ਸਕੇ ਅਤੇ ਉਹਨਾਂ ਦਾ ਜੀਵਨ ਪੱਧਰ ਉ¤ਚਾ ਉਠ ਸਕੇ।ਇਹ ਪ੍ਰਗਟਾਵਾ ਸ਼੍ਰੀ ਮੁਨੀਸ਼ ਤਿਵਾੜੀ ਸੂਚਨਾ ਤੇ ਪ੍ਰਸਾਰਣ ਮੰਤਰੀ ਭਾਰਤ ਸਰਕਾਰ-ਕਮ-ਚੇਅਰਮੈਨ ਜਿਲਾ ਪੱਧਰੀ ਮੋਨੀਟਰਿੰਗ ਅਤੇ ਵਿਜੀਲੈਸ ਕਮੇਟੀ ਨੇ ਬੱਚਤ ਭਵਨ ਵਿਖੇ ਹੋਈ ਜਿਲਾ ਮੋਨੀਟਰਿੰਗ ਅਤੇ ਵਿਜੀਲੈਸ ਕਮੇਟੀ  ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਇਸ ਮੀਟਿੰਗ ਵਿੱਚ ਸ੍ਰੀ ਤਿਵਾੜੀ ਵੱਲੋ ਕੇਦਰ ਸਰਕਾਰ ਵਲੋ ਚਲਾਈਆਂ ਜਾ ਰਹੀਆਂ ਇੰਦਰਾ ਅਵਾਸ ਯੋਜਨਾ, ਸਵਰਨ ਜੈਯੰਤੀ ਗਰਾਮ ਸਵੈ ਰੋਜ਼ਗਾਰ ਯੋਜਨਾ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ, ਮਨਰੇਗਾ, ਸਰਵ ਸਿੱਖਿਆ ਅਭਿਆਨ ਅਤੇ ਪੇਡੂ ਜਲ ਸਪਲਾਈ ਆਦਿ ਸਕੀਮਾਂ ਦਾ ਜਾਇਜਾ ਲਿਆ ਗਿਆ। ਮੀਟਿੰਗ ਵਿੱਚ ਸ੍ਰੀ ਸੁਖਦੇਵ ਸਿੰਘ ਲਿਬੜਾ ਮੈਂਬਰ ਪਾਰਲੀਮੈਂਟ-ਕਮ-ਕੋ ਚੇਅਰਮੈਨ, ਸ੍ਰੀ ਗੁਰਚਰਨ ਸਿੰਘ ਰਾਏ, ਸ੍ਰੀ ਅਮਰੀਕ ਸਿੰਘ ਢਿੱਲੋਂ, ਸ੍ਰੀ ਦਰਸ਼ਨ ਸਿੰਘ ਸ਼ਿਵਾਲਿਕ, ਸ੍ਰੀ ਸੁਰਿੰਦਰ ਡਾਬਰ ਤੇ ਸ੍ਰੀ ਭਾਰਤ ਭੂਸ਼ਨ ਆਸ਼ੂ (ਸਾਰੇ ਐਮ.ਐਲ.ਏ), ਸ਼੍ਰੀ ਰਾਹੁਲ ਤਿਵਾੜੀ ਡਿਪਟੀ ਕਮਿਸ਼ਨਰ ਲੁਧਿਆਣਾ, ਸ਼੍ਰੀ ਰਿਸ਼ੀਪਾਲ ਸਿੰਘ ਏ.ਡੀ.ਸੀ. (ਵਿਕਾਸ),ਸ਼੍ਰੀ ਪਵਨ ਦੀਵਾਨ ਜ਼ਿਲਾ ਪ੍ਰਧਾਨ ਕਾਂਗਰਸ (ਸ਼ਹਿਰੀ), ਸ੍ਰੀ ਅਸ਼ਵਨੀ ਪਾਸੀ, ਡਾ: ਸੁਰਜੀਤ ਸਿੰਘ, ਸ੍ਰੀ ਮਨਜੀਤ ਸਿੰਘ ਭਰੋਵਾਲ, ਸ: ਰਤਨ ਸਿੰਘ ਕਮਾਲਪੁਰੀ, ਮੈਡਮ ਨੀਲਮ ਸੋਢੀਆ ਅਤੇ ਸ੍ਰੀ ਸ਼ੁਸੀਲ ਮਲਹੋਤਰਾ ਹਾਜ਼ਰ ਸਨ। ਸ਼੍ਰੀ ਮੁਨੀਸ਼ ਤਿਵਾੜੀ ਮੈਬਰ ਪਾਰਲੀਮੈਟ-ਕਮ-ਚੇਅਰਮੈਨ ਜਿਲਾ ਮੋਨੀਟਰਿੰਗ ਵਿਜੀਲੈਸ ਕਮੇਟੀ ਨੇ ਮਨਰੇਗਾ ਸਕੀਮ ਦੀ ਪ੍ਰਗਤੀ ਦਾ ਜਾਇਜ਼ਾ ਲੈਦਿਆ ਜਿਲੇ ਦੇ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਨੂੰ ਕਿਹਾ ਕਿ ਉਹ ਆਪਣੇ ਅਧੀਨ ਆਉਦੇ ਸਾਰੇ ਪਿੰਡਾਂ ਦੇ ਛੱਪੜਾਂ ਤੇ ਨਜ਼ਾਇਜ਼ ਕਬਜ਼ੇ ਜਲਦੀ ਦੂਰ ਕਰਨ ਨੂੰ ਯਕੀਨੀ ਬਨਾਉਣ। ਉਹਨਾਂ ਜਿਲਾ ਅਧਿਕਾਰੀਆਂ ਨੂੰ ਕਿਹਾ ਕਿ ਉਹ ਕੇਦਰ ਸਰਕਾਰ ਵਲੋ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਸਰੂ ਕੀਤੇ ਗਏ ਵਿਕਾਸ ਪ੍ਰਾਜੈਕਟਾਂ ਨੂੰ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਸਮੇ ਸਿਰ ਮੁਕੰਮਲ ਕਰਨ ਤਾਂ ਜੋ ਲਾਭਪਾਤਰੀਆਂ ਨੂੰ ਇਹਨਾਂ ਸਕੀਮਾਂ ਅਤੇ ਪ੍ਰਾਜੈਕਟਾਂ ਦਾ ਲਾਭ ਮਿਲ ਸਕੇ। ਸ੍ਰੀ ਮਨੀਸ਼ ਤਿਵਾੜੀ ਨੇ ਮਨਰੇਗਾ ਤਹਿਤ ਕੰਮਾਂ ‘ਚ ਕੀਤੀਆਂ ਗਈਆਂ ਤਬਦੀਲੀਆਂ ਬਾਰੇ ਪੁੱਛਣ ‘ਤੇ ਸ੍ਰੀ ਰਿਸ਼ੀਪਾਲ ਸਿੰਘ ਨੇ ਇਹਨਾਂ ਸਬੰਧੀ ਵਿਸਥਾਰ-ਪੂਰਵਿਕ ਜਾਣਕਾਰੀ ਦਿੱਤੀ।  ਸ੍ਰੀ ਮੁਨੀਸ਼ ਤਿਵਾੜੀ ਨੇ ਕੌਮੀ ਪੇਂਡੂ ਜਲ ਸਪਲਾਈ ਪ੍ਰੋਗਰਾਮ ਸਬੰਧੀ ਜਾਇਜ਼ਾ ਲੈਂਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੁੂੰ ਕਿਹਾ ਕਿ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮਹੁੱਈਆ ਕਰਵਾਉਣ ਲਈ ਪਾਣੀ ਦੀ ਕੁਆਲਟੀ ਵਿੱਚ ਹੋਰ ਸੁਧਾਰ ਲਿਆਉਣ ਨੂੰ ਯਕੀਨੀ ਬਣਾਇਆ ਜਾਵੇ। ਸ੍ਰੀ ਮਨੀਸ਼ ਤਿਵਾੜੀ ਵੱਲੋਂ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦਾ ਜਾਇਜ਼ਾ ਲੈਦਿਆਂ ਕਾਰਜਕਾਰੀ ਇੰਜਨੀਅਰ ਕੰਸਟ੍ਰਕਸ਼ਨ ਡਵੀਜ਼ਨ ਨੰ: 1 ਲੋਕ ਨਿਰਮਾਣ ਵਿਭਾਗ ਨੇ ਦੱਸਿਆ ਕਿ ਜ਼ਲੇ ਦੇ ਪਿੰਡ ਲੱਖਾ ਤੋਂ ਬੁਰਜ ਕੁਲਾਰਾਂ, ਲੁਧਿਆਣਾ-ਫ਼ਿਰੋਜ਼ਪੁਰ ਰੋਡ ਸੂਗਰ ਮਿੱਲ ਤਂੋ ਕੋਕਰੀ ਕਲਾਂ, ਭੂੰਦੜੀ ਤੋਂ ਸਵੱਦੀ, ਪੋਹੀੜ ਤੋਂ ਬ੍ਰਹਮਪੁਰ ਅਤੇ ਛੋਕਰਾਂ ਤੋਂ ਧੂਰਕੋਟ ਤੱਕ 5 ਸੜਕਾਂ ਦਾ ਕੰਮ ਪ੍ਰਗਤੀ ਅਧੀਨ ਹੈ ਅਤੇ ਜਲਦੀ ਪੂਰਾ ਕਰ ਲਿਆ ਜਾਵੇਗਾ। ਮੀਟਿੰਗ ਵਿੱਚ ਸ੍ਰੀ ਸੁਖਦੇਵ ਸਿੰਘ ਲਿਬੜਾ ਨੇ ਖੰਨਾ ਤੋਂ ਖਮਾਣੋਂ ਤੱਕ ਸੜਕ ਦੇ ਨਿਰਮਾਣ ਦਾ ਕੰਮ ਜਲਦੀ ਸ਼ੁਰੂ ਕਰਨ ਦੀ ਮੰਗ ਕੀਤੀ। ਸ. ਦਰਸ਼ਨ ਸਿੰਘ ਸ਼ਿਵਾਲਿਕ ਐਮ.ਐਲ.ਏ ਨੇ ਨਗਰ ਨਿਗਮ ਦੀ ਹਦੂਦ ਤੋਂ ਬਾਹਰ ਨਾਲ ਲੱਗਦੀਆਂ ਨਵੀਆਂ ਬਣੀਆਂ ਕਾਲੋਨੀਆਂ ਵਿੱਚ ਸੜਕਾਂ ਬਨਾਉਣ ਦੀ ਕੀਤੀ ਮੰਗ ‘ਤੇ ਸ੍ਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਜਲਦੀ ਹੀ ਗਲਾਡਾ ਦੇ ਅਧਿਕਾਰੀਆਂ ਦੀ ਸ਼ਮੂਲੀਅਤ ਨਾਲ ਇਸ ਸਬੰਧੀ ਵੱਖਰੀ ਮੀਟਿੰਗ ਬੁਲਾ ਕੇ ਫ਼ੈਸਲਾ ਲਿਆ ਜਾਵੇਗਾ। ਇਸ ਤੋਂ ਪਹਿਲਾਂ ਸ੍ਰੀ ਮੁਨੀਸ਼ ਤਿਵਾੜੀ ਨੇ ਨੈਸ਼ਨਲ ਰੂਰਲ ਹੈਲਥ ਮਿਸ਼ਨ ਤਹਿਤ ਲੁਧਿਆਣਾ ਜਿਲੇ ਵਿੱਚ ਆਏ ਫੰਡਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਡਾ: ਮਨਿੰਦਰਪਾਲ ਸਿੰਘ ਜ਼ਿਲਾ ਪ੍ਰੀਵਾਰ ਭਲਾਈ ਅਫ਼ਸਰ ਨੇ ਦੱਸਿਆ ਕਿ ਇਸ ਸਕੀਮ ਦੀ ਜਨਨੀ ਸਰੁੱਖਿਆ ਯੋਜਨਾ ਤਹਿਤ ਗਰੀਬੀ ਰੇਖਾ ਤੋਂ ਹੇਠਾਂ ਵਰਗ/ਐਸ.ਸੀ/ਐਸ.ਟੀ ਦੀਆਂ ਗਰਭਵਤੀ ਮਾਵਾਂ ਨੂੰ ਘਰ ਵਿੱਚ ਜਣੇਪਾ ਹੋਣ ਤੇ 500 ਰੁਪਏ ਅਤੇ ਪੇਂਡੂ ਖੇਤਰ ‘ਚ ਜਣੇਪਾ ਜੇਕਰ ਸਰਕਾਰੀ ਹਸਪਤਾਲਵਿੱਚ ਹੁੰਦਾ ਹੈ ਤਾਂ ਗਰਭਵਤੀ ਮਾਂ ਨੂੰ 700 ਰੁਪਏ ਅਤੇ ਸ਼ਹਿਰੀ ਖੇਤਰ ਵਿੱਚ ਜਣੇਪੇ ਦੇ 600 ਰੁਪਏ ਦਿੱਤੇ ਜਾਂਦੇ ਹਨ।  ਐਨ.ਐਲ.ਆਰ.ਐਮ.ਪੀ. ਸਕੀਮ ਦਾ ਜ਼ਾਇਜ਼ਾ ਲੈਂਣ ਦੌਰਾਨ ਸ੍ਰੀ ਰਾਹੁਲ ਤਿਵਾੜੀ ਡਿਪਟੀ ਕਮਿਸ਼ਨਰ ਨੇ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਜ਼ਿਲੇ ਦੇ ਕੁੱਲ 15 ਫਰਦ ਕੇਂਦਰ ਲਾਈਵ ਕੀਤੇ ਜਾ ਚੁੱਕੇ ਹਨ ਅਤੇ ਜ਼ਿਲੇ ਦੇ 870 ਪਿੰਡਾਂ ਦੇਦ ਜ਼ਮੀਨੀ ਰਿਕਾਰਡ ਦਾ ਕੰਪਿਊਟ੍ਰੀਕਰਨ ਕੀਤਾ ਜਾ ਚੁੱਕਾ ਹੈ। ਕੌਮੀ ਸਰੁੱਖਿਆ ਸਹਾਇਤਾ ਪ੍ਰੋਗਰਾਮ ਸਕੀਮ ਦਾ ਜਾਇਜ਼ਾ ਲੈਣ ਸਮੇਂ ਸ੍ਰੀਮਤੀ ਇੰਦਰਪ੍ਰੀਤ ਕੌਰ ਜ਼ਿਲਾ ਸਮਾਜਿਕ ਸਰੁੱਖਿਆ ਅਫ਼ਸਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਜ਼ਿਲੇ 4505 ਸ਼ਹਿਰੀ ਲਾਭਪਾਤਰੀਆਂ ਦੇ ਬੈਂਕ ਖਾਤੇ ਖੁਲਵਾ ਕੇ ਅਤੇ 11ਹਜ਼ਾਰ 424 ਪੇਂਡੂ ਲਾਭਪਾਤਰੀਆਂ ਨੂੰ 70 ਲੱਖ, 96 ਹਜ਼ਾਰ, 900 ਰੁਪਏ ਵੰਡੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਸਰਵ-ਸਿੱਖਿਆ ਅਭਿਆਨ ਸਕੀਮ ਦਾ ਜ਼ਾਇਜਾ ਲੈਂਦਿਆਂ ਸ੍ਰੀ ਮੁਨੀਸ਼ ਤਿਵਾੜੀ ਨੇ ਸ੍ਰੀ ਰਣਜੀਤ ਸਿੰਘ ਮੱਲ•ੀ ਜ਼ਿਲਾ ਸਿੱਖਿਆ ਅਫ਼ਸਰ (ਅ) ਨੂੰ ਸੁਨਿਹਰੀ ਅਵਸਰ ਵਾਲੇ ਵਿਦਿਆਰਥੀਆਂ ਦੇ ਕੇਸਾਂ ਸਬੰਧੀ ਸਮੁੱਚੀ ਰਿਪੋਰਟ 7 ਜਨਵਰੀ ਤੱਕ ਉਨ•ਾਂ ਨੁੰ ਭੇਜਣ ਲਈ ਕਿਹਾ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਮੁਨੀਸ਼ ਤਿਵਾੜੀ ਨੇ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਵੱਖ-ਵੱਖ ਵਿਕਾਸ ਸਕੀਮਾਂ ਤਹਿਤ ਲੁਧਿਆਣਾ ਜ਼ਿਲ•ੇ ਵਿੱਚ 1000 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਹਨਾ ਕਿਹਾ ਕਿ ਇਸ ਮੀਟਿੰਗ ਦਾ ਮੁੱਖ ਉਦੇਸ਼ ਰਾਜਨੀਤਿਕ ਪੱਧਰ ਤੋਂ ਉ¤ਪਰ ਉਠ ਕੇ ਜਿਲ•ਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਲੋਕ ਭਲਾਈ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਨਾ ਹੈ ਤਾਂ ਜਂੋ ਸਾਰੇ ਲੋਕਾਂ ਨੂੰ ਇਹਨਾਂ ਸਕੀਮਾਂ ਦਾ ਲਾਭ ਮਿਲ ਸਕੇ।  ਂਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ. ਅਜੇ ਸੂਦ ਐਸ. ਡੀ.ਐਮ. ਲੁਧਿਆਣਾ (ਪੂਰਬੀ), ਸ੍ਰੀ ਮਹਿੰਦਰ ਪਾਲ ਗੁਪਤਾ ਐਸ.ਡੀ.ਐਮ. ਪਾਇਲ, ਸ਼੍ਰੀ ਘਣਸ਼ਿਆਮ ਥੋਰੀਐਸ.ਡੀ.ਐਮ. ਸਮਰਾਲਾ, ਸ੍ਰੀ ਗੁਰਮੀਤ ਸਿੰਘ ਐਸ.ਡੀ.ਐਮ. ਜਗਰਾਓ, ਸ੍ਰੀ ਪ੍ਰਸ਼ੋਤਮ ਸਿੰਘ ਸੋਢੀ ਐਸ.ਡੀ.ਐਮ ਖੰਨਾ, ਸ੍ਰੀ ਅਮਰਦੀਪ ਸਿੰਘ ਬੈਂਸ ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ, ਸ੍ਰੀ ਅਮਰਦੀਪ ਗੁਜਰਾਲ ਸੈਕਟਰੀ ਜਿਲਾ ਪਰਿਸ਼ਦ, ਸ੍ਰੀ ਸ਼ੁਭਾਸ਼ ਬੱਤਾ ਸਿਵਲ ਸਰਜ਼ਨ, ਸ੍ਰੀਮਤੀ ਰੁਪਿੰਦਰ ਕੌਰ ਜ਼ਿਲਾ ਪ੍ਰੋਗਰਾਮ ਅਫ਼ਸਰ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਹਾਜ਼ਰ ਸਨ।

 

 ਸ਼੍ਰੀ ਮੁਨੀਸ਼ ਤਿਵਾੜੀ ਸੂਚਨਾ ਤੇ ਪ੍ਰਸਾਰਣ ਮੰਤਰੀ ਜ਼ਿਲਾ  ਵਿਜੀਲੈਸ ਕਮੇਟੀ ਬੱਚਤ ਭਵਨ ਵਿਖੇ  ਜਿਲਾ ਪੱਧਰੀ ਵਿਜੀਲੈਂਸ ਅਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ।






Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger