ਨਿਰਦੋਸ਼ ਹੋਣ ਦੇ ਬਾਵਜੂਦ ਵੀ ਗਰੀਬ ਤੇ ਬਿਰਧ ਔਰਤ ਨੂੰ ਆਪਣੇ ਮਾਸੂਮ ਦੋਹਤੇ ਸਮੇਤ ਹਵਾਲਾਤ ’ਚ ਕੱਟਣੀ ਪਈ ਰਾਤ

Saturday, January 05, 20130 comments


ਕੋਟਕਪੂਰਾ/5ਚੁਨਵਰੀ /ਜੇ.ਆਰ.ਅਸੋਕ/ਸ੍ਰ.ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਤੇ ਸੁਮੇਧ ਸੈਣੀ ਡੀ.ਜੀ.ਪੀ.ਪੰਜਾਬ ਵੱਲੋਂ ਭਾਵੇਂ ਪੰਜਾਬ ਭਰ ਦੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪਾਰਦਰਸ਼ਤਾ ਨਾਲ ਕੰਮ ਕਰਨ ਦੀਆਂ ਲੱਖ ਨਸੀਅਤਾਂ ਦੇਣ ਤੇ ਭਾਵੇਂ ਪੁਲਿਸ ਥਾਣਿਆਂ ’ਚ ਆਮ ਲੋਕਾਂ ਦੇ ਸਤਿਕਾਰ ਦੇ ਵਾਰ-ਵਾਰ ਦਾਅਵੇ ਕਰਨ ਪਰ ਸਥਾਨਕ ਸਿਟੀ ਥਾਣੇ ਵਿਖੇ ਵਾਪਰੀ ਘਟਨਾ ਨੇ ਪੁਲਿਸ ਦੀ ਕਾਰਗੁਜਾਰੀ ’ਤੇ ਪ੍ਰਸ਼ਨ ਚਿੰਨ• ਲਾ ਕੇ ਰੱਖ ਦਿੱਤਾ ਹੈ। ਅੱਜ ਸਥਾਨਕ ਪ੍ਰੇਮ ਨਗਰ ਵਿਖੇ ਸਥਿਤ ਇਕ ਸੇਵਾਮੁਕਤ ਡੀ.ਐਸ.ਪੀ.ਕੁਲਦੀਪ ਸਿੰਘ ਦੇ ਘਰ ਵਿਖੇ ਬੁਲਾਈ ਪ੍ਰੈਸ-ਕਾਨਫਰੰਸ ਦੌਰਾਨ ਸਿਟੀ ਥਾਣੇ ਦੀ ਪੁਲਿਸ ਦੀ ਕਥਿਤ ਜ਼ਿਆਦਤੀ ਦਾ ਸ਼ਿਕਾਰ ਹੋਏ ਪਤੀ/ਪਤਨੀ ਦੀ ਕਹਾਣੀ ਨੇ ਪੁਲਿਸ ਪ੍ਰਸ਼ਾਸ਼ਨ ਦੀ ਕਾਰਗੁਜਾਰੀ ’ਤੇ ਸਵਾਲੀਆ ਨਿਸ਼ਾਨ ਲਾ ਦਿੱਤਾ। ਬਿਜਲਈ ਮੀਡੀਏ ਦੇ ਟੀ.ਵੀ.ਚੈੱਨਲਾਂ ਦੇ ਕੈਮਰਿਆਂ ਸਾਹਮਣੇ ਅਤੇ ਵੱਖ-ਵੱਖ ਅਖ਼ਬਾਰਾਂ ਦੇ ਪੱਤਰਕਾਰਾਂ ਨੂੰ ਦੱਸਦਿਆਂ ਪੀੜ•ਤ ਸੁਰਜੀਤ ਕੌਰ ਸੀਤੋ ਤੇ ਉਸਦੇ ਪਤੀ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਨਾਂ ਖਿਲਾਫ ਸਿਟੀ ਥਾਣਾ ਕੋਟਕਪੂਰਾ ਵਿਖੇ ਦੀਵਾਲੀ ਵਾਲੀ ਰਾਤ ਅਰਥਾਤ 13 ਨਵੰਬਰ 2012 ਨੂੰ ਇਕ ਐਫ.ਆਈ.ਆਰ.ਨੰ.189 ਅਧੀਨ ਧਾਰਾ 307/324/34 ਆਈ.ਪੀ.ਸੀ.ਤਹਿਤ ਦਰਜ ਕੀਤੀ ਗਈ। ਪੀੜ•ਤ ਪਤੀ/ਪਤਨੀ ਨੇ ਦੱਸਿਆ ਕਿ ਪੁਲਿਸ ਵੱਲੋਂ ਬਣਾਈ ਗਈ ਕਹਾਣੀ ਬੇਲੋੜੀ, ਝੂਠੀ ਅਤੇ ਹਾਸੋਹੀਣੀ ਹੈ। ਕਿਉਂਕਿ ਦੂਜੀ ਧਿਰ ਦੇ ਬਿਆਨ ਦਰਜ ਕਰਨ ਵਾਲੇ ਏ.ਐਸ.ਆਈ.ਕੁਲਦੀਪ ਸਿੰਘ ਨੇ ਕਥਿਤ ਤੌਰ ’ਤੇ ਰਿਸ਼ਵਤ ਲੈ ਕੇ ਉਨਾਂ ਖਿਲਾਫ ਝੂਠਾ ਮਾਮਲਾ ਦਰਜ ਕੀਤਾ। ਭਾਵੇਂ ਕੁਝ ਦਿਨਾਂ ਬਾਅਦ ਉਕਤ ਮਾਮਲੇ ਸਬੰਧੀ ਦਿਲਬਾਗ ਸਿੰਘ ਪੰਨੂੰ ਐਸ.ਪੀ.ਡੀ.ਫਰੀਦਕੋਟ ਨੇ ਕੀਤੀ ਸ਼ਿਕਾਇਤ ਦੀ ਜਾਂਚ ਡੀ.ਐਸ.ਪੀ.ਕੋਟਕਪੂਰਾ ਤੋਂ ਕਰਾਉਣ ਉਪਰੰਤ ਧਾਰਾ 307 ਤਾਂ ਖਾਰਜ ਕਰ ਦਿੱਤੀ ਪਰ ਮੁਕੱਦਮਾ ਰੱਦ ਨਹੀਂ ਕੀਤਾ। ਪੀੜ•ਤ ਨੇ ਦੱਸਿਆ ਕਿ ਉਹ ਬੇਗੁਨਾਹ ਹੋਣ ਦੇ ਬਾਵਜੂਦ ਵੀ ਪੌਣੇ ਦੋ ਮਹੀਨੇ ਜੇਲ• ਕੱਟ ਚੁੱਕੀ ਹੈ ਤੇ ਦੀਵਾਲੀ ਰਾਤ ਉਸਨੂੰ ਉਸਦੇ ਮਾਸੂਮ ਦੋਹਤੇ ਕਮਲਹੀਰ ਨਾਲ ਹੱਡਚੀਰਵੀਂ ਠੰਢ ਦੇ ਬਾਵਜੂਦ ਹਵਾਲਾਤ ’ਚ ਰੱਖਿਆ ਗਿਆ। ਅੱਧੀ ਰਾਤ ਤੱਕ ਠੁਰ-ਠੁਰ ਕਰਨ ਦੇ ਬਾਵਜੂਦ ਕਿਸੇ ਪੁਲਿਸ ਮੁਲਾਜ਼ਮ ਨੇ ਉਨਾਂ ’ਤੇ ਕੋਈ ਤਰਸ ਨਾ ਕੀਤਾ। ਅੰਤ ਅੱਧੀ ਰਾਤ ਤੋਂ ਬਾਅਦ ਇਕ ਪੁਲਿਸ ਮੁਲਾਜ਼ਮ ਨੇ ਤਰਸ ਖਾ ਕੇ ਰਜਾਈ ਦਿੱਤੀ। ਪੀੜ•ਤ ਨੇ ਚੇਅਰਮੈਨ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਚੰਡੀਗੜ•, ਮੁੱਖ ਮੰਤਰੀ ਪੰਜਾਬ ਤੋਂ ਇਲਾਵਾ ਉਚ-ਪੁਲਿਸ ਅਧਿਕਾਰਆਂ ਤੋਂ ਇਨਸਾਫ ਦੀ ਮੰਗ ਕੀਤੀ ਹੈ।
ਸੇਵਾਮੁਕਤ ਡੀ.ਐਸ.ਪੀ.ਕੁਲਦੀਪ ਸਿੰਘ, ਪੀੜ•ਤ ਸੁਰਜੀਤ ਕੌਰ ਸੀਤੋ, ਗੁਰਦਿਆਲ ਸਿੰਘ ਪਤੀ ਅਤੇ ਪੀੜ•ਤ ਪਰਿਵਾਰ ਦੇ ਰਿਸ਼ਤੇਦਾਰ ਜਗਰਾਜ ਸਿੰਘ ਵਾਸੀ ਪਿੰਡ ਰਾਜੇਆਣਾ ਨੇ ਘਟਨਾ ਦੀ ਅਸਲੀਅਤ ਬਿਆਨ ਕਰਦਿਆਂ ਦੱਸਿਆ ਕਿ ਪੁਲਿਸ ਵੱਲੋਂ ਦਰਜ ਕੀਤੀ ਐਫ.ਆਈ.ਆਰ.’ਚ ਅਧਿਆਪਕ ਹਰੀ ਕ੍ਰਿਸ਼ਨ ਉੱਪਰ ਗੁਰਦਿਆਲ ਸਿੰਘ ਵੰੱਲੋਂ ਗੰਡਾਸੇ ਦੇ ਵਾਰ ਦਾ ਜ਼ਿਕਰ ਕੀਤਾ ਗਿਆ ਪਰ ਗੁਰਦਿਆਲ ਸਿੰਘ ਨੂੰ ਇਕ ਅੱਖ ਤੋਂ ਬਿਲਕੁਲ ਵੀ ਦਿਖਾਈ ਨਹੀਂ ਦਿੰਦਾ, ਜਦੋਂਕਿ ਬਿਰਧ ਹੋਣ ਕਰਕੇ ਦੂਜੀ ਅੱਖ ਤੋਂ ਵੀ ਘੱਟ ਦਿਸਦਾ ਹੈ। ਉਨਾਂ ਉਕਤ ਕੇਸ ਨਾਲ ਸਬੰਧਤ ਪਿਛੋਕੜ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦਿਆਲ ਸਿੰਘ ਤੇ ਉਸਦੀ ਪਤਨੀ ਸੁਰਜੀਤ ਕੌਰ ਸੀਤੋ ਕੋਲ 9 ਮਰਲੇ ਦਾ ਮਕਾਨ ਹੈ। ਉਕਤ ਅਧਿਆਪਕ ਹਰੀ ਕ੍ਰਿਸ਼ਨ ਨੇ ਇਕ ਦਿਨ ਉਨਾਂ ਨੂੰ ਬੈਂਕ ਤੋਂ ਕਰਜ਼ਾ ਦਿਵਾਉਣ ਦੇ ਬਹਾਨੇ ਕੁਝ ਕਾਗਜ਼ਾਂ ’ਤੇ ਅੰਗੂਠੇ ਲਵਾ ਲਏ ਤੇ ਦੀਵਾਲੀ ਰਾਤ 13 ਨਵੰਬਰ ਨੂੰ ਹਰੀ ਕ੍ਰਿਸ਼ਨ ਨੇ ਉਨਾਂ ਘਰ ਆ ਕੇ ਦੱਸਿਆ ਕਿ ਉਹ ਮਕਾਨ ਖਾਲੀ ਕਰ ਲੈਣ, ਕਿਉਂਕਿ ਉਸਨੇ ਉਹ ਮਕਾਨ ਵੇਚ ਦਿੱਤਾ ਹੈ। ਗੁਰਦਿਆਲ ਸਿੰਘ ਤੇ ਸੁਰਜੀਤ ਕੌਰ ਸੀਤੋ ਦੀ ਗਰੀਬੀ ਤੇ ਅਨਪੜ•ਤਾ ਦਾ ਫਾਇਦਾ ਉਠਾਉਂਦਿਆਂ ਹਰੀ ਕ੍ਰਿਸ਼ਨ ਨੇ ਮਕਾਨ ਤਾਂ ਆਪਣੇ ਨਾਂਅ ਲਵਾ ਲਿਆ ਉਲਟਾ ਸਿਟੀ ਥਾਣੇ ਵਿਖੇ ਉਨਾਂ ਖਿਲਾਫ ਝੂਠਾ ਪੁਲਿਸ ਮਾਮਲਾ ਵੀ ਦਰਜ ਕਰਵਾ ਦਿੱਤਾ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨਾਂ ਦੱਸਿਆ ਕਿ ਏ.ਐਸ.ਆਈ.ਕੁਲਦੀਪ ਸਿੰਘ ਨੇ ਉਨਾਂ ਸਾਹਮਣੇ ਅਧਿਆਪਕ ਦੇ ਲੜਕੇ ਤੋਂ ਕਥਿਤ ਤੌਰ ’ਤੇ ਰਿਸ਼ਵਤ ਲੈਂਦਿਆਂ ਵਿਸ਼ਵਾਸ਼ ਦਿਵਾਇਆ ਕਿ ਤੁਹਾਡਾ ਕੰਮ ਹੋ ਜਾਵੇਗਾ। ਇਸ ਤਰ•ਾਂ ਤਤਕਾਲੀਨ ਐਸ.ਐਚ.ਓ.ਇਕਬਾਲ ਸਿੰਘ ਤੇ ਏ.ਐਸ.ਆਈ.ਕੁਲਦੀਪ ਸਿੰਘ ਨੇ ਉਨਾਂ ਨੂੰ ਖਾਲੀ ਅਸ਼ਟਾਮਾਂ ’ਤੇ ਅੰਗੂਠਾ ਲਾਉਣ ਲਈ ਦਬਾਅ ਪਾਇਆ ਕਿ ਉਨਾਂ ਨੇ ਉਕਤ ਮਕਾਨ ਹਰੀ ਸਿੰਘ ਨੂੰ ਵੇਚਿਆ ਹੋਇਆ ਹੈ, ਜਦੋਂ ਪ੍ਰਾਰਥਨ ਨੇ ਅੰਗੂਠਾ ਲਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਉਕਤ ਦੋਵੇਂ ਪੁਲਿਸ ਅਧਿਕਾਰੀਆਂ ਨੇ ਧਮਕੀ ਦਿੱਤੀ ਕਿ ਜੇ ਉਨਾਂ ਦੀ ਗੱਲ ਨਾ ਮੰਨੀ ਤਾਂ ਸਾਰੀ ਉਮਰ ਜੇਲ• ’ਚ ਲੰਘ ਜਾਵੇਗੀ। ਪੀੜ•ਤ ਸੁਰਜੀਤ ਕੌਰ ਸੀਤੋ ਨੇ ਮੰਗ ਕੀਤੀ ਕਿ ਉਕਤ ਮਾਮਲੇ ਦੀ ਕਿਸੇ ਨਿਰਪੱਖ ਜਾਂਚ ਕਮਿਸ਼ਨ ਤੋਂ ਜਾਂਚ ਕਰਵਾਈ ਜਾਵੇ, ਕਿਉਂਕਿ ਉਸਨੂੰ ਜ਼ਿਲ•ਾ ਫਰੀਦਕੋਟ ਦੀ ਪੁਲਿਸ ਤੋਂ ਇਨਸਾਫ ਦੀ ਕੋਈ ਉਮੀਦ ਨਹੀਂ। ਜਦੋਂ ਇਸ ਸਬੰਧੀ ਜ਼ਿਲ•ਾ ਪੁਲਿਸ ਮੁਖੀ ਫਰੀਦਕੋਟ ਗੁਰਪ੍ਰੀਤ ਸਿੰਘ ਤੂਰ ਨਾਲ ਸੰਪਰਕ ਕਰਕੇ ਸਾਰਾ ਮਾਮਲਾ ਉਨਾਂ ਦੇ ਧਿਆਨ ’ਚ ਲਿਆਂਦਾ ਗਿਆ ਤਾਂ ਉਨਾਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਾਉਣ ਉਪਰੰਤ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger