ਮਾਨਸਾ 22ਦਸੰਬਰ ( ਜਿਲ੍ਹਾ ਕ੍ਰਿਕਟ ਐਸੋਸ਼ੀਏਸ਼ਨ ਮਾਨਸਾ ਵਲੋਂ ਕਰਾਈ ਜਾ ਰਹੀ ਜਿਲ੍ਹਾ ਕ੍ਰਿਕਟ ਚੈਪੀਅਨਸ਼ਿਪ 2012 ਦੇ ਤੀਸਰੇ ਦਿਨ ਦਾ ਉਦਘਾਟਨ ਸ਼੍ਰੀ ਮਿੱਠੂ ਰਾਮ ਮੋਫ਼ਰ ਉ¤ਘੇ ਸਮਾਜ ਸੇਵੀ ਅਤੇ ਸ੍ਰ. ਗੁਰਪ੍ਰੀਤ ਸਿੰਘ ਸਿੱਧੂ ਐਮ.ਸੀ. ਮਾਨਸਾ ਬੱਬੂ ਦਾਨੇਵਾਲੀਆ ਸਿਲਵਰ ਸਿਟੀ ਮਾਨਸਾ ਜੀ ਨੇ ਆਪਣੇ ਕਰ ਕਮਲਾਂ ਕੀਤਾ। ਉਦਘਾਟਨੀ ਮੈਚ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਮਾਨਸਾ ਵਰਸਿਜ ਨਾਰੰਗ ਕਲੱਬ ਮਾਨਸਾ ਹੋਇਆ। ਜਿਸ ਵਿੱਚ ਬਾਬਾ ਦੀਪ ਸਿੰਘ ਸਪੋਰਟ ਕਲੱਬ ਮਾਨਸਾ ਜੇਤੂ ਰਿਹਾ। ਇਸੇ ਤਰ੍ਹਾਂ ਦੂਸਰੇ ਮੈਚ ਸਪੋਰਟਸ ਕਲੱਬ ਅਤਲਾ ਕਲਾਂ ਵਰਸਿਜ ਸਪੋਰਟ ਕਲੱਬ ਬਰੇਟਾ ਵਿੱਚ ਬਹੁਤ ਸੰਘਰਸ ਪੂਰਨ ਮੈਚ ਖੇਡਿਆ ਗਿਆ। ਮੈਚ ਟਾਈ ਹੋਇਆ ਸੁਪਰ ਉਵਰ ਵਿੱਚ ਅਤਲਾ ਕਲਾਂ ਵੱਲੋਂ ਮਨਦੀਪ ਅਤਲਾ ਵੱਲੋਂ ਵਿਕਟਾਂ ਦੀ ਹੈਟ੍ਰਿਕ ਬਣਾਈ। ਆਖਰਕਾਰ ਇਹ ਮੈਚ ਅਤਲਾਂ ਕਲਾਂ ਦੀ ਟੀਮ ਨੂੰ ਬਹੁਤ ਮਾਣ ਵਾਲੀ ਜਿੱਤ ਹਾਸਿਲ ਹੋਈ।ਦਿਨ ਦੇ ਸ਼ਾਮ ਨੂੰ ਤੀਜੇ ਮੈਚ ਵਿੱਚ ਪਹਿਲੇ ਸੈਮੀਫਾਈਨਲ ਵਿੱਚ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਮਾਨਸਾ ਵਰਸਿਜ ਕਪਿਲ ਕਲੱਬ ਮਾਨਸਾ ਵਿਚਕਾਰ ਖੇਡਿਆ ਗਿਆ। ਇਸ ਮੈਚ ਵਿੱਚ ਮੁੱਖ ਮਹਿਮਾਨ ਸ਼੍ਰੀ ਕ੍ਰਿਸ਼ਨ ਕੁਮਾਰ ਉ¤ਘੇ ਸਮਾਜ ਸੇਵੀ ਜੀ ਨੇ ਕੀਤਾ। ਇਸ ਸਮੇਂ ਗੁਰੂ ਗੋਬਿੰਦ ਸਪੋਰਟਸ ਕਲੱਬ ਜਵਾਹਰਕੇ ਦੇ ਅਹੁੱਦੇਦਾਰ ਸੁਖਵਿੰਦਰ ਸਿੰਘ, ਰਮਨਦੀਪ ਸਿੰਘ, ਸੁਖਦੀਪ ਸਿੰਘ, ਭਿੰਦਰ ਸਿੰਘ, ਜਗਰਾਜ ਸਿੰਘ ਅਤੇ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਮਾਨਸਾ ਦੇ ਅਹੁੱਦੇਦਾਰ ਗੁਰਮੀਤ ਸਿੰਘ ਖਜਾਨਚੀ, ਜਗਜੀਤ ਸਿੰਘ ਵਾਲੀਆ ਦਲਜੀਤ ਸਿੰਘ ਰਾਏਪੁਰ, ਹਰਮਨ ਸਿੱਧੂ, ਸਤਿਗੁਰੂ ਸੁਨਾਮੀ ਕਮੇਡੀ ਕਲਾਕਾਰ, ਸੁਖਵੀਰ ਸਿੰਘ ਜਵਾਹਰਕੇ, ਤਰੰਜਨ ਸਿੰਘ ਕਨੇਡਾ, ਰਾਜੂ ਵਰਮਾ ਕਮੇਡੀ ਕਲਾਕਾਰ ਆਦਿ ਹਾਜ਼ਰ ਸਨ। ਅਖੀਰ ਵਿੱਚ ਜਗਮੋਹਨ ਸਿੰਘ ਧਾਲੀਵਾਲ ਜਨਰਲ ਸਕੱਤਰ ਜੀ ਨੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਣ ਦੀ ਅਪੀਲ ਕੀਤੀ।
Post a Comment