ਬਿਲਡਿੰਗ ਠੇਕੇਦਾਰਾਂ ਦੀ ਤਿਮਾਹੀ ਮੀਟਿੰਗ ਸੰਪੰਨ ਹੋਈ

Saturday, December 22, 20120 comments


ਨਾਭਾ, 22 ਦਸੰਬਰ (ਜਸਬੀਰ ਸਿੰਘ ਸੇਠੀ)- ਨਾਰਥ ਇੰਡੀਆ ਵੱਲੋਂ ਸੂਬਾ ਪ੍ਰਧਾਨ ਦਰਸਨ ਸਿੰਘ ਠੇਕੇਦਾਰ ਦੀ ਪ੍ਰਧਾਨਗੀ ਹੇਠ ਇਕ ਨਿੱਜੀ ਹੋਟਲ ਵਿੱਚ ਤਿਮਾਹੀ ਮੀਟਿੰਗ ਹੋਈ, ਜਿਸ ਵਿੱਚ ਪੰਜਾਬ ਭਰ ਤੋਂ ਤਕਰੀਬਨ 15 ਯੂਨੀਅਨਾਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਸਭ ਨੇ ਆਪੋ ਆਪਣੇ ਵਿਚਾਰ ਰੱਖੇ, ਰੇਤੇ , ਬਜਰੀ ਅਤੇ ਇੱਟਾਂ ਦੇ ਵਧ ਰਹੇ ਰੇਟਾਂ ਕਾਰਨ ਬਹੁਤ ਮਿਸਤਰੀ ਮਜਦੂਰ ਬੇਰੁਜਗਾਰ ਹੋ ਗਏ ਹਨ ਅਤੇ ਸਾਰੇ ਪੰਜਾਬ ਵਿੱਚ ਬਿਲਡਿੰਗ ਦੇ ਪ੍ਰਾਈਵੇਟ ਕੰਮ ਬੰਦ ਪਏ ਹਨ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਜਲਦੀ ਤੋਂ ਜਲਦੀ ਮਾਈਨਗ ਅਤੇ ਰੇਤੇ ਬਜਰੀ ਤੇ ਵਿਚਾਰ ਤੇ ਵਿਚਾਰ ਕਰੇ ਨਹੀਂ ਤਾਂ ਲੱਖਾਂ ਮਿਸਤਰੀ ਮਜਦੂਰ ਸੜਕਾਂ ਤੇ ਉਭਰਨ ਲਈ ਹਨ ਕਿਉਂਕਿ ਬਿਲਡਿੰਗ ਦੇ ਕੰਮ ਨਾਲ ਲੱਖਾਂ ਪਰਿਵਾਰ ਜੁੜੇ ਹੋਏ ਹਨ ਜੋ ਕਿ ਹਰ ਰੋਜ ਕੰਮ ਕਰਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੇ ਹਨ। ਸਾਡੀ ਸੰਸਥਾ ਦੇ ਸਾਰੇ ਮੈਂਬਰ ਕਾਫੀ ਸਮੇਂ ਤੋਂ ਸ੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਹਨ। ਇਸ ਮੌਕੇ ਸਟੇਜ ਦੀ ਕਾਰਵਾਈ ਠੇਕੇਦਾਰ ਰਣਜੀਤ ਸਿੰਘ ਪਟਿਆਲਾ ਨਿਭਾਈ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਹਲਕਾ ਇੰਚਾਰਜ ਸ. ਮੱਖਣ ਸਿੰਘ ਲਾਲਕਾ ਵੱਲੋਂ  ਉਨ੍ਹਾਂ ਦੇ ਪੀ.ਏ. ਜਸਵੀਰ ਸਿੰਘ ਛਿੰਦਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਦਾਰਾ ਸਿੰਘ-ਜਗਤ ਸਿੰਘ ਪਟਿਆਲਾ, ਬਲਬਿੰਦਰ ਸਿੰਘ ਭਵਾਨੀਗੜ੍ਹ, ਕਰਨੈਲ ਸਿੰਘ ਦਿੜਬਾ, ਕੇਸਰ ਸਿੰਘ ਕੋਰੀਆਂ, ਮੁਖਤਿਆਰ ਸਿੰਘ ਪਾਤੜਾਂ, ਪਰਮਜੀਤ ਸਿੰਘ ਸਮਾਣਾ, ਸੱਤਪਾਲ ਖਨੌਰੀ, ਗੁਰਮੇਲ ਸਿੰਘ ਗੋਬਿੰਦਗੜ੍ਹ, ਗੁਰਜੀਤ ਸਿੰਘ ਸਰਹਿੰਦ, ਕਰਨੈਲ ਸਿੰਘ ਸੰਗਰੂਰ, ਜੋਰਾ ਸਿੰਘ, ਸੁਰਜੀਤ ਸਿੰਘ, ਬਲਜਿੰਦਰ ਸਿੰਘ, ਗੁਰਚਰਨ ਸਿੰਘ ਕਾਲੇਰੌਣੇ, ਛੱਜੂ ਸਿੰਘ ਨਰਮਾਣਾ, ਮਹਿੰਦਰ ਸਿੰਘ ਐਮ.ਐਸ. ਕੰਬਾਇਨ, ਪਰਮਜੀਤ ਸਿੰਘ ਪੰਮੀ, ਸੁਰਿੰਦਰ ਸਿੰਘ, ਦੇਵ ਸਿੰਘ, ਪਵਨ ਸਿੰਘ, ਵੀਰਬਲ ਸਿੰਘ, ਕਰਨੈਲ ਸਿੰਘ, ਟਹਿਲ ਸਿੰਘ ਅਤੇ ਹੋਰ ਬਹੁਤ ਸਾਰੇ ਠੇਕੇਦਾਰਾਂ ਨੇ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ। ਅੰਤ ਵਿੱਚ ਸਾਰੇ ਪਹੁੰਚੇ ਠੇਕੇਦਾਰਾਂ ਦਾ ਪ੍ਰਧਾਨ ਠੇਕੇਦਾਰ ਦਰਸਨ ਸਿੰਘ ਨੇ ਧੰਨਵਾਦ ਕੀਤਾ। 

 ਨਾਭਾ ਵਿਖੇ ਬਿਲਡਿੰਗ ਠੇਕੇਦਾਰਾਂ ਦੀ ਹੋਈ ਤਿਮਾਹੀ ਮੀਟਿੰਗ ਦਾ ਦ੍ਰਿਸ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger