ਅਕਾਲੀਦਲ ਵੱਲੋਂ ਹੁਣ ਵਿਧਾਨ ਸਭਾ ਵਿੱਚ ਵੀ ਗੁੰਡਾਗਰਦੀ ਕਰਨੀ ਸੁਰੂ ਕਰ ਦਿੱਤੀ ਹੈ : ਪ੍ਰਨੀਤ ਕੌਰ

Saturday, December 22, 20120 comments


ਡੀ.ਏ.ਵੀ, ਆਰੀਆਂ ਸਕੂਲ ਨਾਭਾ ਵੱਲੋਂ ਸਾਲਾਨਾ ਸਮਾਰੌਹ ਕਰਵਾਇਆ
ਨਾਭਾ , 22 ਦਸੰਬਰ (ਜਸਬੀਰ ਸਿੰਘ ਸੇਠੀ )-ਸਥਾਨਕ ਗਊਸਾਲਾ ਰੋਡ, ਦੁਲੱਦੀ ਗੇਟ ਤੇ ਸਥਿਤ ਡੀ ਏ ਵੀ ਸੀਨੀਅਰ ਸੈਕੰਡਰੀ ਅਤੇ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਜ ਸਲਾਨਾ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਵਿਦੇਸ ਰਾਜ ਮੰਤਰੀ ਭਾਰਤ ਸਰਕਾਰ ਪਰਨੀਤ ਕੌਰ ਨੇ ਸਿਰਕਤ ਕੀਤੀ। ਉਨ•ਾਂ ਇਸ ਮੌਕੇ ਤੇ 5 ਲੱਖ ਰੂਪਏ ਦੀ ਲਾਗਤ ਨਾਲ ਸਕੂਲ ਦੇ ਨਵੇ ਬਣਾਏ ਗਏ ਬਲਾਕ ਦਾ ਉਦਘਾਟਨ ਵੀ ਕੀਤਾ। ਸਮਾਗਮ ਦੀ ਸੂਰੁਆਤ ਮੁੱਖ ਮਹਿਮਾਨ ਮਹਾਰਾਣੀ ਪਰਨੀਤ ਕੌਰ ਵੱਲੋ ਸਮਾਂ ਰੋਸਨ ਕਰਨ ਤੋ ਬਾਅਦ ਹੋਈ। ਇਸ ਮੌਕੇ ਤੇ ਸਕੂਲ ਦੇ ਬੱਚਿਆਂ ਵੱਲੋ ਰੰਗਾਂਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਵਿੱਚ ਪੰਜਾਬ ਦੇ ਸੱਭਿਆਚਾਰ ਨੂੰ ਪੇਸ਼ ਕਰਨ ਵਾਲਾ ਗਿੱਧਾ ਅਤੇ ਭੰਗੜਾ ਮੁੱਖ ਆਕਰਸਕ ਰਹੇ। ਇਸ ਮੋਕੇ ਤੇ ਮੁੱਖ ਮਹਿਮਾਨ ਮਹਾਰਾਣੀ ਪਰਨੀਤ ਕੌਰ ਨੇ ਕਿਹਾ ਕਿ ਬੱਚੇ ਸਾਡੇ ਦੇਸ ਦਾ ਭਵਿੱਖ ਹਨ ਉਨ•ਾਂ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਵੀ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ•ਾਂ ਕਿਹਾ ਕਿ ਵਿਧਾਨ ਸਭਾ ਵਿੱਚ ਅਕਾਲੀਦਲ ਵੱਲੋਂ ਗੁੰਡਾਗਰਦੀ ਕੀਤੀ ਗਈ ਜੋ ਕਿ ਅਤਿ ਨਿੰਦਣਯੋਗ ਹੈ ਉਨ•ਾਂ ਕਿਹਾ ਕਿ ਜਿਸ ਤਰ•ਾਂ ਪੂਰੇ ਪੰਜਾਬ ਵਿੱਚ ਅਕਾਲੀ ਆਗੂਆਂ ਵੱਲੋਂ ਸਾਰੇ ਨਿਯਮ ਛਿੱਕੇ ਟੰਗ ਆਪਣਾ ਰਾਜ ਕੀਤਾ ਜਾ ਰਿਹਾ ਹੈ ਉਸ ਤਰ•ਾਂ ਦੀ ਕਾਰਵਾਈ ਹੁਣ ਪੰਜਾਬ ਵਿਧਾਨ ਸਭਾ ਵਿੱਚ ਵੀ ਦੇਖਣ ਨੂੰ ਮਿਲੀ।  ਸਕੂਲ ਦੇ ਪ੍ਰਿੰਸੀਪਲ ਜਗਮੋਹਨ ਬਾਂਸਲ ਨੇ ਸਕੂਲ ਦੀ ਸਲਾਨਾ ਰਿਪੋਰਟ ਪੜੀ। ਮੁੱਖ ਮਹਿਮਾਨ ਵੱਲੋ ਸਕੂਲ ਦੇ ਵੱਖ ਵੱਖ ਖੇਤਰਾਂ ਵਿੱਚ ਉਪਲਬੱਧੀਆਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ। ਇਸ ਮੋੇਕੇ ਤੇ ਉਨਾਂ ਨਾਲ ਸੰਗਰੂਰ ਤੋ ਲੋਕ ਸਭਾ ਮੈਬਰ ਵਿਜੈਇੰਦਰ ਸਿੰਗਲਾ, ਨਾਭਾ ਦੇ ਵਿਧਾਇਕ ਸਾਧੂ ਸਿੰਘ ਧਰਮਸੌਤ, ਮਹੰਤ ਹਰਵਿੰਦਰ ਸਿੰਘ ਖਨੌੜਾ, ਪ੍ਰਿੰਸੀਪਲ ਜਗਮੋਹਨ ਬਾਂਸਲ, ਸਕੂਲ ਕਮੇਟੀ ਦੇ ਚੇਅਰਮੈਨ ਸੂਰਜ ਭਾਨ ਸਿੰਗਲਾ ਅਤੇ ਮੈਨੇਜਰ ਅਸੌਕ ਬਾਂਸਲ ਵੀ ਵਿਸੇਸ ਤੌਰ ਤੇ ਮੌਜੂਦ ਸਨ। ਇਸ ਮੌਕੇ ਤੇ ਰਾਈਸ ਮਿਲਰਜ ਐਸੋਸੀਏਸਨ ਦੇ ਚੇਅਰਮੈਨ ਦਰਸਨ ਅਰੌੜਾ , ਸੀਨੀਅਰ ਕੌਸਲਰ ਅਮਰਦੀਪ ਸਿੰਘ ਖੰਨਾ, ਅਨਿਲ ਰਾਣਾ, ਗੁਰਕੀਰਤ ਸਿੰਘ ਥੂਹੀ, ਨਗਰ ਕੌਸਲ ਦੇ ਸਾਬਕਾ ਪ੍ਰਧਾਨ ਗੌਤਮ ਬਾਤਿਸ, ਨਰਿੰਦਰਜੀਤ ਸਿੰਘ ਭਾਟੀਆ, ਜੋਗਿੰਦਰ ਤੁਲੀ, ਥਾਣਾ ਸਦਰ ਦੇ ਇੰਚਾਰਜ ਜਸਵੰਤ ਸਿੰਘ ਮਾਂਗਟ, ਚਰਨਜੀਤ ਬਾਤਿਸ, ਵੀ ਪੀ ਡੱਲਾ, ਸਾਬਕਾ ਪ੍ਰਿੰਸੀਪਲ ਵੀਨਾ ਜੁਲਕਾ, ਐਸ ੳ ਆਈ ਦੇ ਜਿਲਾ ਪ੍ਰਧਾਨ ਗੁਰਸੇਵਕ ਸਿੰਘ ਗੋਲੂ, ਤੀਰਥ ਸਿੰਘ, ਅਸਵਨੀ ਮਦਾਨ, ਸੁਖਰਾਜ ਗਿੱਲ, ਮਨੇਜਰ ਸੁਭਾਸ਼ ਬਾਂਸਲ, ਮੈਡਮ ਭਜਨ ਕੌਰ ਗਾਂਧੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਕੂਲੀ ਵਿਦਿਆਰਥੀ ਅਤੇ ਪਤਵੰਤੇ ਹਾਜਰ ਸਨ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger