ਸਮਾਜਵਾਦੀ ਪਾਰਟੀ ਕਰ ਰਹੀ ਹੈ ਦਲਿਤਾਂ ਨਾਲ ਧੋਖਾ: ਨਰੇਸ਼ ਧੀਂਗਾਨ

Friday, December 21, 20120 comments


ਲੁਧਿਆਣਾ 21 ਦਸੰਬਰ ( ਸਤਪਾਲ ਸੋਨ ) ਰਾਜ ਸਭਾ ਪਾਸ ਹੋਏ ਤਰੱਕੀ ’ਚ ਰਾਖਵਾਂਕਰਨ ਨੂੰ ਜਦੋਂ ਲੋਕ ਸਭਾ ਵਿਚ ਪੇਸ਼ ਕੀਤਾ ਗਿਆ ਤਾਂ ਸਮਾਜਵਾਦੀ ਪਾਰਟੀ ਵਲੋਂ ਇਸ ਬਿੱਲ ਦਾ ਕਰੜਾ ਵਿਰੋਧ ਕੀਤਾ ਗਿਆ ਅਤੇ ਇਹ ਬਿਲ ਪਾਸ ਨਾ ਹੋਵੇ ਇਸ ਲਈ ਉਨ•ਾਂ ਵੱਲੋਂ ਇਹ ਸੰਭਵ ਕੋਸ਼ਿਸ ਕੀਤੀ ਗਈ। ਇਸ ਗੱਲ ਦੀ ਅੰਬੇਦਕਰ ਸੰਘਰਸ਼ ਮੋਰਚਾ ਦੇ ਚੇਅਰਮੈਨ ਅਤੇ ਭਾਵਾਧਸ ਦੇ ਰਾਸ਼ਟਰੀ ਸੰਚਾਲਕ ਨਰੇਸ਼ ਧੀਂਗਾਨ ਵਲੋਂ ਕਰੜੇ ਸ਼ਬਦਾਂ ਵਿਚ ਆਲੋਚਨਾ ਕੀਤੀ। ਉਨ•ਾਂ ਕਿਹਾ ਕਿ ਸਮਾਜਵਾਦੀ ਪਾਰਟੀ ਦਲਿਤਾਂ ਨਾਲ ਧੋਖਾ ਕਰ ਰਹੀ ਹੈ। ਉਨ•ਾਂ ਕਿਹਾ ਕਿ ਸਮਾਜਵਾਦੀ ਪਾਰਟੀ ਜੋ ਕਿ ਦਲਿਤਾਂ ਦੀ ਵੋਟਾਂ ਨਾਲ ਹੀ ਸੱਤਾ ਵਿਚ ਆਈ ਹੈ ਉਹੀ ਸਮਾਜਵਾਦੀ ਪਾਰਟੀ ਲੋਕ ਸਭਾ ਵਿਚ ਦਲਿਤਾਂ ਦੇ ਹਿੱਤਾਂ ਦਾ ਘਾਣ ਕਰ ਰਹੀ ਹੈ।  ਸਮਾਜਵਾਦੀ ਪਾਰਟੀ ਦੇ ਨਗੀਨਾ (ਰਿਜ਼ਰਵ) ਸੀਟ ਤੋਂ ਐਮ ਪੀ ਯਸ਼ਵੀਰ ਸਿੰਘ ਨੇ ਨਰਾਇਣਸਵਾਮੀ ਦੇ ਹੱਥੋਂ ਬਿੱਲ ਦੀ ਕਾਪੀ ਖੋਹੀ ਤੇ ਇਸ ਨੂੰ ਫੜ• ਕੇ ਆਪਣੇ ਸਾਥੀ ਐਮ ਪੀ ਵੱਲ ਉਛਾਲ ਦਿੱਤਾ। ਜਿਸਦੀ ਨਰੇਸ਼ ਧੀਂਗਾਨ ਵਲੋਂ ਸਖ਼ਤ ਆਲੋਚਨਾ ਕੀਤੀ ਗਈ। ਉਨ•ਾਂ ਕਿਹਾ ਕਿ ਅਜਿਹਾ ਵਿਅਕਤੀ ਜੋ ਕਿ ਖ਼ੁਦ ਰਿਜ਼ਰਵਟ ਸੀਟ ਤੋਂ ਚੋਣ ਜਿੱਤ ਕੇ ਸੰਸਦ ਵਿਚ ਪਹੁੰਚਿਆ ਹੈ ਉਸ ਵਲੋਂ ਤਰੱਕੀ ’ਚ ਰਾਖਵਾਂਕਰਨ ਬਿੱਲ ਦੀ ਕਾਪੀ ਖੋਹਣਾ ਬਿਲਕੁਲ ਹੀ ਗਲਤ ਹੈ। ਉਨ•ਾਂ ਕਿਹਾ ਕਿ ਸਮਾਜਵਾਦੀ ਪਾਰਟੀ ਅਤੇ ਲੋਕ ਸਭਾ ਸਪੀਕਰ ਵਲੋਂ ਯਸ਼ਵੀਰ ਸਿੰਘ ਨੂੰ ਮੁਲਤਵੀ ਕੀਤਾ ਜਾਣਾ ਚਾਹੀਦਾ ਹੈ। ਉਨ•ਾਂ ਸਮਾਜਵਾਦੀ ਪਾਰਟੀ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹ ਦਲਿਤਾਂ ਦੇ ਹਿੱਤ ਦੀ ਗੱਲ ਨਹੀਂ ਕਰ ਸਕਦੀ ਤਾਂ ਉਸਨੂੰ ਦਲਿਤਾਂ ਦੀ ਵੋਟਾਂ ਪ੍ਰਾਪਤ ਕਰਨ ਦਾ ਵੀ ਕੋਈ ਅਧਿਕਾਰ ਨਹੀਂ। ਉਨ•ਾਂ ਕਿਹਾ ਜੇਕਰ ਉਨ•ਾਂ ਦੀ ਪਾਰਟੀ ਦੀਆਂ ਦਲਿਤਾਂ ਵਿਰੋਧੀ ਕਾਰਵਾਈਆਂ ਜਾਰੀ ਰਹੀਆਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹੀ ਲੋਕ ਉਨ•ਾਂ ਨੂੰ ਸੱਤਾਂ ਤੋਂ ਲਾਂਬੇ ਕਰ ਦੇਣਗੇ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger